Amit Shah ਦੇ ਪੰਜਾਬ ‘ਚ NDA ਦੇ ਗਠਜੋੜ ਵਾਲੇ ਬਿਆਨ ਨੂੰ ਬੂਰ ਪੈਣ ਲੱਗਿਆ, Jalandhar ‘ਚ ਭਾਜਪਾ ਤੇ ਪੁਨਰਸੁਰਜੀਤੀ ਆਗੂਆਂ ਵਿਚਕਾਰ ਹੋਈ ਮੀਟਿੰਗ !

Date:

spot_img

Jalandhar News : ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੇ ਪੰਜਾਬ ‘ਚ NDA ਗਠਜੋੜ ਦੀ ਸਰਕਾਰ ਬਣਨ ‘ਤੇ ਕੀਤੇ ਦਾਅਵੇ ਦੌਰਾਨ ਹੁਣ ਅਕਾਲੀ ਦਲ (ਪੁਨਰਸੁਰਜੀਤੀ) ਦੇ ਆਗੂਆਂ ਨਾਲ ਮੀਟਿੰਗਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੂਤਰਾਂ ਮੁਤਾਬਕ ਦੋ ਦਿਨ ਪਹਿਲਾਂ ਹੀ ਜਲੰਧਰ ‘ਚ ਦੇਰ ਰਾਤ ਰਾਤ ਦੇ ਖਾਣੇ ਉੱਪਰ ਅਕਾਲੀ ਦਲ (ਪੁਨਰਸੁਰਜੀਤੀ) ਅਤੇ ਭਾਜਪਾ ਆਗੂਆਂ ਵਿਚਕਾਰ ਇੱਕ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਜਲੰਧਰ, ਸੰਗਰੂਰ, ਲੁਧਿਆਣਾ ਤੇ ਮੁਹਾਲੀ ਨਾਲ ਸਬੰਧਤ ਅਕਾਲੀ ਆਗੂ ਤੇ ਭਾਜਪਾ-ਆਰਐਸਐਸ ਸੰਗਠਨ ਨਾਲ ਜੁੜੇ ਆਗੂ ਹਾਜ਼ਰ ਸਨ। ਇੱਕ ਅਕਾਲੀ ਆਗੂ ਨੇ ਆਪਣਾ ਨਾਮ ਨਾਂ ਛਾਪਣ ‘ਤੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ, ‘‘ ਮੀਟਿੰਗ ਦੌਰਾਨ ਸੀਟਾਂ ਦੇ ਲੈਣ-ਦੇਣ ਦੀ ਘੱਟ, ਬਲਕਿ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਵੱਧ ਗੱਲ ਹੋਈ ਹੈ, ਕਿਉਂਕਿ ਇੱਕ ਸਾਂਝਾ ਪ੍ਰੋਗਰਾਮ ਲੈ ਕੇ ਹੀ ਲੋਕਾਂ ਵਿਚ ਜਾਇਆ ਜਾ ਸਕਦਾ। ”

ਇਹ ਵੀ ਪੜ੍ਹੋ 👉CM Bhagwant Mann ਨੂੰ ਲਾਹੌਰ ਆਉਣ ਦਾ ਮਿਲਿਆ ਸੱਦਾ, ਪਰ ਨਾਂ ਜਾਣ ਦਸਿਆ ਇਹ ਕਾਰਨ…

ਸੂਚਨਾ ਮੁਤਾਬਕ ਮੀਟਿੰਗ ਵਿਚ ਬੰਦੀ ਸਿੰਘਾਂ ਸਮੇਤ ਪੰਜਾਬ ਦੇ ਹੋਰ ਚਰਚਿਤ ਮੁੱਦਿਆਂ ‘ਤੇ ਇੱਕ-ਇੱਕ ਕਰਕੇ ਗੱਲ ਹੋਈ, ਜਿਸਤੋਂ ਬਾਅਦ ਭਾਜਪਾ ਆਗੂ ਨੇ ਦਿੱਲੀ ਦੀ ਲੀਡਰਸ਼ਿਪ ਨਾਲ ਵਿਚਾਂਰ-ਵਿਟਾਂਦਰੇ ਦਾ ਭਰੋਸਾ ਦਿੱਤਾ। ਅਕਾਲੀ ਆਗੂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇਹ ਕੋਈ ਪਹਿਲੀ ਮੀਟਿੰਗ ਨਹੀਂ ਸੀ, ਬਲਕਿ ਇਸਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਤੇ ਦੋਨਾਂ ਪਾਰਟੀਆਂ ਦਾ ਇਕੱਠੇ ਚੱਲਣਾ ਤੈਅ ਹੈ ਪ੍ਰੰਤੂ ਜਨਤਕ ਐਲਾਨ ਹੋਣ ਤੋਂ ਪਹਿਲਾਂ ਕੁੱਝ ਮੁੱਦਿਆਂ ਨੂੰ ਲੈ ਕੇ ਅੜਚਣਾਂ ਹਨ, ਜਿੰਨ੍ਹਾਂ ਨੁੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ। ਚਰਚਾ ਇਹ ਵੀ ਹੈ ਕਿ ਅਕਾਲੀ ਦਲ (ਪੁਨਰਸੁਰਜੀਤੀ) ਨੂੰ ਭਾਜਪਾ ਵੱਲੋਂ ਸੁਖਬੀਰ ਬਾਦਲ ਦੇ ਧੜੇ ਵਾਲੇ ਅਕਾਲੀ ਦਲ ਨਾਲ ਗਠਜੋੜ ਕਰਨ ‘ਤੇ ਕੋਈ ਇਤਰਾਜ਼ ਨਹੀਂ। ਕਿਉਂਕਿ ਭਾਜਪਾ ਨੇ ਇਹ ਸਾਫ਼ ਕੀਤਾ ਹੋਇਆ ਕਿ ਅਕਾਲੀ ਦਲ(ਪੁਨਰਸੁਰਜੀਤੀ) ਨੂੰ ਆਪਣੇ ਕੋਟੇ ਵਿਚੋਂ ਸੀਟਾਂ ਦੇਣੀਆਂ ਹਨ।

ਇਹ ਵੀ ਪੜ੍ਹੋ 👉ਵੜਿੰਗ ਨੇ ਮੁਫ਼ਤ ਆਟਾ ਵੰਡਣ ਦੀ ਯੋਜਨਾ ਲਈ 500 ਕਰੋੜ ਰੁਪਏ ਦਾ ਟੈਂਡਰ ਕੱਢਣ ’ਤੇ ਚੁੱਕੇ ਸਵਾਲ, ਕਿਹਾ-ਜਨਤਾ ਦੇ ਪੈਸੇ ਦੀ ਬਰਬਾਦੀ ਨਹੀਂ ਹੋਣੀ ਚਾਹੀਦੀ।

ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਨਾਲ ਭਾਜਪਾ ਦਾ 25 ਸਾਲ ਪੁਰਾਣਾ ਗਠਜੋੜ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਟੁੱਟ ਗਿਆ ਸੀ ਤੇ ਭਾਜਪਾ ਆਗੂਆਂ ਨੂੰ ਹੁਣ ਤੱਕ ਇਸ ਗੱਲ ਦਾ ਵੀ ਮਲਾਲ ਹੈ ਕਿ ਬਾਦਲ ਦਲੀਏ ਐਨ ‘ਮੁਸੀਬਤ’ ਦੇ ਵਿਚ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਸਨ, ਜਿਸਦੇ ਕਾਰਨ ਭਾਜਪਾ ਹਾਈਕਮਾਂਡ ਕਿਸੇ ਵੀ ਕੀਮਤ ‘ਤੇ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਭਰਾ ਦੀ ਭੂਮਿਕਾ ਵਿਚ ਮੰਨਣ ਲਈ ਤਿਆਰ ਨਹੀਂ ਹੋ ਰਹੀ ਹੈ। ਸਿਆਸੀ ਮਾਹਰਾਂ ਮੁਤਾਬਕ ਅਕਤੂਬਰ ਦੇ ਅਖੀਰ ਤੱਕ Amit Shah ਦੇ NDA ਦੇ ਗਠਜੋੜ ਵਾਲਾ ਬਿਆਨ ਠੋਸ ਰੂਪ ਧਾਰਨ ਕਰਦਾ ਨਜ਼ਰ ਆਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related