
Chandigarh news:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਇਸਦੀਆਂ ਜਥੇਬੰਦਕ ਚੋਣਾਂ ਦੇ ਹਿੱਸੇ ਵਜੋਂ ਇਸ ਵੇਲੇ ਮੈਂਬਰਸ਼ਿਪ ਭਰਤੀ ਮੁਹਿੰਮ ਸਹੀ ਤਰੀਕੇ ਚਲ ਰਹੀ ਹੈ ਅਤੇ ਪਾਰਟੀ ਨੇ ਅੱਜ ਐਲਾਨ ਕੀਤਾ ਕਿ 5000 ਹੋਰ ਮੈਂਬਰਸ਼ਿਪ ਕਾਪੀਆਂ ਅੱਜ ਪ੍ਰਾਪਤ ਕੀਤੀਆਂ ਗਈਆਂ ਹਨ ਤੇ ਸਾਰੇ ਵਰਕਰ ਪਾਰਟੀ ਦੇ ਮੁੱਖ ਦਫਤਰ ਤੋਂ ਇਹ ਇਕੱਤਰ ਕਰ ਸਕਦੇ ਹਨ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਪਹਿਲਾਂ 25 ਹਜ਼ਾਰ ਕਾਪੀਆਂ ਵੰਡੀਆਂ ਹਨ ਜਿਸ ਰਾਹੀਂ 25 ਲੱਖ ਮੈਂਬਰ ਭਰਤੀ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ 10,000 ਰੁਪਏ ਰਿਸ਼ਵਤ ਲੈੰਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਉਹਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਕਿ ਪਾਰਟੀ ਵਰਕਰਾਂ ਦੀ ਮੰਗ ’ਤੇ 5 ਹਜ਼ਾਰ ਹੋਰ ਵਾਧੂ ਕਾਪੀਆਂ ਛਪਵਾਉਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਪਾਰਟੀ ਦੇ ਮੁੱਖ ਦਫਤਰ ਵਿਚ ਸਟਾਫ ਨੇ ਇਹ ਕਾਪੀਆਂ ਲੋੜ ਮੁਤਾਬਕ ਪਾਰਟੀ ਵਰਕਰਾਂ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡਾ. ਚੀਮਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਮੁਤਾਬਕ ਵਾਧੂ ਕਾਪੀਆਂ ਤੁਰੰਤ ਇਕੱਤਰ ਕਰਨ ਤਾਂ ਜੋ ਲੋੜ ਮੁਤਾਬਕ ਹੋਰ ਕਾਪੀਆਂ ਛਪਵਾਈਆਂ ਜਾ ਸਕਣ।ਡਾ. ਚੀਮਾ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਤੈਅ 20 ਫਰਵਰੀ ਦੀ ਅੰਤਿਮ ਤਾਰੀਕ ਮੁਤਾਬਕ ਪਾਰਟੀ ਆਪਣੀ ਮੈਂਬਰਸ਼ਿਪ ਭਰਤੀ ਮੁਕੰਮਲ ਕਰਨ ਲਈ ਦ੍ਰਿੜ੍ਹ ਸੰਕਲਪ ਹੈ।
ਇਹ ਵੀ ਪੜ੍ਹੋ 5 ਲੱਖ ਭਰਤੀ ਪਰਚੀਆਂ ਵਾਲੀਆਂ 5 ਹਜ਼ਾਰ ਕਾਪੀਆਂ ਭਲਕੇ 7 ਫਰਵਰੀ ਨੂੰ ਵੰਡੀਆਂ ਜਾਣਗੀਆਂ: ਬਲਵਿੰਦਰ ਸਿੰਘ ਭੂੰਦੜ
ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂਬਰਸ਼ਿਪ ਭਰਤੀ ਮੁਹਿੰਮ ਪੂਰਨ ਪਾਰਦਰਸ਼ਤਾ ਨਾਲ ਚਲ ਰਹੀ ਹੈ ਤੇ ਪਾਰਟੀ ਦੇ ਆਬਜ਼ਰਵਰ ਇਸਦੀ ਨਿਗਰਾਨੀ ਕਰ ਰਹੇ ਹਨ। ਉਹਨਾਂ ਨੇ ਪਾਰਟੀ ਆਗੂਆਂ, ਵਰਕਰਾਂ ਤੇ ਪਾਰਟੀ ਦੇ ਮੁੱਖ ਦਫਤਰ ਵਿਚ ਤਾਇਨਾਤ ਸਟਾਫ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਨੇ ਮੈਂਬਰਸ਼ਿਪ ਭਰਤੀ ਮੁਹਿੰਮ ਸਫਲਤਾ ਨਾਲ ਚਲਾਉਣ ਬੇਹੱਦ ਅਹਿਮ ਭੂਮਿਕਾ ਅਦਾ ਕੀਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਅਕਾਲੀ ਦਲ ਨੇ ਆਪਣੀਆਂ ਜਥੇਬੰਦਕ ਚੋਣਾਂ ਦੇ ਹਿੱਸੇ ਵਜੋਂ ਤਾਜ਼ਾ ਮੈਂਬਰਸ਼ਿਪ ਫਾਰਮ ਵੰਡੇ"




