👉ਸੁਖਬੀਰ ਬਾਦਲ ਨਾਲ ਸਰੂਪ ਸਿੰਗਲਾ ਦੀ ਮੌਜੂਦਗੀ ਰਹੀ ਚਰਚਾ ਦਾ ਕੇਂਦਰ
Bathinda News : ਕਰੀਬ ਸਵਾ 6 ਸਾਲ ਪਹਿਲਾਂ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਅਲੱਗ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂ ਅੱਜ ਪਹਿਲੀ ਵਾਰ ਬਠਿੰਡਾ ਵਿਚ ਇੱਕ ਮੰਚ ‘ਤੇ ਨਜ਼ਰ ਆਏ। ਮੌਕਾ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਪਾਰੀਆਂ ਨਾਲ ਮੀਟਿੰਗਾਂ ਦਾ। ਤਲਵੰਡੀ ਸਾਬੋ ਤੇ ਭੁੱਚੋਂ ਮੰਡੀ ਬਾਅਦ ਉਹ ਬਠਿੰਡਾ ਸ਼ਹਿਰ ਵਿਚ ਪੁੱਜੇ। ਇੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਅਕਾਲੀ ਦਲ ਦੀ ਸਟੇਜ਼ ‘ਤੇ ਸ਼ੁਸੋਭਿਤ ਰਹੀ। ਸ਼੍ਰੀ ਸਿੰਗਲਾ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਨ। ਅਹਿਮ ਗੱਲ ਇਹ ਵੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਇੱਕ ਪਾਸੇ ਸਰੂਪ ਸਿੰਗਲਾ ਤੇ ਦੂਜੇ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਮੌਜੂਦ ਸਨ। ਬਠਿੰਡਾ ਸ਼ਹਿਰ ਵਿਚ ਇਹ ਪ੍ਰੋਗਰਾਮ ਬਬਲੀ ਢਿੱਲੋਂ ਦੀ ਅਗਵਾਈ ਵਿਚ ਹੀ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ 👉Punjab Police ਵਿੱਚ ਵੱਡਾ ਫੇਰਬਦਲ; IG ਤੇ DIG ਸਮੇਤ ਕਈ SSP ਬਦਲੇ, ਦੇਖੋ List
ਮਨਪ੍ਰੀਤ ਬਾਦਲ ਦੇ ਵਿੱਤ ਮੰਤਰੀ ਹੁੰਦਿਆਂ ਦਰਜ਼ਨਾਂ ਅਕਾਲੀਆਂ ਵੱਲੋਂ ਬਾਦਲ ਪ੍ਰਵਾਰ ਨੂੰ ਅਲਵਿਦਾ ਕਹਿਣ ਦੇ ਦੌਰਾਨ ਹੀ ਔਖੀ ਘੜੀ ਵਿਚ ਅਕਾਲੀ ਦਲ ਦਾ ਝੰਡਾ ਬੁਲੰਦ ਕਰਨ ਵਾਲੇ ਬਬਲੀ ਢਿੱਲੋਂ ਵੀ ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ ਸੰਭਾਵੀਂ ਉਮੀਦਵਾਰ ਹਨ। ਹਾਲਾਂਕਿ ਹੁਣ ਗਠਜੋੜ ਹੋਣ ਤੋਂ ਬਾਅਦ ਸਰੂਪ ਸਿੰਗਲਾ ਜਾਂ ਬਬਲੀ ਢਿੱਲੋਂ ਦੋਨਾਂ ਵਿਚੋਂ ਕਿਸੇ ਇੱਕ ਨੂੰ ਹੀ ਇੱਥੋਂ ਟਿਕਟ ਮਿਲਣੀ ਹੈ। ਜਿਕਰਯੋਗ ਹੈ ਕਿ ਟਿਕਟਾਂ ਦੀ ਵੰਡ ਦਾ ਫ਼ਾਰਮੂਲਾ ਤੈਅ ਨਾ ਹੋਣ ਅਤੇ ਬਠਿੰਡਾ ਸ਼ਹਿਰੀ ਹਲਕੇ ਦੀ ਸੀਟ ਗਠਜੋੜ ਦੀ ਕਿਸ ਧਿਰ ਕੋਲ ਜਾਣੀ ਹੈ, ਦਾ ਖੁਲਾਸਾ ਨਾ ਹੋਣ ਕਾਰਨ ਦੋਨਾਂ ਹੀ ਆਗੂਆਂ ਵੱਲੋਂ ਟਿਕਟ ਲਈ ਅੱਡੀ-ਚੋਟੀ ਦੀ ਜੋਰ ਲਗਾਇਆ ਜਾ ਰਿਹਾ।ਇਹ ਵੀ ਦੇਖਣ ਵਿਚ ਆਇਆ ਕਿ ਸਮਾਗਮ ਵਾਲੀ ਥਾਂ ਦੋਵਾਂ ਪਾਰਟੀਆਂ ਦੇ ਆਗੂਆਂ ਦੀਆਂ ਤਸਵੀਰਾਂ ਵਾਲੇ ਬੈਨਰ ਲੱਗੇ ਹੋਏ ਸਨ ਅਤੇ ਦੋਵਾਂ ਪਾਰਟੀਆਂ ਦੇ ਹੀ ਸਮੂਹ ਸਰਕਦਾ ਆਗੂ ਤੇ ਵਰਕਰ ਵੀ ਸਟੇਜ ‘ਤੇ ਮੌਜੂਦ ਸਨ। ਇਸ ਮੌਕੇ ਦੋਨਾਂ ਹੀ ਧਿਰਾਂ ਵੱਲੋਂ ਗੱਠਜੋੜ ਦਾ ਸਮਰਥਨ ਕਰਦਿਆਂ ਇੱਕ ਦੂਜੇ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ 👉Punjab ਵਿਚ ਮੁੜ ਵੱਜੇਗਾ ‘ਜੰਗੀ’ ਸਾਇਰਨ ; ਹੋਵੇਗਾ ਬਲੈਕ-ਆਉਟ
ਉਧਰ, ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਬਠਿੰਡਾ ਵਿਚ ਫੂਡ ਪਾਰਕ ਸਥਾਪਿਤ ਕਰਨ ਅਤੇ ਇਸਨੂੰ ਉਦਮੀਆਂ ਵਾਸਤੇ ਟੈਕਸ ਮੁਕਤ ਕਰਨ ਦਾ ਵੀ ਵਾਅਦਾ ਕੀਤਾ।ਇਕ ਹੋਰ ਵੱਡੇ ਫੈਸਲੇ ਵਿਚ ਸ: ਬਾਦਲ ਨੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਰਵੀ ਕੁਮਾਰ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਪ੍ਰਾਪਰਟੀ ਦੀ ਖਰੀਦ ਤੇ ਵਿਕਰੀ ਵਾਸਤੇ ਐਨ ਓ ਸੀ ਦੀ ਲੋੜ ਨੂੰ ਖ਼ਤਮ ਕਰੇਗੀ। ਇਸੇ ਤਰ੍ਹਾਂ ਇਲਾਕੇ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਵਜੋਂ ਵਿਕਸਤ ਕਰਨ ਦੇ ਨਾਲ ਇਹ ਵੀ ਐਲਾਨ ਕੀਤਾ ਕਿ ਕਿਸੇ ਨੂੰ ਵੀ ਕਿਸੇ ਵੀ ਵਪਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਸਟੇਜ ’ਤੇ ਇਕਬਾਲ ਸਿੰਘ ਬਬਲੀ ਢਿੱਲੋਂ, ਸਰੂਪ ਚੰਦ ਸਿੰਗਲਾ, ਸੁਸ਼ੀਲ ਕੁਮਾਰ ਗੋਲਡੀ,ਜਗਸੀਰ ਸਿੰਘ ਕਲਿਆਣ, ਬਲਕਾਰ ਸਿੰਘ ਬਰਾੜ, ਅਮਿਤ ਕਪੂਰ, ਮੋਹਿਤ ਗੁਪਤਾ, ਮੋਹਨ ਲਾਲ ਗਰਗ, ਤਰਸੇਮ ਗੋਇਲ, ਅਸ਼ੋਕ ਭਾਰਤੀ, ਨਰੇਂਦਰ ਮਿੱਤਲ ਤੇ ਬਲਜੀਤ ਸਿੰਘ ਬੀੜਬਹਿਮਣ ਆਦਿ ਵੀ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













