Bathinda News : ਅਕਾਲੀ-ਭਾਜਪਾ ਗਠਜੋੜ ਦੀਆਂ ਤੇਜ਼ ਹੋ ਰਹੀਆਂ ਚਰਚਾਵਾਂ ਦੌਰਾਨ ਬਾਦਲਾਂ ਦੇ ਰਾਜ਼ ਸਮੇਂ ਪੰਜਾਬ ਦੀ ਦੂਜੀ ਸਿਆਸੀ ਰਾਜਧਾਨੀ ਰਹੇ ਬਠਿੰਡਾ ਦੇ ਸਿਆਸੀ ਗਲਿਆਰਿਆਂ ਵਿਚ ਨਵੀਂ ‘ਖੁੰਢ-ਚਰਚਾ’ ਸ਼ੁਰੂ ਹੋ ਗਈ ਹੈ। ਹੁਣ ਤੱਕ ਖੁਦ ਨੂੰ ਪਿੰਡ ਬਾਦਲ ਤੋਂ ਬਾਅਦ ਬਠਿੰਡਾ ਨੂੰ ਆਪਣਾ ਦੂਜਾ ਘਰ ਦੱਸਣ ਵਾਲੇ ਬਾਦਲ ਪ੍ਰਵਾਰ ਲਈ ਵੱਡੀ ਮੁਸ਼ਕਿਲ ਖੜ੍ਹੀ ਹੁੰਦੀ ਦਿਖਾਈ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਸ਼ਹਿਰ ਬਠਿੰਡਾ ‘ਤੇ ਨਜ਼ਰ ਗੱਡੀ ਬੈਠੀ ਭਾਜਪਾ ਇਸ ਵਾਰ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਫ਼ੀ ਮਜਬੂਤ ਜਾਪ ਰਹੀ ਹੈ। ਇਸਤੋਂ ਇਲਾਵਾ ਪਹਿਲਾਂ ਰਹੇ ਗਠਜੋੜ ਦੌਰਾਨ ਵੀ ਭਾਜਪਾ ਇਸ ਹਲਕੇ ‘ਤੇ ਆਪਣੀ ਦਾਵਅੇਦਾਰੀ ਜਤਾਉਂਦੇ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਲਈ ਇਸਨੂੰ ਛੱਡਣਾ ਕਾਫ਼ੀ ਮੁਸ਼ਕਿਲ ਦਿਖਾਈ ਦੇ ਰਿਹਾ।
ਸਾਲ 2009 ਤੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਜਿੱਤਦੀ ਆ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਲਈ ਬਠਿੰਡਾ ਨੂੰ ਛੱਡਣਾ ਹੋਰ ਵੀ ਦੁਖਦਾਈ ਹੋਵੇਗਾ, ਕਿਉਂਕਿ ਪਿਛਲੀਆਂ ਦੋ ਚੋਣਾਂ ਵਿਚ ਬਠਿੰਡਾ ਦੇ ਲੋਕਾਂ ਨੇ ਉਨ੍ਹਾਂ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਹੈ। ਸਿਆਸੀ ਮਾਹਰ ਇਹ ਵੀ ਮੰਨਦੇ ਹਨ ਕਿ ਇਕੱਲਾ ਬਠਿੰਡਾ ਹੀ ਨਹੀਂ, ਬਲਕਿ ਭਾਜਪਾ ਦੀ ਅੱਖ ਮਾਨਸਾ ‘ਤੇ ਵੀ ਹੈ, ਜਿੱਥੇ ਸੁਖਬੀਰ ਬਾਦਲ ਦੇ ਜਮਾਤੀ ਰਹੇ ਜਗਦੀਪ ਸਿੰਘ ਨਕਈ ਮਜਬੂਤ ਦਾਅਵੇਦਾਰ ਹੀ ਨਹੀਂ, ਬਲਕਿ ਲੋਕਾਂ ਵਿਚ ਵੀ ਕਾਫ਼ੀ ਹਰਮਨ-ਪਿਆਰੇ ਹਨ। ਇਸਤੋਂ ਇਲਾਵਾ ਪ੍ਰਵਾਰ ਨੂੰ 2 ਟਿਕਟਾਂ (ਫ਼ੂਲ ਤੇ ਮੋੜ) ਦੇਣ ਦੀ ਮੰਗ ਨੂੰ ਲੈ ਕੇ ਬਾਦਲ ਪ੍ਰਵਾਰ ਨੂੰ ਸਾਲ 2024 ਵਿਚ ਟੱਕਰ ਦੇਣ ਵਾਲੀ ਟਕਸਾਲੀ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਭਾਜਪਾ ‘ਚ ਤੇਜ਼ੀ ਨਾਲ ਉੱਭਰ ਰਹੀ ‘ਨੇਤਰੀ’ ਪਰਮਪਾਲ ਕੌਰ ਮਲੂਕਾ ਜਾਂ ਉਸਦੇ ਪਤੀ ਗੁਰਪ੍ਰੀਤ ਮਲੂਕਾ ਵੀ ਵਿਧਾਨ ਸਭਾ ਚੋਣਾਂ ਲੜਣ ਲਈ ਪਰ ਤੋਲ ਰਹੇ ਹਨ।
ਇਹ ਵੀ ਪੜ੍ਹੋ MRSPTU ਕੈਂਪਸ ਨੇ 11ਵੇਂ ਅੰਤਰ-ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫ਼ੀ ਜਿੱਤੀ
ਬਠਿੰਡਾ ਸ਼ਹਿਰੀ ਸੀਟ ਤੋਂ ਇਲਾਵਾ ਤਲਵੰਡੀ ਸਾਬੋ ਤੇ ਮੋੜ ਸੀਟ ‘ਤੇ ਇੰਨ੍ਹਾਂ ਵੱਲੋਂ ਅੰਦਰਖਾਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ। ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਥੇ ਸਰੂਪ ਚੰਦ ਸਿੰਗਲਾ ਸ਼ਹਿਰੀਆ ਦੀ ‘ਪਹਿਲੀ’ ਪਸੰਦ ਬਣੇ ਹੋਏ ਹਨ, ਉਥੇ ਮੋੜ ‘ਚ ਭਾਜਪਾ ਦੇ ਹੁਣ ਤੱਕ ‘ਵਫ਼ਾਦਾਰ’ ਚੱਲੇ ਆ ਰਹੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਪਿਛਲੇ ਪੰਜ ਸਾਲਾਂ ਤੋਂ ਮਿਹਨਤ ਕਰ ਰਹੇ ਹਨ। ਤਲਵੰਡੀ ਸਾਬੋ ਵਿਚ ਬੇਸ਼ੱਕ ਭਾਪਜਾ ਕੋਲ ਪਰਮਪਾਲ ਕੌਰ ਮਲੂਕਾ ਜਾਂ ਗੁਰਪ੍ਰੀਤ ਸਿੰਘ ਮਲੂਕਾ ਦੇ ਸਿਆਸੀ ‘ਕੱਦ’ ਦਾ ਕੋਈ ਆਗੂ ਨਹੀਂ, ਪ੍ਰੰਤੂ ਬਾਦਲਾਂ ਦਾ ਲੋਕ ਸਭਾ ਹਲਕਾ ਤੇ ਸਿੱਖਾਂ ਦਾ ਚੌਥਾ ਤਖ਼ਤ ਹੋਣ ਦੇ ਨਾਲ-ਨਾਲ ਪਿਛਲੀਆਂ ਲੋਕ ਸਭਾ ਚੋਣਾਂ ‘ਚ ਟਿਕਟ ਦਾ ਭਰੋਸਾ ਦੇ ਕੇ ਭਾਜਪਾ ਵਿਚੋਂ ਵਾਪਸ ਲਿਆਂਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਵੀ ਅਕਾਲੀ ਦਲ ਵੱਲੋਂ ਪੂਰੀਆਂ ਤਿਆਰੀਆਂ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਅਕਾਲੀ-ਭਾਜਪਾ ਗਠਜੋੜ ਹੋਣ ਦੀ ਸੂਰਤ ਵਿਚ ਬਠਿੰਡਾ ਲੋਕ ਸਭਾ ਸੀਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ‘ਚ ਭਾਜਪਾ ਨੂੰ ਹਿੱਸੇਦਾਰੀ ਦੇਣੀ ਬਾਦਲ ਪ੍ਰਵਾਰ ਲਈ ਆਉਣ ਵਾਲੇ ਸਮੇਂ ਵਿਚ ਵੱਡੀ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













