Bathinda ‘ਚ ਨਾਮੀਂ ਕੰਪਨੀ ਦੇ ਅਣ-ਅਧਿਕਾਰਤ ਗੁਦਾਮ ‘ਤੇ ਖੇਤੀਬਾੜੀ ਵਿਭਾਗ ਦਾ ਛਾਪਾ; ਸ਼ੱਕੀ ਮਾਲ ਬਰਾਮਦ

Date:

spot_img

Bathinda News: Bathinda ‘ਚ ਬੀਤੀ ਦੇਰ ਸ਼ਾਮ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪੁਲਿਸ ਦੇ ਨਾਲ ਮਿਲਕੇ ਭੁੱਚੋਂ ਇਲਾਕੇ ਵਿਚ ਕੀਤੀ ਗਈ ਵੱਡੀ ਕਰਵਾਈ ਦੌਰਾਨ ਇੱਕ ਅਣ-ਅਧਿਕਾਰਤ ਗੁਦਾਮ ਦਾ ਪਰਦਾਫ਼ਾਸ ਕੀਤਾ ਹੈ। ਇਸ ਗੁਦਾਮ ਦੇ ਵਿਚੋਂ ਕਾਫ਼ੀ ਵੱਡੀ ਮਾਤਰਾ ਵਿਚ ਸ਼ੱਕੀ ਮਾਲ ਵੀ ਬਰਾਮਦ ਹੋਇਆ ਹੈ, ਜਿਸਦੇ ਚੱਲਦੇ ਥਾਣਾ ਨਥਾਣਾ ਦੇ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ਉੱਪਰ M/S SR Goyal Trading Prop ਦੇ ਮਾਲਕ Vishal Goyal ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਭੁੱਚੋਂ ਖੇਤਰ ਵਿਚ ਅਣ ਅਧਿਕਾਰਤ ਗੁਦਾਮ ਵਿੱਚ ਸੱਕੀ ਖਾਦਾ ਅਤੇ ਦਵਾਈਆ ਸਟਾਕ ਕੀਤੇ ਹੋਣ ਦੀ ਸੂਚਨਾ ਮਿਲੀ ਸੀ। ਜਿਸਦੇ ਚੱਲਦੇ ਦੋਨਾਂ ਵਿਭਾਗਾਂ ਦੀਆਂ ਟੀਮਾਂ ਵੱਲੋਂ ਭੁੱਚੋ ਮੰਡੀ ਤੋ ਲਹਿਰਾ ਬੇਗਾ ਰੋਡ ‘ਤੇ ਇਸ ਅਣ-ਅਧਿਕਾਰਤ ਗੁਦਾਮ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ 👉Roop Kaur Sandhu ਵੱਲੋਂ ਅੱਜ ਇੱਕ ਹੋਰ ਵੱਡੇ ‘ਅਕਾਲੀ’ ਬਾਰੇ ਖੁਲਾਸੇ ਦਾ ਐਲਾਨ!

ਚੈਕਿੰਗ ਦੌਰਾਨ ਪਾਇਆ ਗਿਆ ਕਿ ਕੁੱਝ ਸੱਕੀ ਖਾਦਾ/ਕੀੜੇਮਾਰ ਦਵਾਈਆ ਇਸ ਗੁਦਾਮ ਵਿੱਚ ਸਟੋਰ ਕਰਕੇ ਰੱਖੀਆ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਦੋਸ਼ਾਂ ਮੁਤਾਬਕ ਮੌਕੇ ਉਪਰੰਤ ਹਾਜਰ ਫਰਮ ਦੇ Prop Vishal Goyal ਵੱਲੋ ਕੋਈ ਦਸਤਾਵੇਜ ਉਕਤ ਗਦਾਮ ਅਤੇ ਖਾਦਾਂ ਕੀੜੇਮਾਰ ਦਵਾਈਆ ਸਬੰਧੀ ਨਹੀ ਦਿਖਾਏ ਗਏ। ਇਸਤੋ ਤੋ ਇਲਾਵਾ ਗੁਦਾਮ ਵਿੱਚ ਚਿੱਟੇ ਰੰਗ ਦੇ ਬੈਗਾ ਵਿੱਚ ਸ਼ੱਕੀ ਪਦਾਰਥ ਸਟੋਰ ਕਰਕੇ ਰੱਖੇ ਹੋਏ ਬਰਾਮਦ ਕੀਤੇ ਗਏ। ਇਸ ਸਬੰਧ ਵਿਚ ਪੁਲਿਸ ਵੱਲੋਂ ਇਸੈਕਟੀਸਾਈਡ ਐਕਟ 1968 ਦੀ ਧਾਰਾ 29 (1)(c) ਅਤੇ ਫਰਟੀਲਾਈਜ਼ਰ ਆਰਡਰ 1985 ਦੀ ਧਾਰਾ 7 ਅਤੇ 8, ਜਰੂਰੀ ਵਸਤਾਂ ਐਕਟ 1955 ਦੀ ਧਾਰਾ 3 ਅਤੇ 7 ਤਹਿਤ M/S SR Goyal Trading Prop ਦੇ ਮਾਲਕ Vishal Goyal ਵਿਰੁਧ ਪਰਚਾ ਦਰਜ਼ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਆਪਣੇ ਪੰਜ ਆਗੂਆਂ ਵਿਰੁਧ ਵੱਡੀ ਕਾਰਵਾਈ; ਕੀਤੇ ਮੁਅੱਤਲ

Amritsar News: ਪਿਛਲੀਆਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ...

Roop Kaur Sandhu ਵੱਲੋਂ ਅੱਜ ਇੱਕ ਹੋਰ ਵੱਡੇ ‘ਅਕਾਲੀ’ ਬਾਰੇ ਖੁਲਾਸੇ ਦਾ ਐਲਾਨ!

Amritsar News: Roop Kaur Sandhu; ਪਹਿਲਾਂ ਹੀ ਸ਼੍ਰੋਮਣੀ ਕਮੇਟੀ...

गुजरात दौरे से हरियाणा को मिले 50 हजार करोड़ रुपये से अधिक के निवेश प्रस्ताव

👉डिफेंस, रियल एस्टेट और ऑयल एवं गैस क्षेत्र में...