Guru Kashi University ਵਿਖੇ ਫੁੱਲਾਂ ਦੀ ਵਰਖਾ ਨਾਲ ਭਗਵਾਨ ਗਣਪਤੀ ਦਾ ਆਗਮਨ

Date:

spot_img

Talwandi Sabo News: Guru Kashi University ਦੇ ਡਾਇਰੈਕਟੋਰੇਟ ਆਫ਼ ਯੁਵਾ ਤੇ ਸੱਭਿਆਚਾਰਕ ਮਾਮਲਿਆਂ ਦੀ ਦੇਖ-ਰੇਖ ਹੇਠ ਤੇਲੰਗਾਨਾ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਕੈਂਪਸ ਵਿਖੇ ਭਗਵਾਨ ਗਣਪਤੀ ਦੇ ਪਾਵਨ ਸਵਰੂਪ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ, ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਵੱਲੋਂ ਗਿਆਨ, ਖੁਸ਼ਹਾਲੀ ਅਤੇ ਸਮ੍ਰਿਧੀ ਦੇ ਦੇਵਤਾ ਭਗਵਾਨ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸ਼ਰਧਾ ਪੂਰਵਕ ਪ੍ਰਸ਼ਾਦ ਵਰਤਾਇਆ ਗਿਆ।

ਇਹ ਵੀ ਪੜ੍ਹੋ 👉

ਇਸ ਮੌਕੇ ਯੂਨੀਵਰਸਿਟੀ ਵਿਖੇ ਖੂਬਸੂਰਤ ਪੰਡਾਲ ਸਜਾਇਆ ਗਿਆ ਅਤੇ “ਗਣਪਤੀ ਬੱਪਾ ਮੋਰਿਆ, ਮੰਗਲ ਮੂਰਤੀ ਮੋਰਿਆ” ਦੇ ਜੈ ਕਾਰਿਆਂ ਨਾਲ ਸਾਰਾ ਵਾਤਾਵਰਨ ਗੂੰਜ ਉੱਠਿਆ। ਆਪਣੇ ਵਧਾਈ ਸੰਦੇਸ਼ ਵਿੱਚ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਭਗਵਾਨ ਗਣਪਤੀ ਤੋਂ ਪ੍ਰੇਰਣਾ ਲੈ ਕੇ ਵੱਡਿਆਂ ਦੀ ਸੇਵਾ ਕਰਨ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ 👉

ਉਹਨਾਂ ਕਿਹਾ ਕਿ ਭਗਵਾਨ ਗਣੇਸ਼ ਖੁਸ਼ਹਾਲੀ ਅਤੇ ਵਿਕਾਸ ਦੇ ਦੇਵਤਾ ਹਨ, ਇਸ ਲਈ ਸਾਨੂੰ ਉਹਨਾਂ ਦੀ ਬਖਸ਼ਿਸ਼ ਹੇਠਾਂ ਰਹਿ ਕੇ ਆਪਣੇ ਕੰਮ ਨੂੰ ਤਹਿ-ਦਿਲੀਂ ਨਾਲ ਕਰਦਿਆਂ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਕੌਰ ਨੇ ਦੱਸਿਆ ਕਿ ਭਗਵਾਨ ਗਣਪਤੀ ਦਾ ਆਗਮਨ ਵਰਸਿਟੀ ਵਿਖੇ ਹਰ ਸਾਲ ਦੀ ਤਰ੍ਹਾਂ ਬੜੇ ਚਾਵਾਂ-ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਰ-ਰੋਜ਼ ਸਵੇਰੇ ਸ਼ਰਧਾਲੂਆਂ ਵੱਲੋਂ ਗਣੇਸ਼ ਸਤੁਤੀ ਅਤੇ ਪੂਜਾ ਪਾਠ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਮਿਤੀ 18 ਸਤੰਬਰ 2026 ਨੂੰ ਭਗਵਾਨ ਗਣਪਤੀ ਦੇ ਸਵਰੂਪ ਦਾ ਜਲ ਵਿਸਰਜਨ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Jail ਦਾ ਵਧੀਕ ਸੁਪਰਡੈਂਟ ਮੁਅੱਤਲ; ਪਰਚਾ ਦਰਜ਼, ਲੱਗੇ ਇਹ ਦੋਸ਼

Ludhiana News : ਪੰਜਾਬ ਸਰਕਾਰ ਨੇ ਲੁਧਿਆਣਾ ਜੇਲ੍ਹ ਦੇ...

Haryana में प्रमुख बुनियादी ढांचा परियोजनाओं में तेजी

👉द्वारका एक्सप्रेसवे तक होगा गुरुग्राम मेट्रो परियोजना का विस्तार Haryana...

प्रदेशभर में आज दिखेगा सेवा का संकल्प, होंगे अनेक जन कल्याणकारी कार्यक्रम

👉मुख्यमंत्री ने सेवा संकल्प अभियान की तैयारियों की समीक्षा...