ਰਿਟਾਇਰਡ ਮਿਉਂਸਪਲ ਇੰਪਲਾਈਜ ਯੂਨੀਅਨ ਬਠਿੰਡਾ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਈ, ਕੀਤੀ ਮਾਲੀ ਇਮਦਾਦ

Date:

spot_img

Bathinda News:ਬੀਤੇ ਸ਼ੁੱਕਰਵਾਰ ਰਿਟਾਇਰਡ ਮਿਉਂਸਪਲ ਇੰਪਲਾਈਜ ਯੂਨੀਅਨ ਨਗਰ ਨਿਗਮ ਬਠਿੰਡਾ (ਰਜਿ.) ਦੀ ਇੱਕ ਟੀਮ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹਾਂ ਦੀ ਮਾਰ ਹੇਠ ਚਾਰ ਪਿੰਡਾਂ ਤੇਜਾ ਰੁਹੇਲਾ,ਰੇਤੇ ਵਾਲੀ ਢਾਣੀ,ਢਾਣੀ ਸੱਦਾ ਸਿੰਘ ਵਿੱਚ ਆਰਥਿਕ ਸਹਾਇਤਾ ਕਰਨ ਲਈ ਗਈ। ਯੂਨੀਅਨ ਦੇ ਪ੍ਰਧਾਨ ਸੁਰਜਨ ਰਾਮ ਅਤੇ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਗਈ ਇਸ ਟੀਮ ਵਿੱਚ ਹਰਬੰਸ ਲਾਲ ਗਰਗ, ਰਣਜੀਤ ਸਿੰਘ ਅਲੀਕਾ, ਸੁਖਦੇਵ ਸਿੰਘ ਮਾਹੀਨੰਗਲ, ਗੁਰਿੰਦਰ ਸਿੰਘ ਕੈਰੋਂ,ਕਮਲ ਨਰੈਣ, ਬਲਦੇਵ ਰਾਜ, ਰਣਬੀਰ ਰਾਣਾ ਅਤੇ ਜਸਪਾਲ ਮਾਨਖੇੜਾ ਸ਼ਾਮਲ ਸਨ।

ਇਹ ਵੀ ਪੜ੍ਹੋ AIIMS Bathinda ਨੇ ਮਾਲਵਾ ਖੇਤਰ ਦੇ ਨਵਜੰਮੇ ਬੱਚਿਆਂ ਦੀ ਦੇਖਭਾਲ NICU ਸਹੂਲਤਾਂ ਦਾ ਕੀਤਾ ਵਿਸਤਾਰ

ਇਸ ਟੀਮ ਦੇ ਨਾਲ ਭਾਰਤ ਨਗਰ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਤੀਨਿਧ ਵਜੋਂ ਅਮਰਿੰਦਰ ਸਿੰਘ ਵੀ ਗਿਆ ਸੀ ਜਿਨ੍ਹਾਂ ਵੱਲੋਂ ਅਗਲੇ ਦਿਨਾਂ ਵਿੱਚ ਇਸੇ ਇਲਾਕੇ ਵਿੱਚ ਰਾਹਤ ਸਮੱਗਰੀ ਵੰਡੀ ਜਾਣੀ ਹੈ।ਇਹ ਸਹਾਇਤਾ ਰਾਸ਼ੀ ਨਗਰ ਨਿਗਮ ਬਠਿੰਡਾ ਦੇ ਰਿਟਾਇਰਡ ਮੁਲਜ਼ਮਾਂ ਵੱਲੋਂ ਆਪਣੀ ਇੱਕ ਇੱਕ ਦਿਨ ਦੀ ਪੈਨਸ਼ਨ ਦੇ ਕੇ ਇਕੱਠੀ ਕੀਤੀ ਗਈ ਸੀ। ਤਿੰਨ ਲੱਖ ਛੱਬੀ ਹਜ਼ਾਰ ਪੰਜ ਸੌ ਰੁਪਏ ਦੀ ਇਹ ਰਾਸ਼ੀ ਇੱਕ ਸਰਵੇ ਰਾਹੀਂ ਪਹਿਲਾਂ ਹੀ ਚੁਣ ਲਏ ਗਏ ਛੱਬੀ ਪਰਿਵਾਰਾਂ ਨੂੰ ਦਿੱਤੀ ਗਈ। ਹਰੇਕ ਪਰਿਵਾਰ ਨੂੰ ਸਨਮਾਨ ਪੂਰਵਕ ਦਸ ਦਸ ਹਜ਼ਾਰ ਰੁਪਏ ਦਿੱਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...