ਅਕਾਲੀ ਦਲ ਨੇ ਵਰਕਿੰਗ ਕਮੇਟੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਸੱਦੀ ਹੰਗਾਮੀ ਮੀਟਿੰਗ, ਉਪ ਚੋਣਾਂ ਬਾਰੇ ਹੋ ਸਕਦਾ ਹੈ ਵੱਡਾ ਫੈਸਲਾ

0
95
+1

ਚੰਡੀਗੜ੍ਹ, 24 ਅਕਤੂਬਰ: ਪਿਛਲੇ ਲੰਮੇ ਸਮੇਂ ਤੋਂ ਸੂਬੇ ਦੀ ਸਿਆਸਤ ਦੇ ਹੇਠਲੇ ‘ਪਾਏਦਾਨ’ ਵੱਲ ਲਗਾਤਾਰ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵੀਰਵਾਰ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੰਗਾਮੀ ਮੀਟਿੰਗ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸੱਦੀ ਹੈ। ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਣ ਜਾ ਰਹੀ ਇਸ ਮੀਟਿੰਗ ਵਿਚ ਕਰਨਗੇ। ਮੀਟਿੰਗ ’ਚ ਮੌਜੂਦਾ ਸਿਆਸੀ ਸਥਿਤੀ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਮੁਤਾਬਕ ਮੀਟਿੰਗ ਵਿਚ ਅਕਾਲੀ ਦਲ ਆਗਾਮੀ 13 ਨਵੰਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਚਾਰ ਉਪ ਚੋਣਾਂ ਲੜਣ ਜਾਂ ਨਾ ਲੜਣ ਸਬੰਧੀ ਕੋਈ ਅਹਿਮ ਫੈਸਲਾ ਲੈ ਸਕਦਾ ਹੈ।

ਇਹ ਵੀ ਪੜ੍ਹੋ:ਹਰਿਆਣਾ ਸਰਕਾਰ ਵੱਲੋਂ ਮੁਲਾਜਮਾਂ ਨੂੰ ਦੀਵਾਲੀ ਤੋਹਫਾ, ਮਹਿੰਗਾਈ ਭੱਤਾ ਵਧਾਇਆ

ਸਿਆਸੀ ਮਾਹਰਾਂ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਉਣ ਦੇ ਮਾਮਲੇ ਵਿਚ ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਬਣੀ ਮੌਜੂਦਾ ਸਥਿਤੀ ‘ਚੋ ਅਕਾਲੀ ਦਲ ਲੀਡਰਸ਼ਿਪ ਨੂੰ ਨਿਕਲਣ ਦਾ ਰਾਹ ਲੱਭਦਾ ਨਹੀਂ ਦਿਖ਼ਾਈ ਦੇ ਰਿਹਾ। ਹਾਲਾਂਕਿ ਸ: ਬਾਦਲ ਦੇ ਮੁਆਫ਼ੀਨਾਮੇ ’ਤੇ ਜਲਦੀ ਫੈਸਲਾ ਕਰਵਾਉਣ ਲਈ ਅਪਣਾਏ ‘ਪੈਂਤੜੇ’ ਅਕਾਲੀ ਲੀਡਰਸ਼ਿਪ ਨੂੰ ‘ਪੁੱਠੇ’ ਪੈਂਦੇ ਦਿਖ਼ਾਈ ਦੇ ਰਹੇ ਹਨ, ਜਿਸ ਕਾਰਨ ਅੱਜ ਦੀ ਇਸ ਮੀਟਿੰਗ ਵਿਚ ਅਕਾਲੀ ਲੀਡਰਸ਼ਿਪ ਵੱਲੋਂ ਕੋਈ ਮਹੱਤਵਪੂੁਰਨ ਫੈਸਲਾ ਲਿਆ ਜਾ ਸਕਦਾ।

ਇਹ ਵੀ ਪੜ੍ਹੋ:ਮਾਸੀ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ‘ਕਲਯੁਗੀ’ ਪੁੱਤ ਨੇ ਕੀਤਾ ਮਾਂ ਦਾ ਕ+ਤਲ

ਗੌਰਤਲਬ ਹੈ ਕਿ ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਗਿੱਦੜਬਾਹਾ ਹਲਕੇ ਤੋਂ ਖ਼ੁਦ ਸੁਖਬੀਰ ਸਿੰਘ ਬਾਦਲ ਚੋਣ ਲੜਣ ਦੇ ਇਛੁਕ ਸਨ ਪ੍ਰੰਤੂ ਹੁਣ ਤਨਖ਼ਾਹੀਆ ਕਰਾਰ ਦੇਣ ਕਾਰਨ, ਉਹ ਨਾਂ ਤਾਂ ਧਾਰਮਿਕ ਮਰਿਆਦਾ ਮੁਤਾਬਕ ਖ਼ੁਦ ਚੋਣ ਲੜ ਸਕਦੇ ਹਨ ਤੇ ਨਾਂ ਹੀ ਕਿਸੇ ਅਕਾਲੀ ਉਮੀਦਵਾਰ ਦੀ ਇਮਦਾਦ ਲਈ ਚੋਣ ਪ੍ਰਚਾਰ ’ਤੇ ਜਾ ਸਕਦੇ ਹਨ। ਅਜਿਹੀ ਹਾਲਾਤ ਵਿਚ ਪਿਛਲੇ ਸਮਿਆਂ ਦੌਰਾਨ ਅਕਾਲੀ ਲੀਡਰਸ਼ਿਪ ਵੱਲੋਂ ਲਏ ਗਲਤ ਫੈਸਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਲਈ ਸਥਿਤੀ ‘ਸੱਪ ਦੇ ਮੂੰਹ ਵਿਚ ਕੋਹੜ ਕਿਰਲੀ’ ਵਾਲੀ ਬਣੀ ਹੋਈ ਹੈ।

 

+1

LEAVE A REPLY

Please enter your comment!
Please enter your name here