ਪੰਜ ਜ਼ਿਲਿ੍ਆਂ ਦੇ ਆਗੂਆਂ ਵੱਲੋਂ ਵੱਖ਼ਰੀ ਯੂਨੀਅਨ ਬਣਾਉਣ ਦਾ ਫੈਸਲਾ
ਚੰਡੀਗੜ੍ਹ, 8 ਜੁਲਾਈ: ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਖੁੱਲੇ ਤੌਰ ’ਤੇ ਸਿਆਸਤ ਵਿਚ ਕੁੱਦਣ ਤੋਂ ਬਾਅਦ ਹੁਣ ਜਥੇਬੰਦੀ ਦੋਫ਼ਾੜ ਹੋਣ ਦੇ ਕਿਨਾਰੇ ਹੈ। ਕਰੀਬ ਪੰਜ ਜ਼ਿਲਿ੍ਆਂ ਦੀ ਲੀਡਰਸ਼ਿਪ ਵੱਲੋਂ ਜਲਦ ਹੀ ਨਵੀਂ ਯੂਨੀਅਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਪਤਾ ਲੱਗਿਆ ਹੈਕਿ ਇਸ ਨਵੇਂ ਧੜੇ ਦੀ ਅਗਵਾਈ ਯੂਨੀਅਨ ਦੀ ਸਰਗਰਮ ਆਗੂ ਸ਼ਿੰਦਰਪਾਲ ਕੌਰ ਭਗਤਾ ਵੱਲੋਂ ਕੀਤੀ ਜਾਵੇਗੀ। ਇਸ ਸਬੰਧ ਵਿਚ ਇੰਨ੍ਹਾਂ ਬਾਗੀ ਆਗੂਆਂ ਦੀ ਪਹਿਲੀ ਮੀਟਿੰਗ ਹੋ ਚੁੱਕੀ ਹੈ। ਅੰਦਰੂਨੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਬੀਬੀ ਹਰਗੋਬਿੰਦ ਕੌਰ ਤੋਂ ਔਖੀ ਸਰਕਾਰ ਨੇ ਹੁਣ ਬਾਗੀ ਧੜੇ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ।
ਪਹਿਲੀ ਪਤਨੀ ਦੇ ਕਤਲ ਦੀ ਸਜ਼ਾ ਕੱਟ ਕੇ ਵਾਪਸ ਆਏ ਪਤੀ ਨੇ ਦੂਜੀ ਦਾ ਵੀ ਕੀਤਾ ਕਤਲ
ਇਸੇ ਕੜੀ ਤਹਿਤ ਲੰਘੀ 4 ਜੁਲਾਈ ਨੂੰ ਮਹਿਕਮੇ ਦੀ ਵਜ਼ੀਰ ਵੱਲੋਂ ਇਸ ਧੜੇ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਧਰ ਵੱਖਰੀ ਜਥੇਬੰਦੀ ਬਣਾਉਣ ਦੀ ਪੁਸ਼ਟੀ ਕਰਦਿਆਂ ਯੂਨੀਅਨ ਦੀ ਸੂਬਾ ਆਗੂ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਜਥੇਬੰਦੀ ਦੇ ਪ੍ਰੋਗਰਾਮ ਤੇ ਸਿਆਸਤ ਵਿਚ ਫ਼ਰਕ ਹੁੰਦਾ ਹੈ ਪ੍ਰੰਤੂ ਹੁਣ ਉਨ੍ਹਾਂ ਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬਣਨ ਤੋਂ ਬਾਅਦ ਨਿਰੋਲ ਸਿਆਸੀ ਹੋ ਗਏ ਹਨ, ਜਿਸਦੇ ਚੱਲਦੇ ਇਹ ਫੈਸਲਾ ਲਿਆ ਗਿਆ। ’’
Big Breaking: ਚੋਣ ਕਮਿਸ਼ਨ ਵੱਲੋਂ ਗੈਂਂਗਸਟਰ ਦਲਜੀਤ ਭਾਨਾ ਦੀ ਪੈਰੋਲ ਰੱਦ
ਸ਼ਿੰਦਰਪਾਲ ਨੇ ਅੱਗੇ ਇਹ ਵੀ ਦੋਸ਼ ਲਗਾਏ ਕਿ ਸੂਬੇ ਦੀਆਂ ਸਿਰਮੌਰ ਮੁਲਾਜਮ ਜਥੇਬੰਦੀਆਂ ਵਿਚੋਂ ਇੱਕ ਮੰਨੀ ਜਾਂਦੀ ਆਂਗਨਵਾੜੀ ਯੂਨੀਅਨ ਨੂੰ ਹੁਣ ਇੱਕ ਸਿਆਸੀ ਧਿਰ ਦੀ ਪਿਛਲੱਗ ਬਣਾਇਆ ਜਾ ਰਿਹਾ ਤੇ ਯੂਨੀਅਨ ਦੇ ਪ੍ਰੋਗਰਾਮਾਂ ਦੇ ਨਾਂ ਉਪਰ ਸਰਕਾਰ ਦੀ ਨਿਰੀ-ਪੁਰੀ ਵਿਰੋਧਤਾ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਯੂਨੀਅਨ ਦੀਆਂ ਮੰਗਾਂ ਸਬੰਧੀ ਜਥੈਬੰਦੀ ਦੇ ਆਗੂਆਂ ਨੂੰ ਨਾਲ ਲੈ ਕੇ ਉਸਦੇ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਮੰਤਰੀ ਨੇ ਜਥੇਬੰਦੀ ਦੀਆਂ ਮੰਗਾਂ ਜਲਦੀ ਮੰਨਣ ਦਾ ਭਰੋਸਾ ਦਿੱਤਾ ਹੈ।ਉਧਰ ਜ਼ਿਲਾ ਪ੍ਰਧਾਨ ਨਵਾਂ ਸ਼ਹਿਰ ਪੂਨਾ ਰਾਣੀ ਤੇ ਬਲਾਕ ਪ੍ਰਧਾਨ ਸੜੋਆ ਕੁਲਵੰਤ ਕੌਰ ਸੜੋਆ ਨੇ ਕਿਹਾ ਕਿ ਸਾਡਾ ਛਿੰਦਰਪਾਲ ਕੌਰ ਭਗਤਾ ਵੱਲੋਂ ਬਣਾਈ ਗਈ ਯੂਨੀਅਨ ਨਾਲ ਕੋਈ ਸਬੰਧ ਨਹੀਂ, ਸਾਨੂੰ ਇਹ ਕਹਿ ਕੇ ਮੀਟਿੰਗ ਵਿੱਚ ਬੁਲਾਇਆ ਗਿਆ ਕਿ ਮੰਤਰੀ ਨੂੰ ਮਿਲਣਾ ਹੈ ਤੁਹਾਡਾ ਸ਼ਹਿਰ ਨੇੜੇ ਹੈ ਜਲੰਧਰ ਤੋਂ ਇਸ ਲਈ ਤੁਸੀਂ ਆ ਜਾਓ ਅਸੀਂ ਚਲੀਆਂ ਗਈਆਂ ।
ਬਠਿੰਡਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਜਥੇਬੰਦੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਡਟੀ
ਉਧਰ ਸੰਪਰਕ ਕਰਨ ’ਤੇ ਹਰਗੋਬਿੰਦ ਕੌਰ ਨੇ ਦਾਅਵਾ ਕੀਤਾ ਕਿ ਇਹ ਸਰਕਾਰ ਦੀ ਸਾਜਸ਼ ਹੈ ਕਿਉਂਕਿ ਉਹ ਯੂਨੀਅਨ ਦੀ ਏਕਤਾ ਕਾਰਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਤੋਂ ਘਬਰਾਈ ਹੋਈ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇੰਨਕਾਰ ਕੀਤਾ ਕਿ ਉਹ ਯੂਨੀਅਨ ਦੇ ਪਲੇਟਫ਼ਾਰਮ ਨੂੰ ਅਕਾਲੀ ਦਲ ਲਈ ਵਰਤ ਰਹੇ ਹਨ। ਹਰਗੋਬਿੰਦ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਜਦ ਉਹ ਸਰਗਰਮ ਸਿਆਸਤ ਵਿਚ ਆਏ ਸਨ ਤਾਂ ਪੂਰੀ ਆਂਗਣਵਾੜੀ ਯੂਨੀਅਨ ਦੇ ਵੱਲੋਂ ਇਸ ਗੱਲ ਦਾ ਸਮਰਥਨ ਕੀਤਾ ਗਿਆ ਸੀ, ਜਿਸਦੇ ਵਿਚ ਸ਼ਿੰਦਰਪਾਲ ਕੌਰ ਵੀ ਸ਼ਾਮਲ ਸੀ। ਉਨ੍ਹਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਜਦ ਹੁਣ ਉਸਦੀਆਂ ਨੌਕਰੀ ਤੋਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਤਾਂ ਲੋੜ ਇਸ ਗੱਲ ਦੀ ਸੀ ਕਿ ਇਹ ਆਗੂ ਉਸਦੇ ਨਾਲ ਖੜਦੇ ਪ੍ਰੰਤੂ ਇਹ ਸਰਕਾਰ ਦੀ ਸ਼ਹਿ ’ਤੇ ਯੂਨੀਅਨ ਵਿਚ ਦੁਫ਼ੇੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਇੱਕ-ਦੋ ਆਗੂਆਂ ਨੂੰ ਛੱਡ ਪੂਰੀ ਜਥੇਬੰਦੀਆਂ ਉਨ੍ਹਾਂ ਦੀ ਪਿੱਠ ’ਤੇ ਖ਼ੜੀ ਹੈ।
Share the post "ਪ੍ਰਧਾਨ ਦੇ ਸਰਗਰਮ ਸਿਆਸਤ ’ਚ ਕੁੱਦਣ ਤੋਂ ਬਾਅਦ ਆਂਗਨਵਾੜੀ ਮੁਲਾਜਮ ਯੂਨੀਅਨ ਦੋਫ਼ਾੜ ਹੋਣ ਕਿਨਾਰੇ!"