ਨਵੀਂ ਦਿੱਲੀ, 2 ਦਸੰਬਰ: ਦੇਸ ਦੇ ਦੱਖਣੀ ਸੂਬੇ ਕਰਨਾਟਕ ਦੇ ਵਿਚ ਇੱਕ ਦਰਦਨਾਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਆਈਪੀਐਸ ਅਧਿਕਾਰੀ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਆਈਪੀਐਸ ਅਧਿਕਾਰੀ ਦੀ ਪਹਿਚਾਣ ਹਰਸ਼ਵਰਧਨ ਵਜੋਂ ਹੋਈ ਹੈ, ਜੋਕਿ ਮੱਧ ਪ੍ਰਦੇਸ਼ ਦਾ ਮੂਲ ਵਾਸੀ ਸੀ। ਮ੍ਰਿਤਕ ਦੀ ਉਮਰ 21 ਸਾਲ ਦੇ ਕਰੀਬ ਹੈ। ਪਤਾ ਚੱਲਿਆ ਹੈ ਕਿ ਹਰਸ਼ ਵਰਧਨ ਨੇ ਆਈਪੀਐਸ ਸਲੈਕਟ ਹੋਣ ਤੋਂ ਬਾਅਦ ਹੁਣ ਆਪਣੀ ਟਰੈਨਿੰਗ ਪੂਰੀ ਕਰ ਲਈ ਸੀ ਤੇ ਹੁਣ ਉਸਨੂੰ ਕਰਨਾਟਕ ਕਾਡਰ ਮਿਲਿਆ ਸੀ।
ਇਹ ਵੀ ਪੜ੍ਹੋ ਜਿਮਨੀ ਚੋਣਾਂ ’ਚ ਆਪ ਦੇ ਚੁਣੇ ਗਏ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਚੁੱਕੀ ਸਹੁੰ
ਹਰਸ਼ ਨੇ ਅੱਜ ਸੋਮਵਾਰ ਨੂੰ ਪਹਿਲੇ ਦਿਨ ਆਪਣੀ ਡਿਊਟੀ ਜੁਆਇੰਨ ਕਰਨੀ ਸੀ , ਜਿਸਦੇ ਲਈ ਉਹ ਡਰਾਈਵਰ ਦੇ ਨਾਲ ਕਾਰ ’ਤੇ ਹਾਸਨ ਜ਼ਿਲ੍ਹੇ ਵਿੱਚ ਜਾ ਰਿਹਾ ਸੀ। ਇਸ ਦੌਰਾਨ ਬੀਤੀ ਦੇਰ ਸ਼ਾਮ ਉਸਦੀ ਕਾਰ ਦਾ ਟਾਈਰ ਫ਼ਟ ਗਿਆ ਤੇ ਇੱਕ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਹਰਸ਼ ਵਰਧਨ ਦੀ ਮੌਤ ਹੋ ਗਈ। ਜਦੋਂਕਿ ਡਰਾਈਵਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦਾ ਹਸਪਤਾਲ ਦਾ ਇਲਾਜ਼ ਚੱਲ ਰਿਹਾ।
Share the post "ਮੰਦਭਾਗੀ ਖ਼ਬਰ: ਟਰੈਨਿੰਗ ਪੂਰੀ ਕਰਨ ਤੋਂ ਬਾਅਦ ਡਿਊਟੀ ਜੁਆਇੰਨ ਕਰਨ ਜਾ ਰਹੇ IPS ਅਧਿਕਾਰੀ ਦੀ ਸੜਕ ਹਾਦਸੇ ’ਚ ਹੋਈ ਮੌਤ"