Health News: AIIMS Bathinda ਦੇ ਨੇਤਰ ਰੋਗ ਵਿਭਾਗ ਵੱਲੋਂ ਯੰਗ ਓਫਥੈਲਮੋਲੋਜਿਸਟਸ ਸੋਸਾਇਟੀ ਆਫ ਇੰਡੀਆ (YOSI) ਦੇ ਸਹਿਯੋਗ ਨਾਲ “ਨੇਤਰਦਾਨ, ਨੇਤਰ ਬੈਂਕਿੰਗ ਅਤੇ ਕੌਰਨੀਅਲ ਟ੍ਰਾਂਸਪਲਾਂਟੇਸ਼ਨ” ਵਿਸ਼ੇ ’ਤੇ ਨਿਰੰਤਰ ਮੈਡੀਕਲ ਸਿੱਖਿਆ (ਸੀਐਮਈ) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਥੀਮ “ਅੱਖਾਂ ਦਾਨ ਕਰੋ। ਨਜ਼ਰ ਦਾ ਤੋਹਫ਼ਾ ਦਿਓ। ਜ਼ਿੰਦਗੀਆਂ ਬਦਲੋ।” ਰਹੀ।ਉੱਤਰੀ ਖੇਤਰ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਪ੍ਰਸਿੱਧ ਨੇਤਰ ਰੋਗ ਮਾਹਿਰਾਂ ਅਤੇ ਨੌਜਵਾਨ ਨੇਤਰ ਚਿਕਿਤਸਾ ਮਾਹਿਰਾਂ ਨੇ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਦੇ ਖੇਤਰ ਵਿੱਚ ਹੋਈ ਪ੍ਰਗਤੀ ਅਤੇ ਨਵੀਆਂ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਨੇ ਕਿਹਾ ਕਿ ਏਮਜ਼ ਬਠਿੰਡਾ ਦਾ ਨੇਤਰ ਬੈਂਕ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕੌਰਨੀਅਲ ਅੰਨ੍ਹੇਪਣ ਤੋਂ ਪੀੜਤ ਲੋਕਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ।ਪ੍ਰੋ. (ਡਾ.) ਲਾਜਿਆ ਦੇਵੀ ਗੋਇਲ, ਡੀਨ ਅਕਾਦਮਿਕਸ; ਪ੍ਰੋ. (ਡਾ.) ਅਖਿਲੇਸ਼ ਪਾਠਕ, ਡੀਨ ਰਿਸਰਚ; ਅਤੇ ਪ੍ਰੋ. (ਡਾ.) ਰਾਜੀਵ ਕੁਮਾਰ ਗੁਪਤਾ, ਮੈਡੀਕਲ ਸੁਪਰਡੈਂਟ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਨੇਤਰਦਾਨ ਕਰਨ ਲਈ ਸੰਕਲਪ ਲੈਣ ਵਾਸਤੇ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!
ਪ੍ਰੋ. (ਡਾ.) ਰਾਧਿਕਾ ਟੰਡਨ, ਡੀਨ (ਰਿਸਰਚ), ਮੁਖੀ ਅਤੇ ਪ੍ਰੋਫੈਸਰ, ਨੇਤਰ ਰੋਗ ਵਿਭਾਗ, ਡਾ. ਆਰ.ਪੀ. ਸੈਂਟਰ ਫਾਰ ਓਫਥੈਲਮਿਕ ਸਾਇੰਸਿਜ਼, ਏਮਜ਼ ਨਵੀਂ ਦਿੱਲੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਮਜ਼ ਬਠਿੰਡਾ ਦੇ ਨੇਤਰ ਬੈਂਕ ਨੇ ਥੋੜ੍ਹੇ ਸਮੇਂ ਵਿੱਚ ਹੀ ਨੇਤਰਦਾਨ ਅਤੇ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।ਵਰਲਡ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਮੈਂਬਰਾਂ, ਜਿਨ੍ਹਾਂ ਵਿੱਚ ਸੰਸਥਾਪਕ ਚੇਅਰਮੈਨ ਸ੍ਰੀ ਸੂਰਜ ਕੁਮਾਰ ਛਾਬੜਾ ਵੀ ਸ਼ਾਮਲ ਸਨ, ਨੂੰ ਖੇਤਰ ਵਿੱਚ ਨੇਤਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਦੇ ਸਹਿਯੋਗ ਅਤੇ ਯੋਗਦਾਨ ਵਾਸਤੇ ਏਮਜ਼ ਬਠਿੰਡਾ ਵੱਲੋਂ ਸਨਮਾਨਿਤ ਕੀਤਾ ਗਿਆ।ਏਮਜ਼ ਬਠਿੰਡਾ ਦੇ ਨੇਤਰ ਰੋਗ ਵਿਭਾਗ ਦੀ ਪ੍ਰੋਫੈਸਰ ਅਤੇ ਵਿਭਾਗ ਮੁਖੀ ਪ੍ਰੋ. (ਡਾ.) ਅਨੁਰਾਧਾ ਰਾਜ ਨੇ ਕਿਹਾ ਕਿ ਪੂਰੀ ਫੈਕਲਟੀ ਟੀਮ ਦੇ ਸਹਿਯੋਗ ਨਾਲ ਵਿਭਾਗ ਇਸ ਖੇਤਰ ਵਿੱਚ ਕੌਰਨੀਅਲ ਅੰਨ੍ਹੇਪਣ ਨੂੰ ਖਤਮ ਕਰਨ ਲਈ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਲਗਾਤਾਰ ਯਤਨ ਕਰੇਗਾ।ਇਹ ਸੀਐਮਈ ਪ੍ਰੋਗਰਾਮ ਨਾ ਸਿਰਫ਼ ਇੱਕ ਮਹੱਤਵਪੂਰਨ ਅਕਾਦਮਿਕ ਮੰਚ ਸਾਬਤ ਹੋਇਆ, ਸਗੋਂ ਇਸ ਸੰਦੇਸ਼ ਨੂੰ ਵੀ ਮਜ਼ਬੂਤ ਕਰਨ ਦਾ ਮੌਕਾ ਬਣਿਆ ਕਿ ਨੇਤਰਦਾਨ ਕੌਰਨੀਅਲ ਅੰਨ੍ਹੇਪਣ ਤੋਂ ਪੀੜਤ ਲੋਕਾਂ ਨੂੰ ਨਜ਼ਰ ਦਾ ਤੋਹਫ਼ਾ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



