ਬਲਵਿੰਦਰ ਸਿੰਘ ਭੂੰਦੜ ਨੂੰ ਬਣਾਇਆ ਅਨੁਸਾਸਨੀ ਕਮੇਟੀ ਦਾ ਚੇਅਰਮੈਨ
ਚੰਡੀਗੜ੍ਹ, 15 ਜੂਨ: ਪਿਛਲੇ ਕਰੀਬ ਇੱਕ ਦਹਾਕੇ ਤੋਂ ਲਗਾਤਾਰ ‘ਘਟਦੇ ਕ੍ਰਮ’ ਵੱਲ ਵਧਦੇ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਸਭ ਖੈਰੀਅਤ ਨਹੀਂ ਹੈ। ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਵੱਡੇ ਆਗੂਆਂ ਦੀ ਦੂਰੀਆਂ ਵਧਦੀਆਂ ਜਾ ਰਹੀਆਂ ਹਨ ਤੇ ਲੀਡਰਸ਼ਿਪ ਵੱਲੋਂ ਵੀ ਇੱਕ-ਇੱਕ ਕਰਕੇ ਇੰਨ੍ਹਾਂ ਆਗੂਆਂ ਖੂੰਜੇ ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਹੁਣ ਪਾਰਟੀ ਦੇ ਵੱਡੇ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਅਨੁਸਾਸਨੀ ਕਮੇਟੀ ਦੇ ਚੇਅਰਮੈਨ ਵਜੋਂ ਹਟਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ।
ਦੁਖਦਾਈਕ ਖ਼ਬਰ: ਚਾਰ ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਇਸ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਕਰਨਗੇ। ਬਾਕੀ 2 ਮੈਂਬਰ ਗੁਲਜ਼ਾਰ ਸਿੰਘ ਰਣੀਕੇ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਹਨ। ਇਸਤੋਂ ਪਹਿਲਾਂ ਉਨ੍ਹਾਂ ਕੋਲੋਂ ਮੋੜ ਹਲਕੇ ਦੀ ਇੰਚਾਰਜ਼ੀ ਖੋਹ ਲਈ ਗਈ ਸੀ। ਲੰਘੀਆਂ ਲੋਕ ਸਭਾ ਚੋਣਾਂ ਵਿਚ ਸ: ਮਲੂਕਾ ਦੀ ਨੂੰਹ ਪਰਮਾਪਲ ਕੌਰ ਮਲੂਕਾ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਟੱਕਰ ਦਿੱਤੀ ਸੀ। ਆਪਣੀ ਨੂੰਹ ਨੂੰ ਟਿਕਟ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਮਲੂਕਾ ਘਰ ਬੈਠ ਗਏ ਸਨ। ਉਨ੍ਹਾਂ ਨਾ ਹੀ ਅਕਾਲੀ ਦਲ ਦੀ ਮਦਦ ਕੀਤੀ ਤੇ ਨਾ ਹੀ ਆਪਣੀ ਨੂੰਹ ਰਾਣੀ ਦੀ। ਕਿਸੇ ਸਮੇਂ ਬਾਦਲ ਪ੍ਰਵਾਰ ਦੇ ਨਜਦੀਕੀ ਰਹੇ ਇਸ ਸਾਬਕਾ ਮੰਤਰੀ ਵਿਰੁਧ ਲੋਕ ਸਭਾ ਚੋਣਾਂ ਦੌਰਾਨ ਹੀ ਕਾਰਵਾਈ ਦੀ ਗੱਲ ਚੱਲ ਰਹੀ ਸੀ।
ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਮੁਜਰਮ ਹਰਿਆਣਾ ਪੁਲਿਸ ਵੱਲੋਂ ਕਾਬੂ
ਚਰਚਾ ਮੁਤਾਬਕ ਸ: ਮਲੂਕਾ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੋਂ ਸਖ਼ਤ ਨਰਾਜ਼ ਦੱਸੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਉਹ ਦੂਜੇ ਵੱਡੇ ਆਗੂਆਂ ਨਾਲ ਮਿਲਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਦੀ ਕਾਰਜ਼ਸੈਲੀ ਵਿਰੁਧ ਢੀਂਢਸਿਆਂ ਤੋਂ ਲੈ ਕੇ ਪ੍ਰੋ ਚੰਦੂਮਾਜ਼ਰਾ, ਬੀਬੀ ਗੁਲਸ਼ਨ, ਸਿਕੰਦਰ ਮਲੂਕਾ,ਚਰਨਜੀਤ ਬਰਾੜ, ਜੰਗੀਰ ਕੌਰ, ਆਦੇਸ਼ ਪ੍ਰਤਾਪ ਕੈਰੋ ਆਦਿ ਸਹਿਤ ਵੱਡੇ ਆਗੂਆਂ ਦਾ ਆਪਸੀ ਪੂਰਾ ਤਾਲਮੇਲ ਬਣਿਆ ਹੋਇਆ ਹੈ ਤੇ ਹੁਣ ਅਕਾਲੀ ਦਲ ਦੀ ਇਹ ਲੜਾਈ ਆਰ-ਪਾਰ ਦੀ ਹੋਣ ਜਾ ਰਹੀ ਹੈ। ਅਕਾਲੀ ਦਲ ਦੇ ਕੁੱਝ ਆਗੂਆਂ ਨੇ ਖ਼ੁਲਾਸਾ ਕੀਤਾ ਕਿ ਇਸ ਵਾਰ ਬਿਆਨਬਾਜ਼ੀ ਨਹੀਂ, ਬਲਕਿ ਐਕਸ਼ਨ ਕੀਤਾ ਜਾਵੇਗਾ ਤੇ ਇਸਦੀਆਂ ਤਿਆਰੀਆਂ ਵਿੱੱਢ ਦਿੱਤੀਆਂ ਗਈਆਂ ਹਨ।
Share the post "ਅਕਾਲੀ ਦਲ ਨੇ ਸਿਕੰਦਰ ਮਲੂਕਾ ਕੋਲੋਂ ਹਲਕਾ ਇੰਚਾਰਜ਼ੀ ਤੋਂ ਬਾਅਦ ਅਨੁਸਾਸਨੀ ਕਮੇਟੀ ਦੀ ਚੇਅਰਮੈਨੀ ਵੀ ਖੋਹੀ"