ਬਠਿੰਡਾ ’ਚ ਨਰਮੇ ਨਾਲ ਸਬੰਧਤ ਅੰਤਰਰਾਜੀ ਮੀਟਿੰਗ ਆਯੋਜਿਤ

0
2
11 Views

ਬਠਿੰਡਾ, 10 ਅਪ੍ਰੈਲ : ਸਾਲ 2024-25 ਵਿੱਚ ਨਰਮੇ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿਖੇ ਅੰਤਰਰਾਜੀ ਸਲਾਹਕਾਰ ਤੇ ਮੋਨਟਰਿੰਗ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋ ਭਾਗ ਲਿਆ ਗਿਆ। ਮੀਟਿੰਗ ਦੌਰਾਨ ਡਾ. ਗੋਸਲ ਨੇ ਹਾਊਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਉਣੀ 2024 ਦੌਰਾਨ ਨਰਮੇ ਦੀ ਫਸਲ ਹੇਠ 2 ਲੱਖ ਹੈਕਟੇਅਰ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਕਿਸਾਨ ਸਿਖਲਾਈ ਕੈਪਾਂ ਅਤੇ ਨੁੱਕੜ ਮੀਟਿੰਗਾਂ ਰਾਹੀ ਕਿਸਾਨਾਂ ਨੂੰ ਸਿਰਫ ਪੀ.ਏ.ਯੂ ਵੱਲੋ ਨਰਮੇ ਦੀਆਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਦੀ ਬਿਜਾਈ ਕਰਨ ਲਈ ਹੀ ਪ੍ਰੇਰਿਤ ਕੀਤਾ ਜਾਵੇ ਤੇ ਵੱਧ ਤੋ ਵੱਧ ਰਕਬਾ ਨਰਮੇ ਦੀ ਫਸਲ ਹੇਠ ਲਿਆਂਦਾ ਜਾਵੇ।ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਜਸਵੰਤ ਸਿੰਘ ਦੀ ਰਹਿਨੁਮਾਈ ਹੇਠ ਹੋਈ ਇਸ ਮੀਟਿੰਗ ਚ ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਦੀ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ।

ਡੀਸੀ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਨਾ ਕਰਨ ‘ਤੇ ਭੜਕੇ ਕਿਸਾਨ, ਕਰਨਗੇ ਅਗਲੇ ਐਕਸ਼ਨ ਦਾ ਐਲਾਨ

ਨਰਮੇ ਦੀ ਬਿਜਾਈ ਲਈ 15 ਅਪ੍ਰੈਲ ਤੋਂ ਨਹਿਰੀ ਪਾਣੀ ਟੇਲਾਂ ਵਾਲੇ ਪਿੰਡਾਂ ਤੱਕ ਪਹੁੰਚ ਜਾਵੇਗਾ, ਇਸ ਲਈ ਨਰਮੇ ਦੀ ਬਿਜਾਈ ਲਈ ਭਰਵੀ ਰੌਣੀ ਨਹਿਰੀ ਪਾਣੀ ਨਾਲ ਹੀ ਕੀਤੀ ਜਾਵੇ। ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਸਹੀ ਸਪਰੇ ਤਕਨਾਲੋਜੀ ਸਬੰਧੀ ਜਾਗਰੂਕ ਕੀਤਾ ਜਾਵੇ। ਨਿਰਦੇਸ਼ਕ ਖੋਜ, ਪੀ.ਏ.ਯੂ., ਲੁਧਿਆਣਾ ਡਾ. ਅਜਮੇਰ ਸਿੰਘ ਢੱਟ ਦੱਸਿਆ ਗਿਆ ਕਿ ਨਰਮੇ ਦੀ ਫਸਲ ਹੇਠ ਘਟ ਰਿਹਾ ਰਕਬਾ ਇੱਕ ਚਿੰਤਾ ਦਾ ਵਿਸ਼ਾ ਹੈ।ਧਰਤੀ ਹੇਠਲਾ ਪਾਣੀ ਦਾ ਪੱਧਰ ਦਿਨੋ ਦਿਨ ਘਟ ਰਿਹਾ ਹੈ।ਇਸ ਲਈ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਦੀ ਲੋੜ ਹੈ। ਇਸ ਮੌਕੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੀ.ਏ.ਯੂ ਲੁਧਿਆਣਾ ਡਾ.ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਵੱਧ ਤੋਂ ਵੱਧ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਲੋੜੀਦੀ ਐਡਵਾਈਜ਼ਰੀ ਸਮੇਂ-ਸਮੇਂ ਸਿਰ ਮੁਹੱਈਆ ਕਰਵਾਈ ਜਾਵੇ।ਡਾ.ਧਰਮਪਾਲ ਮੌਰੀਆ, ਡਿਪਟੀ ਡਾਇਰੈਕਟਰ (ਕਪਾਹ) ਸ੍ਰੀ ਮੁਕਤਸਰ ਸਾਹਿਰ ਨੇ ਕਿਹਾ ਕਿ ਹੁਣ ਤੱਕ ਕਪਾਹ ਪੱਟੀ ਦੇ ਜ਼ਿਲਿਆਂ ਵਿੱਚ 74 ਪ੍ਰਤੀਸ਼ਤ ਨਰਮੇ ਦੀਆਂ ਛਿਟੀਆਂ ਦੇ ਢੇਰਾਂ ਦਾ ਪ੍ਰਬੰਧਨ ਕਰ ਦਿੱਤਾ ਗਿਆ ਹੈ

ਵੱਡਾ ਭਾਜਪਾ ਆਗੂ ਪੁੱਜਣ ਦੀ ਸੂਹ ’ਤੇ ਕਿਸਾਨਾਂ ਨੇ ਸੰਗਤ ਮੰਡੀ ’ਚ ਚੁੱਕਿਆ ਵਿਰੋਧ ਦਾ ਝੰਡਾ, ਪੁਲਿਸ ਨਾਲ ਤਿੱਖੀ ਝੜਪ

ਅਤੇ ਬਾਕੀ ਰਹਿੰਦਾ ਕੰਮ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ ਕਿ ਨਰਮੇ ਦੀ ਬਿਜਾਈ 15 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਪ੍ਰਿੰਸੀਪਲ ਵਿਗਿਆਨੀ ਅਤੇ ਹੋਰ ਰਾਜਾਂ ਚੋ ਆਏ ਵਿਗਿਆਨੀ ਡਾ. ਸਤੀਸ਼ ਕੁਮਾਰ ਸੈਨ ਅਤੇ ਡਾ. ਅਨਿਲ ਕੁਮਾਰ ਜਾਖੜ ਵੱਲੋ ਆਪਣੇ ਰਾਜਾਂ ਵਿੱਚ ਹੋ ਰਹੀ ਨਰਮੇ ਦੀ ਫਸਲ ਦੀ ਸਮੀਖਿਆ ਪੀ.ਪੀ.ਟੀ.ਰਾਹੀ ਵਿਸਥਾਰਪੂਰਵਕ ਪੇਸ਼ ਕੀਤੀ ਗਈ। ਇਸ ਮੀਟਿੰਗ ਵਿੱਚ ਨਰਮਾ ਪੱਟੀ ਦੇ ਮੁੱਖ ਖੇਤੀਬਾੜੀ ਅਫਸਰ ਡਾ.ਦਿਲਬਾਗ ਸਿੰਘ ਹੀਰ (ਮਾਨਸਾ), ਡਾ. ਜਗਦੀਸ਼ ਸਿੰਘ (ਬਰਨਾਲਾ), ਡਾ. ਗੁਰਨਾਮ ਸਿੰਘ (ਸ੍ਰੀ ਮੁਕਤਸਰ ਸਾਹਿਬ), ਡਾ. ਗੁਰਪ੍ਰੀਤ ਸਿੰਘ (ਮੋਗਾ), ਡਾ. ਅਮਰੀਕ ਸਿੰਘ (ਫਰੀਦਕੋਟ), ਡਾ. ਇੰਦਰਜੀਤ ਸਿੰਘ (ਸੰਗਰੂਰ) ਅਤੇ ਡਾ.ਕਰਨਜੀਤ ਸਿੰਘ ਗਿੱਲ (ਬਠਿੰਡਾ) ਵੱਲੋਂ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਨਰਮੇ ਦੀ ਫਸਲ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਅਤੇ ਆਉਣ ਵਾਲੀ ਫਸਲ ਦੀ ਵਿਉਂਤਬੰਦੀ ਸਾਂਝੀ ਕੀਤੀ ਗਈ। ਮੀਟਿੰਗ ਚ ਡਾ. ਸਰਵਣ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ, ਡਾ. ਕਰਮਜੀਤ ਸਿੰਘ ਸੇਖੋ, ਡਾ. ਪੰਕਜ ਰਾਠੌਰ ਵੱਲੋ ਨਰਮੇ ਦੀ ਫਸਲ ਸਬੰਧੀ ਅਹਿਮ ਸੁਝਾਅ ਸਾਂਝੇ ਕੀਤੇ ਗਏ।

 

LEAVE A REPLY

Please enter your comment!
Please enter your name here