ਬਠਿੰਡਾ, 18 ਜੂਨ: ਪਿਛਲੇ ਕਈ ਦਿਨਾਂ ਤੋਂ ਪੁਲਿਸ ਵੱਲੋਂ ਨਸਿਆ ਦੇ ਖਿਲਾਫ ਵਿੱਢੀ ਮੁਹਿੰਮ ਵਿੱਚ ਹੋਰ ਅੱਗੇ ਕਦਮ ਵਧਾਉਂਦਿਆਂ ਨਸ਼ੇ ਦੇ ਖਿਲਾਫ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਿਤੀ 21,22,23 ਜੂਨ 2024 ਨੂੰ ਪੁਲਿਸ ਲਾਇਨ ਬਠਿੰਡਾ ਦੇ ਕ੍ਰਿਕਟ ਖੇਡ ਸਟੇਡੀਅਮ ਵਿਖੇ ਐਂਟੀ ਡਰੱਗ ਕ੍ਰਿਕਟ ਲੀਗ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰੀਕ ਨੇ ਦਸਿਆ ਕਿ ਇਸ ਟੂਰਨਾਮੈਂਟ ਵਿੱਚ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਇਸ ਟੂਰਨਾਮੈਂਟ ਵਿੱਚ ਟੈਨਿਸ ਬਾਲ ਪਰ 8/8 ਓਵਰਾਂ ਦੇ ਨਾਕ ਆਊਟ ਮੈਚ ਸਾਂਮ 6 ਵਜੇ ਤੋਂ ਰਾਤ 11 ਵਜੇ ਤੱਕ ਫਲੱਡ ਲਾਇਟਾਂ ਦੀ ਰੌਸਨੀ ਵਿੱਚ ਖੇਡੇ ਜਾਣਗੇ । ਹਰੇਕ ਮੈਚ ਤੋਂ ਪਹਿਲਾਂ ਭਾਗ ਲੈਣ ਵਾਲੇ ਖਿਡਾਰੀਆਂ/ਦਰਸਕਾਂ ਨੂੰ ਨਸ਼ਿਆ ਦੇ ਖਿਲਾਫ ਸੌਂਹ ਚੁਕਾਈ ਜਾਵੇਗੀ ਅਤੇ ਟੂਰਨਾਂਮੈਂਟ ਦੌਰਾਨ ਨਸਿਆ ਦੇ ਖਿਲਾਫ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਪ੍ਰਸਤੁਤੀ ਪੇਸ਼ ਕੀਤੀਆਂ ਜਾਣਗੀਆਂ।
ਲਾਰੇਂਸ ਬਿਸਨੋਈ ਮੁੜ ਚਰਚਾ ’ਚ: ਜੇਲ੍ਹ ‘ਚੋਂ ਪਾਕਿਸਤਾਨ ਵਿਚੋਂ ਵੀਡੀਓ ਕਾਲ ਕਰਨ ਦੀ ਚਰਚਾ, ਜਾਂਚ ਸ਼ੁਰੂ
ਐਸਐਸਪੀ ਨੇ ਦਸਿਆ ਕਿਟੂਰਨਾਮੈਂਟ ਵਿੱਚ ਜਿੱਤਣ ਵਾਲੀ ਟੀਮ ਨੂੰ 11 ਹਜਾਰ ਰੁਪਏ + ਟਰਾਫੀ ਅਤੇ ਸਰਟੀਫੀਕੇਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਐਂਟੀ ਡਰਗ ਟੀ-ਸਰਟਾਂ ਅਤੇ ਪਾਰਟੀਸਪੇਟ ਸਰਟੀਫੀਕੇਟ ਦਿੱਤੇ ਜਾਣਗੇ। ਦੀਪਕ ਪਾਰੀਕ ਨੇ ਦਸਿਆ ਕਿ ਪਹਿਲਾਂ ਹੀ ਡੀਜੀਪੀ ਗੌਰਵ ਯਾਦਵ ਦੀਆਂ ਹਿਦਾਇਤਾਂ ਤਹਿਤ ਆਮ ਲੋਕਾਂ ਨਾਲ ਅਤੇ ਲੋਕਾਂ ਦੇ ਨੁਮਾਇੰਦਿਆਂ ਨਾਲ ਤਾਲਮੇਲ ਰਖਦੇ ਹੋਏ, ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਠੋਸ ਕਾਨੂੰਨੀ ਕਾਰਵਾਈ ਦੀ ਮੁਹਿੰਮ ਬਾ-ਦਸਤੂਰ ਜਾਰੀ ਰਹੇਗੀ। ਉਨ੍ਹਾਂ ਦਸਿਆ ਕਿ ਬਠਿੰਡਾ ਜਿਲੇ ਦੇ ਵਿਚ ਵੱਖ ਵੱਖ ਥਾਵਾਂ ’ਤੇ ਕਾਰਡਨ/ਸਰਚ ਅਪਰੇਸਨ ਕਰਵਾਏ ਜਾ ਰਹੇ ਹਨ। ਇਹ ਸਰਚ ਅਪਰੇਸ਼ਨ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਮੇਨ ਬਜਾਰਾਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਨਸ਼ੇ ਦੇ ਹਾਟ ਸਪਾਟ ਏਰੀਆ ਵਿੱਚ ਕਰਵਾਏ ਜਾ ਰਹੇ ਜਾ ਰਹੇ ਹਨ।
ਪੰਜਾਬ ਦੇ ਇਸ ਪਿੰਡ ’ਚ ਹੋਈ ਵੱਡੀ ਵਾਰਦਾਤ: ਪੁੱਤ ਨੇ ਮਾਂ ਦੇ ਪ੍ਰੇਮੀ ਨੂੰ ਵੱਢਿਆ, ਮਾਂ ਹੋਈ ਫ਼ਰਾਰ
ਨਸ਼ੇ ਦੇ ਖਿਲਾਫ ਚੱਲ ਰਹੀ ਮਹਿੰਮ ਵਿੱਚ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆ ਵੱਲੋਂ ਪਿੰਡਾ/ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਜਾ ਕੇ ਸਰਪੰਚਾਂ, ਵਾਰਡ ਮੈਂਬਰਾਂ, ਕੋਂਸਲਰਾਂ, ਮੋਹਤਵਰ ਅਤੇ ਆਮ ਵਿਅਕਤੀਆਂ ਨਾਲ ਮੁਲਾਕਾਤ ਕਰਕੇ ਨਸ਼ਾ ਵੇਚਣ ਵਾਲੇ ਤਸਕਰਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਇਸਦੇ ਨਾਲ ਵੱਖ ਵੱਖ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਤੇ ਰੋਡ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਇੱਕ ਹਫਤੇ ਵਿੱਚ ਬਠਿੰਡਾ ਪੁਲਿਸ ਵੱਲੋਂ ਨਸ਼ੇ ਦੇ ਹਾਟਸਪਾਟ ਥਾਵਾਂ ਪਰ 24 ਕਾਰਡਨ/ਸਰਚ ਅਪਰੇਸ਼ਨ ਕੀਤੇ ਗਏ ਹਨ। ਇਸ ਦੌਰਾਨ 10 ਮੁਕਦਮੇ ਦਰਜ ਕੀਤੇ ਗਏ। 17 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੇ ਨਸ਼ਿਆ ਦੀ ਬ੍ਰਾਮਦਗੀ ਕੀਤੀ ਗਈ ਹੈ।
Share the post "ਨਸ਼ਿਆਂ ਵਿਰੁਧ ਜਾਗਰੂਕਤਾ ਫ਼ੈਲਾਉਣ ਲਈ ਬਠਿੰਡਾ ’ਚ ਹੋਵੇਗੀ ਐਂਟੀ ਡਰੱਗ ਕ੍ਰਿਕਟ ਲੀਗ: ਐਸ.ਐਸ.ਪੀ"