ਬਠਿੰਡਾ, 16 ਅਪ੍ਰੈਲ: ਪੰਜਾਬ ਸਵਰਨਕਾਰ ਸੰਘ ਦੀ ਕੌਮੀ ਪ੍ਰਧਾਨ ਅਖਿਲ ਸਵਨਰਕਾਰ ਸੰਘ ਰਜਿ., ਸਟੇਟ ਪ੍ਰੈਜੀਡੈਂਟ- ਪੰਜਾਬ ਸਵਰਨਕਾਰ ਸੰਘ ਰਜਿ. ਅਤੇ ਸਟੇਟ ਚੇਅਰਮੈਨ-ਪੰਜਾਬ ਪ੍ਰਦੇਸ਼ ਵਪਾਰ ਮੰਡਲ ਰਜਿ.. ਕਰਤਾਰ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ ਭਾਈਚਾਰੇ ਦੀ ਮੀਟਿੰਗ ਵਿੱਚ ਖੰਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਬੋਲੇ ਕਥਿਤ ਅੱਪ ਸ਼ਬਦਾਂ ਨੂੰ ਲੈਣ ਕੇ ਰੋਸ਼ ਜਤਾਇਆ ਗਿਆ।
ਭਾਜਪਾ ਵੱਲੋਂ ਮਲੂਕਾ ਦੀ ਨੂੰਹ ਸਹਿਤ ਪੰਜਾਬ ਲਈ ਤਿੰਨ ਹੋਰ ਉਮੀਦਵਾਰ ਮੈਦਾਨ ’ਚ ਉਤਾਰੇ
ਮੀਟਿੰਗ ਵਿੱਚ ਹਾਜ਼ਰ ਸਟੇਟ ਸੈਕਟਰੀ-ਰਜਿੰਦਰ ਸਿੰਘ ਖੁਰਮੀ, ਰੇਸ਼ਮ ਸਿੰਘ ਨੰਬਰਦਾਰ-ਜਿਲ੍ਹਾ ਉਪ ਪ੍ਰਧਾਨ, ਭੋਲਾ ਸਿੰਘ-ਸਿਟੀ ਪ੍ਰਧਾਨ, ਰਣਜੀਤ ਸਿੰਘ-ਸਿਟੀ ਉਪ ਪ੍ਰਧਾਨ, ਹਰਸ਼ ਭੋਲਾ (ਸੰਜੇ)-ਸਿਟੀ ਜਰਨਲ ਸੈਕਟਰੀ ਸਵਰਨਕਾਰ ਸੰਘ ਬਠਿੰਡਾ ਰਣਜੀਤ ਸਿੰਘ-ਉਪ ਪ੍ਰਧਾਨ,ਅਤੇ ਹਰਪਾਲ ਸਿੰਘ ਖੁਰਮੀ- ਜਿਲ੍ਹਾ ਪ੍ਰਧਾਨ (ਭਾਰਤੀਅ ਸਵਰਨਕਾਰ ਸੇਵਾ ਸੋਸਾਇਟੀ) ਅਤੇ ਹੋਰ ਪ੍ਰਮੁੱਖ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਆਮ ਆਦਮੀ ਪਾਰਟੀ ਵੱਲੋਂ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵੱਲੋਂ ਇਕ ਇੱਕਠ
ਆਪ ਵੱਲੋਂ ਬਾਕੀ ਰਹਿੰਦੇ ਚਾਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ
ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ. ਹਰਮਿੰਦਰ ਸਿੰਘ ਗਿੱਲ ਦੇ ਨਾਲ ਨਿੱਜੀ ਲੜਾਈ ਕਾਰਨ ਉਸਦੇ ਖਿਲਾਫ ਭਾਸ਼ਨ ਕਰਨ ਸਮੇਂ ਸਵਰਨਕਾਰ ਜਾਤੀ ਅਤੇ ਰਾਮਗੜੀਆ (ਮਿਸਤਰੀ) ਜਾਤੀ ਦੇ ਬਾਰੇ ਘਟੀਆ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਦੋਨਾਂ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਜਦੋ ਕਿ ਕਾਂਗਰਸ ਪਾਰਟੀ ਦਾ ਸਾਬਕਾ ਐਮ.ਐਲ.ਏ. ਗਿੱਲ ਹੈ ਉਹ ਨਾਂ ਤਾਂ ਸਵਰਨਕਾਰ ਹੈ ਅਤੇ ਨਾ ਹੀ ਰਾਮਗੜੀਆ (ਮਿਸਤਰੀ) ਹੈ।
ਸਲਮਾਨ ਖ਼ਾਨ ਦੇ ਘਰ ’ਤੇ ਫ਼ਾਈਰਿੰਗ ਕਰਨ ਵਾਲੇ ਦੋਨੋਂ ਸੂਟਰ ਪੁਲਿਸ ਵੱਲੋਂ ਕਾਬੂ
ਸਵਰਨਕਾਰ ਜਾਤੀ ਦਾ ਨਾਮ ਪੰਜਾਬ ਅਤੇ ਦੇਸ਼ ਵਿਦੇਸਾਂ ਵਿੱਚ ਸਨਮਾਨ ਸਹਿਤ ਲਿਆ ਜਾਂਦਾ ਹੈ। ਕਰਤਾਰ ਸਿੰਘ ਜੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਵਰਨਕਾਰ ਬਰਾਦਰੀ ਦੇ 15 ਲੱਖ ਤੋਂ ਵੱਧ ਵੋਟਰ ਹਨ ਜਿੰਨਾਂ ਦਾ ਪੰਜਾਬ ਸਰਕਾਰ ਵਿੱਚ ਮੌਜੂਦਾ 92 ਐਮ.ਐਲ.ਏ. ਬਣਾਏ ਜਾਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸ: ਜੋੜਾ ਨੇ ਕਿਹਾ ਕਿ ਭਾਰੀ ਰੋਸ਼ ਤੋਂ ਬਾਅਦ ਬੇਸ਼ੱਕ ਭੁੱਲਰ ਨੇ ਮੁਆਫੀ ਮੰਗੀ ਹੈ ਪਰੰਤੂ ਸਵਰਨਕਾਰ ਸਮਾਜ ਵੱਲੋਂ ਇਸ ਦੀ ਮੁਆਫੀ ਪਰਵਾਨ ਨਹੀ ਕੀਤੀ ਗਈ ਹੈ।
ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾ
ਉਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਸਮਾਜ ਦੀਆਂ ਸਨਮਾਨਯੋਗ ਜਾਤੀਆਂ ਦੇ ਪ੍ਰਤੀ ਭੱਦੀ ਅਤੇ ਅਪਮਾਨਜਨਕ ਸ਼ਬਦਾਵਲੀ ਵਰਤ ਰਿਹਾ ਹੈ, ਉਹ ਲੋਕਸਭਾ ਵਿੱਚ ਜਾ ਕੇ ਵੀ ਹੋਰ ਜਾਤੀਆਂ ਵਾਸਤੇ ਅਜਿਹੇ ਸ਼ਬਦ ਵਰਤੇਗਾ। ਇਹ ਪੰਜਾਬ ਵਾਸੀਆਂ ਦੇ ਹਿਤਾਂ ਲਈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਕੈਬਨੇਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ, ਇਸਦੀ ਟਿਕਟ ਕੈਂਸਲ ਕਰਕੇ ਕਿਸੇ ਹੋਰ ਸੂਝਵਾਨ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਸਦੇ ਮਨ ਵਿੱਚ ਸਾਰੀਆਂ ਜਾਤੀਆਂ ਪ੍ਰਤੀ ਸਨਮਾਨ ਹੋਵੇ।
Share the post "ਆਪ ਉਮੀਦਵਾਰ ਵੱਲੋਂ ਸਵਰਨਕਾਰ ਅਤੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਬੋਲੇ ਅਪਸ਼ਬਦਾਂ ‘ਤੇ ਰੋਸ਼ : ਕਰਤਾਰ ਸਿੰਘ ਜੌੜਾ"