Punjab Election; ਆਮ ਆਦਮੀ ਪਾਰਟੀ ਅੱਜ ਜਾਰੀ ਕਰੇਗੀ ਆਪਣੇ ਉਮੀਦਵਾਰਾਂ ਦੀ ਲਿਸਟ; ਇਹ ਹੋਣਗੇ ਨਾਮ !

Date:

spot_img

Punjab News: Punjab Election; ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਪਹਿਲਕਦਮੀ ਕਰਦਿਆਂ ਆਪਣੇ ਉਮੀਦਵਾਰਾਂ ਦੇ ਨਾਮ ਵਾਲੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ। ਬੀਤੇ ਕੱਲ ਕੌਮੀ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਤੋਂ ਬਾਅਦ ਕਰੀਬ ਦੋ ਦਰਜ਼ਨ ਨਾਵਾਂ ਉੱਪਰ ਚਰਚਾ ਹੋਈ ਹੈ, ਜਿਸਨੂੰ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੂੰ ਭੇਜਿਆ ਗਿਆ। ਸੂਚਨਾ ਮੁਤਾਬਕ ਪੀਏਸੀ ਦੀ ਅੱਜ ਦਿੱਲੀ ਵਿਚ ਕਰੀਬ 11 ਵਜੇਂ ਮੀਟਿੰਗ ਹੋਵੇਗੀ ਤੇ ਉਸਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨਾਵਾਂ ਦਾ ਐਲਾਨ ਕਰਨਗੇ।

ਇਹ ਵੀ ਪੜ੍ਹੋ 👉ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ

ਚਰਚਾ ਮੁਤਾਬਕ ਪਹਿਲੀ ਲਿਸਟ ਵਿਚ 20 ਤੋਂ 30 ਉਮੀਦਵਰਾਂ ਦੇ ਨਾਮ ਹੋਣਗੇ, ਜਿਸਦੇ ਵਿਚ ਅੱਧੀ ਦਰਜ਼ਨ ਦੇ ਕਰੀਬ ਮੰਤਰੀ, ਇੰਨ੍ਹੇਂ ਹੀ ਵਿਧਾਇਕ ਅਤੇ ਨਵੇਂ ਲਗਾਏ ਗਏ ਹਲਕਾ ਇੰਚਾਰਜ਼ ਸ਼ਾਮਲ ਹੋ ਸਕਦੇ ਹਨ। ਇੱਕ ਸਾਬਕਾ ਮੰਤਰੀ ਜੋ ਦੂਜੀ ਪਾਰਟੀ ਵਿਚੋਂ ਆਏ ਹਨ, ਦਾ ਨਾਮ ਵੀ ਐਲਾਨਿਆ ਜਾ ਰਿਹਾ। ਪਾਰਟੀ ਵੱਲੋਂ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰਾਂ ਦਾ ਸਰਵੇ ਕਰਵਾਇਆ ਗਿਆ ਤੇ ਇਹ ਲਿਸਟ ਵੀ ਪੂਰੀ ਤਰ੍ਹਾਂ ਸਰਵੇਖਣ ‘ਤੇ ਆਧਾਰਿਤ ਹੈ। ਇਸ ਵਾਰ ਉਨ੍ਹਾਂ ਨੂੰ ਹੀ ਟਿਕਟ ਦਿੱਤੀ ਜਾਏਗੀ, ਜਿਨ੍ਹਾਂ ਨੂੰ ਲੋਕ ਚਾਹੁਣਗੇ।

ਇਹ ਵੀ ਪੜ੍ਹੋ 👉ਬੇਅਦਬੀ ਕਾਨੂੰਨ ਨੂੰ ਲੈ ਕੇ ਵੱਡੀ ਖ਼ਬਰ; ਤਾਲਮੇਲ ਕਮੇਟੀ ਨੇ ਲਿਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ

ਪਾਰਟੀ ਆਗੂਆਂ ਨੇ ਦਸਿਆ ਕਿ ਪਹਿਲੀ ਸੂਚੀ ‘ਚ ਉਨ੍ਹਾਂ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਜਾਏਗਾ, ਜਿਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ ਜਾਂ ਜਿਨ੍ਹਾਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਇੱਥੇ ਵੀ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਪਾਰਟੀ ਵੱਲੋਂ ਡੇਢ ਦਰਜ਼ਨ ਹਲਕਿਆਂ ਵਿਚ ਨਵੇਂ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸਤੋਂ ਇਲਾਵਾ ਬਹੁਤ ਸਾਰੇ ਹਲਕਿਆਂ ਵਿਚ ਮੌਜੂਦਾ ਵਿਧਾਇਕਾਂ ਨੂੰ ਵੀ ਬਦਲਿਆਂ ਜਾ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਫ਼ੌਜ ਦੇ ਉੱਪ ਮੁੱਖੀ ਨਿਯੁਕਤ

Delhi News: ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ (ਏਵੀਐਸਐਮ, ਵੀਐਮ)...

Punjab Cabinet Meeting; ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਹਿਮ ਮੀਟਿੰਗ ਅੱਜ

Chandigarh News: Punjab Cabinet Meeting; ਪੰਜਾਬ ਦੇ ਮੁੱਖ ਮੰਤਰੀ...

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ; ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਕੀਤੀ ਦਰਜ

👉ਮਲੇਸ਼ੀਆ ਨੇ ਵੀ ਲਗਾਤਾਰ ਤੀਜਾ ਮੁਕਾਬਲਾ ਜਿੱਤਿਆ, ਬੰਗਲਾਦੇਸ਼ ਨੂੰ...