WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਬਰਨਾਲਾ

ਬਰਨਾਲਾ ਦੇ ਅਕਾਲੀ ਆਗੂ ਨੇ ਮਾਂ-ਧੀ ਦੇ ਕ.ਤਲ ਤੋਂ ਬਾਅਦ ਕੀਤੀ ਖ਼ੁਦਕ+ਸ਼ੀ

ਬਰਨਾਲਾ, 23 ਜੂਨ: ਸਥਾਨਕ ਸ਼ਹਿਰ ਦੇ ਇੱਕ ਨਾਮੀ ਪ੍ਰਵਾਰ ਨਾਲ ਸਬੰਧਤ ਨੌਜਵਾਨ ਵੱਲੋਂ ਆਪਣੀ ਮਾਂ,ਬੇਟੀ ਅਤੇ ਪਾਲਤੂ ਕੁੱਤੇ ਦਾ ਕਤਲ ਕਰਕੇ ਖੁਦ ਨੂੰ ਗੋਲੀ ਮਾਰਨ ਦੀ ਦੁਖਦਾਈਕ ਸੂਚਨਾ ਮਿਲੀ ਹੈ। ਇਸ ਘਟਨਾ ਨੂੰ ਅੰਜਾਮ ਉਸਦੇ ਵੱਲੋਂ ਆਪਣੇ ਲਾਇਸੰਸੀ ਰਿਵਾਰਲਰ ਨਾਲ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਵੀਰ ਸਿੰਘ ਮਾਨ ਦੇ ਤੌਰ ‘ਤੇ ਹੋਈ ਹੈ ਜੋਕਿ ਅਕਾਲੀ ਦਲ ਨਾਲ ਸਬੰਧਤ ਲੀਡਰ ਦਸਿਆ ਜਾ ਰਿਹਾ। ਇਸੇ ਤਰ੍ਹਾਂ ਧੀ ਨਿਰਮਤ ਕੌਰ ਤੇ ਮਾਂ ਦਾ ਨਾਂ ਬਲਵੰਤ ਕੌਰ ਸੀ।

ਪਟਿਆਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਆਸਟਰੇਲੀਆ ’ਚ ਮੌਤ

ਧੀ ਨਿਮਰਤ ਕੌਰ ਕੈਨੇਡਾ ਪੜਦੀ ਹੈ ਤੇ ਕੁੱਝ ਦਿਨ ਪਹਿਲਾਂ ਹੀ ਇੰਡੀਆ ਵਾਪਸ ਆਈ ਸੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਹਾਲੇ ਤੱਕ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਨੌਜਵਾਨ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਸਾਧਨ-ਸੰਪੰਨ ਦਸਿਆ ਜਾ ਰਿਹਾ ਤੇ ਉਸਦਾ ਬਰਨਾਲਾ ਸੰਘੇੜਾ ਰੋਡ ’ਤੇ ਠੀਕਰੀਵਾਲ ਚੌਕ ਨਜਦੀਕੀ ਰਾਮਰਾਮ ਕਲੌਨੀ ’ਚ ਆਲੀਸ਼ਨ ਘਰ ਤੇ ਹੋਰ ਵੱਡੀ ਜਾਇਦਾਦ ਹੈ। ਫ਼ਿਲਹਾਲ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Related posts

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite

ਉਗਰਾਹਾਂ ਜਥੇਬੰਦੀ ਵੱਲੋਂ 26,27,28 ਨਵੰਬਰ ਦੇ ਚੰਡੀਗੜ੍ਹ ਮੋਰਚੇ ਤਿਆਰੀਆਂ ਸਬੰਧੀ ਮੀਟਿੰਗ ਆਯੋਜਿਤ

punjabusernewssite

ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਕੀਤੀ ਧੂਹ-ਘੜੀਸ

punjabusernewssite