Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਗਲੇ ਮਹੀਨੇ ਲਾਹੌਰ ਆਉਣ ਦਾ ਸੱਦਾ ਮਿਲਿਆ ਹੈ। ਪ੍ਰੰਤੂ ਉਹ ਸ਼ਾਇਦ ਹੀ ਉਥੇ ਜਾ ਸਕਣ। ਇਸਦਾ ਖੁਲਾਸਾ CM Bhagwant Mann ਵੱਲੋਂ ਅੱਜ ਖੁਦ ਵਿਧਾਨ ਸਭਾ ਦੇ ਸੈਸ਼ਨ ਵਿਚ ਆਪਣੇ ਭਾਸ਼ਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ 27 ਤੋਂ 29 ਨਵੰਬਰ ਨੂੰ ਲਾਹੌਰ ਵਿਚ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਹੋ ਰਹੀ ਹੈ। ਜਿਸਦੇ ਪ੍ਰਬੰਧਕਾਂ, ਖ਼ਾਸ ਕਰਕੇ ਬਾਬਾ ਨਜ਼ਮੀ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਲਾਹੌਰ ਆਉਣ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਦੋਨਾਂ ਪੰਜਾਬ ਦੀ ਸਾਂਝ ਦਾ ਭਾਵੁਕ ਲਹਿਜ਼ੇ ਵਿਚ ਜ਼ਿਕਰ ਕਰਦਿਆਂ ਕਿਹਾ ਕਿ,‘‘ ਤਾਰ ਦੇ ਦੋਨਾਂ ਪਾਸੇ ਇੱਕੋ-ਜਿਹੀ ਬੋਲੀ, ਖੇਤ ਤੇ ਕਿਸਾਨਾਂ ਕੋਲ ਸੰਦ ਹਨ, ਤੇ ਦੋਨਾਂ ਪੰਜਾਬਾਂ ਦੀਆਂ ਸਾਂਝਾਂ ਇੱਕ ਹਨ ਪ੍ਰੰਤੂ ਇਸਦੇ ਬਾਵਜੂਦ ਉਹ ਉਥੇ ਨਹੀਂ ਜਾ ਸਕਦੇ। ”
ਮੁੱਖ ਮੰਤਰੀ ਨੇ ਲਾਹੌਰ ‘ਚ ਨਾ ਜਾ ਸਕਣ ਦੀ ਮਜਬੂਰੀ ਦਸਦਿਆਂ ਕਿਹਾ ਕਿ, ‘ਕੇਂਦਰ ਸਰਕਾਰ ਤਾਂ ਉਨ੍ਹਾਂ ਨੂੰ ਫਰਾਂਸ ਵਰਗੇ ਦੇਸ਼ ਨਹੀਂ ਜਾਣ ਦਿੰਦੀ, ਪਾਕਿਸਤਾਨ ਲਈ ਕਿੱਥੋਂ ਪ੍ਰਵਾਨਗੀ ਦੇ ਦੇਣਗੇ।’ ਹਾਲਾਂਕਿ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਗੱਲ ਰੱਖਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਤੁਹਾਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਤਾਂ ਸਾਨੂੰ ਵੀ ਸਾਰੇ ਵਿਧਾਇਕਾਂ ਸਮੇਤ ਨਾਲ ਲੈ ਕੇ ਚੱਲਿਓ।’ ਇਸਦੇ ਜਵਾਬ ’ਚ ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਸਪੀਕਰ ਦੀ ਅਗਵਾਈ ’ਚ ਵਿਰੋਧੀ ਧਿਰ ਸਮੇਤ ਸਾਰੇ ਵਿਧਾਇਕ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ, ਲਾਂਘਾ ਖੁੱਲ੍ਹ ਜਾਏ ਤਾਂ ਇਕੱਠੇ ਜਾਈਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



