ਪੁਲਿਸ ਵੱਲੋਂ ਵਧਾਈ ਸੁਰੱਖਿਆ ਤੇ ਹੋਏ ਚੌਕੰਨੇ
ਸ਼੍ਰੀ ਅੰਮ੍ਰਿਤਸਰ ਸਾਹਿਬ, 15 ਜੂਨ: ਲੰਮਾ ਸਮਾਂ ਅੱਤਵਾਦ ਦਾ ਸੰਤਾਪ ਭੋਗ ਚੁੱਕੇ ਪੰਜਾਬ ਨੂੰ ਹੁਣ ਮੁੜ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਮਿਲਿਆ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਪੰਜਾਬ ਦੇ ਵੱਡੇ ਧਾਰਮਿਕ ਸਥਾਨਾਂ ਤੋਂਂ ਇਲਾਵਾ ਕੁੱਝ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉੜਾਉਣ ਦੀ ਧਮਕੀ ਮਿਲੀ ਹੈ। ਜਿਸਤੋਂ ਬਾਅਦ ਪੁਲਿਸ ਹੋਰ ਚੌਕੰਨੀ ਹੋ ਗਈ ਹੈ। ਧਾਰਮਿਕ ਸਥਾਨਾਂ ਤੇ ਰੇਲਵੇ ਸਟੇਸ਼ਨਾਂ ਉਪਰ ਸੁਰੱਖਿਆ ਵਧਾਉਣ ਤੋਂ ਇਲਾਵਾ ਚੈਕਿੰਗ ਵੀ ਸ਼ੁਰੂ ਕੀਤੀ ਹੈ।
ਬਠਿੰਡਾ ਪੁਲਿਸ ਵੱਲੋ ਚੋਰੀ ਦੀਆ ਵਾਰਦਾਤਾਂ ਕਰਨ ਵਾਲੇ ਗਿਰੋਹ ਨੂੰ 72 ਘੰਟੇ ਵਿੱਚ ਕੀਤਾ ਕਾਬੂ
ਸੂਚਨਾ ਮੁਤਾਬਕ 23 ਜੂਨ ਨੂੰ ਪੰਜਾਬ ਦੇ ਵੱਡੇ ਧਾਰਮਿਕ ਸਥਾਨਾਂ ਅਤੇ 21 ਜੂਨ ਨੂੰ ਕਠੂਆਂ, ਬਠਿੰਡਾ, ਜੰਮੂ, ਪਠਾਨਕੋਟ ਤੇ ਬਿਆਸ ਦੇ ਰੇਲਵੇ ਸਟੇਸ਼ਨਾਂ ਨੂੰ ਉੜਾਉਣ ਦੀ ਧਮਕੀ ਆਉਣ ਬਾਰੇ ਕਿਹਾ ਜਾ ਰਿਹਾ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਪੁਲਿਸ ਫ਼ੋਰਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸੇਗੀ ਨਹੀਂ।
Share the post "ਪੰਜਾਬ ਦੇ ਵੱਡੇ ਅੱਤਵਾਦੀ ਹਮਲੇ ਦਾ ਅਲਰਟ,ਧਾਰਮਿਕ ਸਥਾਨਾਂ ਤੇ ਰੇਲਵੇ ਸਟੇਸ਼ਨ ਨੂੰ ‘ਬੰਬ’ ਨਾਲ ਉੜਾਉਣ ਦੀ ਧਮਕੀ"