.315 ਬੋਰ ਪਿਸਤੌਲ ਸਮੇਤ ਅਤੇ ਇੱਕ ਮੋਬਾਈਲ ਫੋਨ ਬਰਾਮਦ
ਬਠਿੰਡਾ, 17 ਫਰਵਰੀ: ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਹਰਮਨਬੀਰ ਸਿੰਘ ਦੀ ਅਗਵਾਈ ਹੇਠ ਮੋਬਾਇਲ ਫ਼ੋਨ ’ਤੇ ਧਮਕੀਆਂ ਦੇ ਕੇ ਫ਼ਿਰੋਤੀ ਮੰਗਣ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ। ਇਸਦੇ ਕੋਲੋਂ ਇੱਕ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਮਿਲੀ ਸੂਚਨਾ ਮੁਤਾਬਕ ਸੀ.ਆਈ.ਏ ਸਟਾਫ-1 ਵੱਲੋਂ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਜੋ ਕਿ ਕਾਰੋਬਾਰੀ ਲੋਕਾਂ ਨੂੰ ਫੋਨ ਕਰਕੇ ਫਿਰੋਤੀਆ ਦੀ ਮੰਗ ਕਰਦਾ ਹੈ ।
ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਨੂੰਗੋ ਗ੍ਰਿਫਤਾਰ
ਅਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਕਾਰੋਬਾਰੀਆਂ ਦੇ ਘਰਾਂ/ਦੁਕਾਨਾਂ ਉੱਪਰ ਫਾਇਰਿੰਗ ਕਰ ਦਿੰਦਾ ਹੈ, ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਡੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਰਨਦੀਪ ਸਿੰਘ ਕੰਨੂ ਵਾਸੀ ਮੌੜ ਮੰਡੀ ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਹੈ। ਇਸਦੇ ਵੱਲੋਂ ਬਠਿੰਡਾ ਦੇ ਭੱਟੀ ਰੋਡ ਉਪਰ ਫਿਰੋਤੀ ਨਾ ਮਿਲਣ ਕਾਰਨ ਇੱਕ ਕਾਰੋਬਾਰੀ ਦੇ ਘਰ ਫਾਇਰਿੰਗ ਕੀਤੀ ਜਾਣੀ ਸੀ। ਪ੍ਰੰਤੂ ਉਸਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਉਸਦੇ ਵਿਰੁਧ ਥਾਣਾ ਸਿਵਲ ਲਾਈਨ ਕੇਸ ਦਰਜ ਕੀਤਾ ਗਿਆ ਹੈ।