Punjab by election results: ਨਵੇਂ ਜਿੱਤੇ ਚਾਰੋਂ ਵਿਧਾਇਕ ਪਹਿਲੀ ਵਾਰ ਚੜ੍ਹਣਗੇ ਵਿਧਾਨ ਸਭਾ ਦੀਆਂ ਪੌੜੀਆਂ

Date:

spot_img

ਚੰਡੀਗੜ੍ਹ, 23 ਨਵੰਬਰ: Punjab by election results:  ਪੰਜਾਬ ਉਪ ਚੋਣਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ ਵਿਚ ਚਾਰਾਂ ਵਿਧਾਨ ਸਭਾ ਹਲਕਿਆਂ ਤੋਂ ਜੇਤੂੁ ਰਹੇ ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣਗੇ। ਇੰਨ੍ਹਾਂ ਵਿਚ ਦੋ ਵਾਰ ਉਮੀਦਵਾਰ ਤਾਂ ਪਹਿਲੀ ਵਾਰ ਹੀ ਚੋਣ ਮੈਦਾਨ ਵਿਚ ਨਿੱਤਰੇ ਸਨ ਤੇ ਉਨ੍ਹਾਂ ਦੀ ਕਿਸਮਤ ਤੇ ਹਲਕੇ ਦੇ ਲੋਕਾਂ ਨੇ ਇੰਨ੍ਹਾਂ ਸਾਥ ਦਿੱਤਾ ਕਿ ਉਹ ਪਹਿਲੇਂ ਹੱਲੇ ਵਿਚ ਹੀ ਵਿਧਾਨ ਸਭਾ ਤੱਕ ਪੁੱਜਣ ਵਿਚ ਸਫ਼ਲ ਰਹੇ।

ਇਹ ਵੀ ਪੜ੍ਹੋ Punjab by election results: AAP ਨੇ ਚਾਰ ਵਿਚੋਂ ਤਿੰਨ ਸੀਟਾਂ ਜਿੱਤ ਕੇ ਰਚਿਆ ਇਤਿਹਾਸ

ਇੰਨ੍ਹਾਂ ਵਿਚ ਚੱਬੇਵਾਲ ਹਲਕੇ ਤੋਂ ਆਪ ਦੇ ਡਾ ਇਸ਼ਾਂਕ ਚੱਬੇਵਾਲ ਅਤੇ ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਸ਼ਾਮਲ ਹਨ। ਡਾ ਇਸ਼ਾਂਕ ਦੀ ਤਾਂ ਸਿੱਧੇ ਤੌਰ ‘ਤੇ ਸਿਆਸਤ ਵਿਚ ਇੰਟਰੀ ਵੀ ਪਹਿਲੀ ਵਾਰ ਹੋਈ ਹੈ, ਹਾਲਾਂਕਿ ਉਹ ਹੁਣ ਤੱਕ ਆਪਣੇ ਪਿਤਾ ਅਤੇ ਹੁਸ਼ਿਆਰਪੁਰ ਤੋਂ ਮੌਜੂਦਾ ਐਮ.ਪੀ ਡਾ ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਵਿਚ ਜਰੂਰ ਕੁੱਦਦੇ ਰਹੇ ਹਨ। ਦੂਜੇ ਪਾਸੇ ਕਾਲਾ ਢਿੱਲੋਂ ਦੇ ਪ੍ਰਵਾਰ ਵਿਚ ਪਹਿਲਾਂ ਕਦੇ ਕਿਸੇ ਨੂੰ ਟਿਕਟ ਨਹੀਂ ਮਿਲੀ

ਇਹ ਵੀ ਪੜ੍ਹੋ ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਜੇਐਮਐਮ+ਕਾਂਗਰਸ ਦੀ ਬਣੇਗੀ ਸਰਕਾਰ

ਪ੍ਰੰਤੂ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਚੱਲੇ ਆ ਰਹੇ ਸਨ ਤੇ ਮੌਜੂਦਾ ਸਮੇਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਉਧਰ ਜੇਕਰ ਡੇਰਾ ਬਾਬਾ ਨਾਨਕ ਤੋਂ ਗੱਲ ਕੀਤੀ ਜਾਵੇ ਤਾਂ ਇੱਥੋਂ ਜਿੱਤ ਪ੍ਰਾਪਤ ਕਰਨ ਵਾਲੇ ਗੁਰਦੀਪ ਸਿੰਘ ਰੰਧਾਵਾ ਨੇ 2022 ਵਿਚ ਵੀ ਆਪ ਦੀ ਟਿਕਟ ਤੋਂ ਚੋਣ ਲੜੀ ਸੀ ਪ੍ਰੰਤੂ ਸਫ਼ਲਤਾ ਨਹੀਂ ਮਿਲੀ। ਇਸਤੋ ਇਲਾਵਾ ਪੰਜਾਬ ਦੀ ਚਰਚਿਤ ਗਿੱਦੜਬਾਹਾ ਸੀਟ ਤੋਂ ਡਿੰਪੀ ਢਿੱਲੋਂ ਲਗਾਤਾਰ ਅਕਾਲੀ ਦਲ ਦੀ ਟਿਕਟ ਤੋਂ ਹਾਰਦੇ ਰਹੇ ਹਨ ਪ੍ਰੰਤੂ ਇਸ ਵਾਰ ਉਨ੍ਹਾਂ ਪਾਲਾ ਬਦਲਦਿਆਂ ਆਪ ਦਾ ਝਾੜੂ ਚੁੱਕ ਲਿਆ ਸੀ ਜੋਕਿ ਉਨ੍ਹਾਂ ਨੂੰ ਰਾਸ ਆ ਗਿਆ।

 

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...

Bathinda Police ਵੱਲੋਂ 258 ਗਰਾਮ ਹੈਰੋਇਨ ਤੇ ਇੱਕ ਰਿਵਾਲਵਰ ਸਮੇਤ ਤਿੰਨ ਕਾਬੂ, ਕਾਰ ਵੀ ਹੋਈ ਬਰਾਮਦ

Bathinda News: Bathinda Police; ਗੌਰਵ ਯਾਦਵ ਡੀ.ਜੀ.ਪੀ, ਪੰਜਾਬ ਦੇ...