ਅਮੇਠੀ, 3 ਮਈ: ਪਿਛਲੇ ਕਈ ਦਹਾਕਿਆਂ ਤੋਂ ਗਾਂਧੀ ਪਰਿਵਾਰ ਦਾ ਨਿੱਜੀ ਹਲਕਾ ਮੰਨੇ ਜਾਣ ਵਾਲੇ ਅਮੇਠੀ ਲੋਕ ਸਭਾ ਸੀਟ ਤੋਂ ਪਹਿਲੀ ਵਾਰ ਟਿਕਟ ਮਿਲਣ ਤੋਂ ਬਾਅਦ ਚਰਚਾ ਵਿੱਚ ਆਏ ਕੇ ਐਲ ਸ਼ਰਮਾ ਮੂਲ ਰੂਪ ਵਿੱਚ ਪੰਜਾਬੀ ਹਨ। ਉਹਨਾਂ ਬਾਰੇ ਇਕੱਤਰ ਕੀਤੀ ਮੁੱਢਲੀ ਸੂਚਨਾ ਮੁਤਾਬਕ ਉਹ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਨਹਿਰੂ ਯੁਵਾ ਕੇਂਦਰ ਵਿੱਚ ਬਤੌਰ ਕੁਆਰਡੀਨੇਟਰ ਕੰਮ ਕਰਦੇ ਸਨ। ਪ੍ਰੰਤੂ ਇਸ ਦੌਰਾਨ ਉਹ ਮਰਹੂਮ ਰਜੀਵ ਗਾਂਧੀ ਦੇ ਨਜ਼ਦੀਕੀ ਮਿੱਤਰ ਮੰਨੇ ਜਾਣ ਵਾਲੇ ਕੈਪਟਨ ਸਤੀਸ਼ ਸ਼ਰਮਾ ਦੇ ਸੰਪਰਕ ਵਿੱਚ ਆ ਗਏ, ਜਿਹੜੇ ਉਸਨੂੰ ਨੌਕਰੀ ਛੁੜਾ ਕੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਸ੍ਰੀ ਸ਼ਰਮਾ ਦਾ ਸਿਆਸਤ ਨਾਲ ਸਿੱਧਾ ਵਾਹ ਵਾਸਤਾ ਹੋ ਗਿਆ।
ਰਾਹੁਲ ਗਾਂਧੀ ਅਮੇਠੀ ਤੋਂ ਨਹੀਂ, ਰਾਏਬਰੇਲੀ ਤੋਂ ਲੜਣਗੇ ਚੋਣ
ਇਸ ਦੌਰਾਨ ਹੀ ਕੇ ਐਲ ਸ਼ਰਮਾ ਦਾ ਸੰਪਰਕ ਰਾਜੀਵ ਗਾਂਧੀ ਦੇ ਨਾਲ ਹੋਇਆ ਅਤੇ ਉਹ ਉਹਨਾਂ ਨੂੰ 1983 ਦੇ ਵਿੱਚ ਅਮੇਠੀ ਲੈ ਗਏ ਅਤੇ ਸ੍ਰੀ ਸ਼ਰਮਾ ਇਸ ਹਲਕੇ ਤੋਂ ਸ਼੍ਰੀ ਗਾਂਧੀ ਦੀ ਗੈਰ-ਹਾਜ਼ਰੀ ਵਿੱਚ ਕੰਮ ਦੇਖਣ ਲੱਗੇ। ਦੱਸਣਾ ਬਣਦਾ ਹੈ ਕਿ ਅਮੇਠੀ ਹਲਕੇ ਤੋਂ ਸਭ ਤੋਂ ਪਹਿਲੀ ਵਾਰ 1977 ਦੇ ਵਿੱਚ ਸੰਜੇ ਗਾਂਧੀ ਨੇ ਚੋਣ ਲੜੀ ਸੀ ਪ੍ਰੰਤੂ ਉਹ ਇਹ ਚੋਣ ਹਾਰ ਗਏ। ਇਸ ਤੋਂ ਬਾਅਦ 1980 ਦੇ ਵਿੱਚ ਮੁੜ ਇਸ ਹਲਕੇ ਤੋਂ ਚੋਣ ਲੜੇ ਅਤੇ ਭਾਰੀ ਬਹੁਮਤ ਦੇ ਨਾਲ ਜਿੱਤ ਗਏ ਪ੍ਰੰਤੂ ਬਦਕਿਸਮਤੀ ਦੇ ਨਾਲ ਕੁਝ ਹੀ ਸਮੇਂ ਬਾਅਦ ਉਹਨਾਂ ਦੀ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ 1981 ਦੇ ਵਿੱਚ ਅਮੇਠੀ ਹਲਕੇ ਤੋਂ ਹੋਈ ਉਪ ਚੋਣ ਵਿਚ ਰਾਜੀਵ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਅਤੇ ਉਹ ਜੇਤੂ ਰਹੇ।
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ
ਇਸ ਤੋਂ ਬਾਅਦ ਰਾਜੀਵ ਗਾਂਧੀ ਲਗਾਤਾਰ ਇਸ ਹਲਕੇ ਤੋਂ 1984,1989 ਤੇ 1991 ਤੱਕ ਚੋਣ ਜਿੱਤਦੇ ਰਹੇ। ਇਸ ਦੌਰਾਨ ਉਨਾਂ ਦੀ ਵੀ ਇੱਕ ਬੰਬ ਧਮਾਕੇ ਦੇ ਵਿੱਚ ਮੌਤ ਹੋ ਗਈ, ਜਿਸ ਕਾਰਨ ਅਮੇਠੀ ਲੋਕ ਸਭਾ ਹਲਕੇ ਦੀ ਕਮਾਂਡ ਕਾਂਗਰਸ ਪਾਰਟੀ ਵੱਲੋਂ ਰਾਜੀਵ ਗਾਂਧੀ ਦੇ ਮਿੱਤਰ ਕੈਪਟਨ ਦੀ ਸਤੀਸ਼ ਸ਼ਰਮਾ ਨੇ ਸੰਭਾਲੀ ਅਤੇ ਉਹ ਉਪ ਚੋਣ ਤੋਂ ਇਲਾਵਾ 1996 ਦੇ ਵਿੱਚ ਵੀ ਇਸ ਹਲਕੇ ਤੋਂ ਜੇਤੂ ਰਹੇ। ਪ੍ਰੰਤੂ 1998 ਦੇ ਵਿੱਚ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਦੇ ਸੰਜੇ ਸਿੰਘ ਨੇ ਜਿੱਤੀ । ਪਰ 1999 ਦੇ ਵਿੱਚ ਇਹ ਸੀਟ ਮੁੜ ਗਾਂਧੀ ਪਰਿਵਾਰ ਦੇ ਹਿੱਸੇ ਆਈ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਇਸ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ। ਸਾਲ 2004 ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਅਮੇਠੀ ਲੋਕ ਸਭਾ ਹਲਕਾ ਛੱਡ ਕੇ ਰਾਏ ਬਰੇਲੀ ਚਲੇ ਗਏ।
‘400 ਪਾਰ’ ਵੀ ‘15 ਲੱਖ’ ਦੇ ਜੁਮਲੇ ਦਾ ਦੂਜਾ ਰੂਪ:ਗੁਰਮੀਤ ਸਿੰਘ ਖੁੱਡੀਆਂ
ਜਿਸਤੋਂ ਬਾਅਦ ਇੱਥੋਂ ਰਾਹੁਲ ਗਾਂਧੀ 2004, 2009 ਅਤੇ 2014 ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਪਰੰਤੂ 2019 ਦੇ ਵਿੱਚ ਉਹ ਭਾਜਪਾ ਦੇ ਸਮਿਰਤੀ ਇਰਾਨੀ ਤੋਂ ਹਾਰ ਗਏ। ਇਸ ਵਾਰ ਅਮੇਠੀ ਲੋਕ ਸਭਾ ਹਲਕੇ ਨਾਲ ਸੰਬੰਧਿਤ ਕਾਂਗਰਸੀ ਆਗੂਆਂ ਤੋਂ ਇਲਾਵਾ ਦਿੱਲੀ ਤੱਕ ਰਾਹੁਲ ਗਾਂਧੀ ਨੂੰ ਮੁੜ ਇਸ ਹਲਕੇ ਤੋਂ ਚੋਣ ਲੜਾਏ ਜਾਣ ਦੀ ਚਰਚਾ ਚੱਲ ਰਹੀ ਸੀ ਪਰੰਤੂ ਅਚਾਨਕ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਅਮੇਠੀ ਦੀ ਬਜਾਏ ਰਾਏ ਬਰੇਲੀ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਜਿੱਥੋਂ ਕਿ ਸਾਲ 2004 ਤੋਂ ਲੈ ਕੇ 2024 ਤੱਕ ਸ਼੍ਰੀਮਤੀ ਸੋਨੀਆ ਗਾਂਧੀ ਸੰਸਦ ਮੈਂਬਰ ਰਹੇ ਹਨ।
ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ
ਇਸ ਦੌਰਾਨ ਹੁਣ ਸ੍ਰੀਮਤੀ ਸੋਨੀਆ ਗਾਂਧੀ ਨੇ ਲੋਕ ਸਭਾ ਦੀ ਬਜਾਏ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ, ਜਿਸਦੇ ਚਲਦੇ ਗਾਂਧੀ ਪਰਿਵਾਰ ਦੇ ਘਰੇਲੂ ਹਲਕੇ ਅਮੇਠੀ ਤੋਂ ਕੇ ਐਲ ਸ਼ਰਮਾ ਨੂੰ ਅੱਗੇ ਕੀਤਾ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਗਾਂਧੀ ਪਰਿਵਾਰ ਦੇ ਅਤੀ ਵਿਸ਼ਵਾਸ ਪਾਤਰਾਂ ਵਿੱਚੋਂ ਇੱਕ ਮੰਨੇ ਜਾਂਦੇ ਸ੍ਰੀ ਸ਼ਰਮਾ ਸ਼੍ਰੀਮਤੀ ਸੋਨੀਆ ਗਾਂਧੀ ਦੀ ਗੈਰ ਹਾਜਰੀ ਵਿੱਚ ਰਾਏ ਬਰੇਲੀ ਹਲਕੇ ਤੋਂ ਉਹਨਾਂ ਦੇ ਨੁਮਾਇੰਦੇ ਦੇ ਤੌਰ ‘ਤੇ ਕੰਮ ਕਰਦੇ ਆ ਰਹੇ ਸਨ ਅਤੇ ਉਹ ਪਾਰਟੀ ਤੇ ਪਰਿਵਾਰ ਨੂੰ ਇੰਨੇ ਸਮਰਪਿਤ ਸਨ ਕੇ ਉਹਨਾਂ ਦੀ ਬਦੌਲਤ ਹੀ ਗਾਂਧੀ ਪਰਿਵਾਰ ਲਗਾਤਾਰ ਇਹਨਾਂ ਹਲਕਿਆਂ ਤੋਂ ਚੋਣ ਜਿੱਤਦਾ ਆ ਰਿਹਾ ਸੀ।
Share the post "ਗਾਂਧੀ ਪਰਿਵਾਰ ਦੀ ਅਮੇਠੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੇ.ਐਲ ਸ਼ਰਮਾ ਹਨ ਲੁਧਿਆਣਵੀਂ !"