USA News : ਪੰਜਾਬ ਅਤੇ ਉੱਤਰੀ ਭਾਰਤ ਦੇ ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਹੋਏ ਨਾਮੀਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵਿਰੁਧ ਦੁਨੀਆਂ ਦੀ ਸਭ ਤੋਂ ਵੱਡੀ ਅਮਰੀਕਾ ਦੀ FBI ਏਜੰਸੀ ਨੇ ਵੱਡਾ ਐਲਾਨ ਕੀਤਾ ਹੈ। FBI ਲੌਸ ਐਂਜਲਸ ਦੇ ਸਹਾਇਕ ਡਾਇਰੈਕਟਰ ਇੰਚਾਰਜ ਪੈਟ੍ਰਿਕ ਗ੍ਰੈਂਡੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਗੋਲਡੀ ਬਰਾੜ ਨੂੰ ਆਪਣੀ 10 ਮੋਸਟ ਵਾਂਟੇਡ ਭਗੌੜਿਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੈ। ਉਥੇ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਬਦਲੇ 10 ਲੱਖ ਡਾਲਰ ਯਾਨੀ ਕਰੀਬ 9 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ 👉ਬਹਿਰੀਨ ਵਾਲੀ ਬੀਬੀ ਨਾਲ ਬਲਾਤਕਾਰ ਦਾ ਮਾਮਲਾ; ਪੁਲਿਸ ਵੱਲੋਂ ਅਮਰਜੀਤ ਚਾਵਲਾ ਦੇ ਡਰਾਈਵਰ ਕੋਲੋਂ 6 ਘੰਟੇ ਪੁੱਛਗਿੱਛ
ਗੋਲਡੀ ਬਰਾੜ ‘ਤੇ ਕਤਲ ਦੀ ਸਾਜ਼ਿਸ਼, ਫ਼ਿਰੌਤੀ ਵਸੂਲਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਦੋਸ਼ ਹਨ। FBI ਦੇ ਮੁਤਾਬਕ, ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਅਮਰੀਕਾ ਵਿੱਚ ਬੈਠ ਕੇ ਲੌਰੈਂਸ ਬਿਸ਼ਨੋਈ ਦੇ ਸਿੰਡੀਕੇਟ ਦਾ ਕੰਮਕਾਜ ਸੰਭਾਲਦਾ ਹੈ। ਇਹ ਗੈਂਗ ਅਮਰੀਕਾ, ਕੈਨੇਡਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਤਲ, ਰੰਗਦਾਰੀ, ਫ਼ਿਰੌਤੀ ਅਤੇ ਡਰੱਗਜ਼ ਦੇ ਗ਼ੈਰ-ਕਾਨੂਨੀ ਕਾਰੋਬਾਰ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸਤੋਂ ਪਹਿਲਾਂ ਵੀ FBI ਵੱਲੋਂ ਹੋਰਨਾਂ ਏਜੰਸੀਆਂ ਦੇ ਨਾਲ ਮਿਲਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਹੋਰਨਾਂ ਗੈਂਗਸਟਰਾਂ ਦੇ ਗੈਂਗਾਂ ਵਿਰੁਧ ਵੱਡੀ ਕਾਰਵਾਈ ਕੀਤੀ ਸੀ, ਜਿਸਦੇ ਵਿਚ ਦਰਜ਼ਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



