ਧਰਨਾਕਾਰੀਆਂ ਵਲੋਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਬਠਿੰਡਾ, 10 ਦਸੰਬਰ:ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਸੰਘਰਸ਼ ਕਰ ਰਹੇ ਨਰਸਿੰਗ ਸਟਾਫ਼ ਦੇ ਨਾਲ ਏਮਜ਼ ਦੇ ਡਾਇਰੈਕਟਰ ਵਲੋਂ ਪਹਿਲੀ ਵਾਰ ਮੀਟਿੰਗ ਕੀਤੀ ਗਈ। ਹਾਲਾਂਕਿ ਮੀਟਿੰਗ ’ਚ ਡਾਇਰੈਕਟਰ ਨੇ ਧਰਨਾਕਾਰੀਆਂ ਨੂੰ ਅਪਣਾ ਸੰਘਰਸ਼ ਵਾਪਸ ਲੈਣ ਲਈ ਜੋਰ ਪਾਇਆ ਪ੍ਰੰਤੂ ਕਰੀਬ ਚਾਰ ਘੰਟੇ ਦੋਨਾਂ ਧਿਰਾਂ ’ਚ ਹੋਈ ਚੱਲੀ ਮੀਟਿੰਗ ਦੌਰਾਨ ਮਸਲੇ ਦੇ ਹੱਲ ਲਈ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ।
ਉਧਰ ਨਰਸਿੰਗ ਸਟਾਫ਼ ਨੇ ਵੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੰਘਰਸ਼ ਜਾਰੀ ਰਹੇਗਾ।ਦਸਣਾ ਬਣਦਾ ਹੈ ਕਿ ਮਹੀਨੇ ’ਚ ਅੱਠ ਛੁੱਟੀਆਂ, ਪ੍ਰੋਬੈਸਨ ਪੀਰੀਅਡ ’ਚ ਕੀਤੇ ਵਾਧੇ ਨੂੰ ਵਾਪਸ ਲੈਣ, ਸੀਨੀਅਰ ਨਰਸਿੰਗ ਅਫ਼ਸਰਾਂ ਦੀ ਭਰਤੀ ਤਰੱਕੀ ਰਾਹੀਂ ਕਰਨ ਅਤੇ ਏਮਜ਼ ’ਚ ਨਰਸਿੰਗ ਸਟਾਫ਼ ਨੂੰ ਰਿਹਾਇਸ ਉਪਲਬਧ ਕਰਵਾਉਣ ਆਦਿ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਸਲੇ ’ਚ ਅਗਲੀ ਗੱਲਬਾਤ ਲਈ ਡਾਇਰੈਕਟਰ ਡਾ ਡੀਕੇ ਸਿੰਘ ਵਲੋਂ ਧਰਨਿਕਾਰੀਆਂ ਨਾਲ ਗੱਲਬਾਤ ਲਈ ਡਿਪਟੀ ਡਾਇਰੈਕਟਰ ਕਰਨਲ ਰਾਜੀਵ ਸੈਨ ਰਾਏ ਅਤੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਗੁਪਤਾ ’ਤੇ ਆਧਾਰਤ ਦੋ ਮੈਂਬਰੀ ਕਮੇਟੀ ਬਣਾ ਦਿੱਤੀ ਹੈ।
Share the post "ਏਮਜ਼ ਧਰਨਾ: ਨਰਸਿੰਗ ਅਫਸਰਾਂ ਤੇ ਡਾਇਰੈਕਟਰ ’ਚ ਹੋਈ ਮੀਟਿੰਗ ਤੋਂ ਬਾਅਦ ਕਮੇਟੀ ਦਾ ਹੋਇਆ ਗਠਨ"