Delhi News: ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ (ਏਵੀਐਸਐਮ, ਵੀਐਮ) ਨੂੰ ਭਾਰਤੀ ਹਵਾਈ ਫ਼ੌਜ ਦਾ ਨਵਾਂ ਉੱਪ ਮੁੱਖ ਨਿਯੁਕਤ ਕੀਤਾ ਗਿਆ। ਉਹ ਭਲਕੇ 01 ਨਵੰਬਰ 2026 ਤੋਂ ਭਾਰਤੀ ਹਵਾਈ ਸੈਨਾ ਦੇ ਵਾਈਸ ਚੀਫ਼ ਆਫ਼ ਦ ਏਅਰ ਸਟਾਫ਼ (ਵੀਸੀਏਐਸ) ਵਜੋਂ ਆਪਣੀ ਜਿੰਮੇਵਾਰੀ ਸੰਭਾਲਣਗੇ। ਉਹ ਵਰਤਮਾਨ ਵਿੱਚ ਪੂਰਬੀ ਹਵਾਈ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ ਇਨ ਚੀਫ਼ ਹਨ।
ਇਹ ਵੀ ਪੜ੍ਹੋ Punjab Cabinet Meeting; ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਹਿਮ ਮੀਟਿੰਗ ਅੱਜ
ਦਸਣਾ ਬਣਦਾ ਹੈਕਿ 3,200 ਘੰਟਿਆਂ ਤੋਂ ਵੱਧ ਉਡਾਣ ਭਰਨ ਵਾਲੇ ਇੱਕ ਨਿਪੁੰਨ ਲੜਾਕੂ ਪਾਇਲਟ ਏਅਰ ਮਾਰਸ਼ਲ ਵਾਲੀਆ ਨੇ ਮਿਗ-27 ਸਕੁਐਡਰਨ, ਟੀਏਸੀਡੀਈ ਅਤੇ ਏਅਰ ਫੋਰਸ ਸਟੇਸ਼ਨ ਬਰੇਲੀ ਦੀ ਕਮਾਂਡ ਕੀਤੀ ਹੈ। ਉਨ੍ਹਾਂ ਦੇ ਸ਼ਾਨਦਾਰ ਕਰੀਅਰ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਏਅਰ ਸਟਾਫ਼ ਇੰਸਪੈਕਸ਼ਨ ਅਤੇ ਡਿਫੈਂਸ ਅਟੈਚੀ ਦੇ ਡਾਇਰੈਕਟਰ ਵਜੋਂ ਕਾਰਜਕਾਲ ਸ਼ਾਮਲ ਹਨ। ਉਨ੍ਹਾਂ ਨੂੰ 2008 ਵਿੱਚ ਵਾਯੂ ਸੈਨਾ ਮੈਡਲ ਅਤੇ 2018 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




