Bathinda News: AIIMS Bathinda (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਦੇ ਨਿਓਨੇਟੋਲੋਜੀ ਵਿਭਾਗ ਨੇ ਧਨਤੇਰਸ ਅਤੇ ਦੀਵਾਲੀ ਦੇ ਸ਼ੁਭ ਮੌਕੇ ‘ਤੇ ਆਪਣੇ ਨਵਜੰਮੇ ਬੱਚਿਆਂ ਦੀ ਇੰਟੈਂਸਿਵ ਕੇਅਰ ਯੂਨਿਟ (NICU) ਨੂੰ 9 ਤੋਂ 20 ਬਿਸਤਰਿਆਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਰਤਨ ਗੁਪਤਾ ਨੇ ਇਸ ਮੌਕੇ ਕਿਹਾ ਕਿ ਸੰਸਥਾ ਮਰੀਜ਼-ਕੇਂਦ੍ਰਿਤ, ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਲਈ ਉੱਤਮਤਾ ਦੇ ਕੇਂਦਰ ਵਜੋਂ ਵਿਕਸਤ ਹੋ ਰਹੀ ਹੈ।ਵਧੀ ਹੋਈ ਐਨਆਈਸੀਯੂ ਸਮਰੱਥਾ ਬਹੁਤ ਸਮੇਂ ਤੋਂ ਪਹਿਲਾਂ ਨਵਜੰਮੇ ਬੱਚਿਆਂ, ਬਹੁਤ ਘੱਟ ਜਨਮ ਵਜ਼ਨ(ELBW) ਨਵਜੰਮੇ ਬੱਚਿਆਂ, ਸਰਜੀਕਲ ਅਤੇ ਸਿੰਡਰੋਮਿਕ ਨਵਜੰਮੇ ਬੱਚਿਆਂ ਆਦਿ ਦੀ ਦੇਖਭਾਲ ਨੂੰ ਸਮਰੱਥ ਬਣਾਏਗੀ, ਅਤੇ ਬਿਸਤਰੇ ਦੀ ਘਾਟ ਕਾਰਨ ਹੋਣ ਵਾਲੇ ਰੈਫਰਲ ਨੂੰ ਰੋਕ ਦੇਵੇਗੀ।
ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ ਬਾਬਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ
ਇਸ ਪ੍ਰੋਜੈਕਟ ਨੂੰ ਨੇਪਰੇ ਚਾੜਣ ਲਈ ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਕਾਦਮਿਕ, ਪ੍ਰੋ. (ਡਾ.) ਰਾਜੀਵ ਕੁਮਾਰ ਗੁਪਤਾ ਮੈਡੀਕਲ ਸੁਪਰਡੈਂਟ, ਕਰਨਲ ਰਾਜੀਵ ਸੇਨ ਰਾਏ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਪ੍ਰੋ. (ਡਾ.) ਲੱਜਾ ਦੇਵੀ ਗੋਇਲ ਐੱਚਓਡੀ ਪ੍ਰਸੂਤੀ ਅਤੇ ਗਾਇਨੀਕੋਲੋਜੀ ਏਮਜ਼ ਬਠਿੰਡਾ ਦੀ ਨਿਰੰਤਰ ਪ੍ਰਸ਼ਾਸਕੀ ਅਗਵਾਈ ਰਹੀ। ਇਸ ਮੌਕੇ ਯੂਰੋਲੋਜੀ ਵਿਭਾਗ ਦੇ ਮੁਖੀ ਡਾ ਕਵਲਜੀਤ ਸਿੰਘ ਕੋੜਾ,ਰੈਡਓਲੋਜੀ ਵਿਭਾਗ ਦੇ ਮੁਖੀ ਡਾ ਪਰਮਦੀਪ ਸਿੰਘ, ਆਰਥੋ ਵਿਭਾਗ ਦੇ ਮੁਖੀ ਡਾ ਤਰੁਣ ਗੋਇਲ, ਡਾ. ਮਨੀਸ਼ ਸਵਾਮੀ ਅਤੇ ਡਾ. ਰਮਨਦੀਪ ਕੌਰ ਸਹਾਇਕ ਪ੍ਰੋਫੈਸਰ ਨਿਓਨੇਟੋਲੋਜੀ ਵਿਭਾਗ ਸਮੇਤ ਏਮਜ਼ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









