ਬਠਿੰਡਾ, 29 ਦਸੰਬਰ: ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਨਾਰਥ ਅਸਟੇਟ ਦੇ ਸਵਰਗੀ ਸ਼੍ਰੀਮਤੀ ਵਿਜੇ ਘਈ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਸ਼੍ਰੀ ਓਮ ਪ੍ਰਕਾਸ਼ ਅਤੇ ਪੁੱਤਰਾਂ ਲਾਲੀ ਸੋਢੀ ਅਤੇ ਲਾਡੀ ਸੋਢੀ ਪਰਿਵਾਰ ਵੱਲੋਂ ਸੰਸਥਾ ਨੂੰ ਨਵੀਂ ਐਂਬੂਲੈਂਸ ਭੇਂਟ ਕੀਤੀ ਗਈ। ਇਸ ਮੌਕੇ ਦਾਨੀ ਪਰਿਵਾਰ ਨੇ ਦੱਸਿਆ ਕਿ ਇੱਕ ਵਾਰ ਲੋੜਵੰਦ ਪਰਿਵਾਰ ਦੀ ਇੱਕ ਫੋਨ ਕਾਲ ’ਤੇ ਸੰਸਥਾ
ਇਹ ਵੀ ਪੜ੍ਹੋ ਕਾਂਗਰਸ ਨੇ ਮੁੜ ਮਾਰੀ ਬੜ੍ਹਕ; ਕਿਹਾ ਬਠਿੰਡਾ ’ਚ ਮੇਅਰ ਦੀ ਕੁਰਸੀ ਸਾਡੇ ਕੋਲ ਹੀ ਰਹੇਗੀ
ਵੱਲੋਂ ਮਦਦ ਕੀਤੀ ਗਈ ਅਤੇ ਸੰਸਥਾ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪਰਿਵਾਰ ਨੇ ਸੰਸਥਾ ਨੂੰ ਇੱਕ ਐਂਬੂਲੈਂਸ ਮੁਹੱਈਆ ਕਰਵਾਈ ਤਾਂ ਜੋ ਹੋਰ ਲੋੜਵੰਦ ਲੋਕ ਵੀ ਇਸ ਤੋਂ ਮਦਦ ਲੈ ਸਕਣ। ਸੰਸਥਾ ਉਹਨਾਂ ਦੀ ਲੋੜ ਦੇ ਸਮੇਂ ਵਿੱਚ ਸੇਵਾਵਾਂ ਪ੍ਰਦਾਨ ਕਰਕੇ ਲੋਕਾਂ ਦੀ ਮਦਦ ਕਰ ਸਕਦੀ ਹੈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਮੈਂਬਰ ਰਵੀ ਬਾਂਸਲ, ਯਾਦਵਿੰਦਰ ਕੰਗ, ਅਮਨ ਸਿੰਗਲਾ, ਕ੍ਰਿਸ਼ਨਾ ਬਾਂਸਲ, ਸੁਮਿਤ ਮਹੇਸ਼ਵਰੀ ਆਦਿ ਨੇ ਦਾਨੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਸਮਾਜ ਸੇਵੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਨੂੰ ਸੌਂਪੀ ਐਂਬੂਲੈਂਸ"