ਪੁਲਿਸ ਦਾ ਛਾਪੇ ਪੈਂਦਿਆਂ ਹੀ ਦੋ ਵਿਦੇਸ਼ੀ ਲੜਕੀਆਂ ਨੇ ਹੋਟਲ ਦੀ ਛੱਤ ਤੋਂ ਮਾਰੀ ਛਾਲ

0
16

ਗੈਰ-ਕਾਨੂੰਨੀ ਤੌਰ ‘ਤੇ ਹੋਟਲ ਵਿਚ ਚਲਾਇਆ ਜਾ ਰਿਹਾ ਸੀ ਸਪਾ ਸੈਂਟਰ, ਮਾਲਕਾਂ ਸਹਿਤ ਅੱਧੀ ਦਰਜ਼ਨ ਤੋਂ ਵੱਧ ਗ੍ਰਿਫਤਾਰ
ਅੰਮ੍ਰਿਤਸਰ, 17 ਜੁਲਾਈ: ਬੀਤੀ ਰਾਤ ਸਥਾਨਕ ਸ਼ਹਿਰ ਦੇ ਪੂਰਬੀ ਇਲਾਕੇ ਵਿਚ ਪੁਲਿਸ ਵੱਲੋਂ ਕੀਤੀ ਇੱਕ ਵੱਡੀ ਕਾਰਵਾਈ ਦੌਰਾਨ ਇੱਕ ਹੋਟਲ ਵਿਚ ਚੱਲ ਰਹੇ ਕਥਿਤ ਗੈਰ-ਕਾਨੂੰਨੀ ਸਪਾ ਸੈਂਟਰ ਵਿਚ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਦੋ ਵਿਦੇਸੀ ਲੜਕੀਆਂ ਵੱਲੋਂ ਹੋਟਲ ਦੀ ਛੱਤ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਦੀ ਚੌਥੀ ਮੰਜਿਲ ਤੋਂ ਮਾਰੀ ਛਾਲ ਕਾਰਨ ਇਹ ਲੜਕੀਆਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ, ਜਿੰਨ੍ਹਾਂ ਨੂੰ ਤੁਰੰਤ ਪੁਲਿਸ ਵੱਲੋਂ ਐਂਬੂਲੈਂਸ ਮੰਗਵਾ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇੰਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਨੇ ਇਸ ਹੋਟਲ ਦੇ ਦੋ ਮਾਲਕਾਂ ਤੇ ਮੈਨੇਜ਼ਰ ਸਹਿਤ ਪੰਜ ਵਿਦੇਸੀ ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਹਾਈਕੋਰਟ ’ਚ ਜਮਾਨਤ ਮਿਲਣ ਤੋਂ ਬਾਅਦ ਨਵਦੀਪ ਜਲਬੇੜਾ ਅੰਬਾਲਾ ਜੇਲ੍ਹ ਵਿਚੋਂ ਹੋਏ ਰਿਹਾਅ

ਮਾਮਲੇ ਦੀ ਪੁਸ਼ਟੀ ਕਰਦਿਆਂ ਇਲਾਕੇ ਦੇ ਏਸੀਪੀ ਗੁਰਦਿੰਰਬੀਰ ਸਿੰਘ ਨੇ ਦਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਗਈ ਸੀ ਤੇ ਜਾਂਚ ਦੌਰਾਨ ਪਾਇਆ ਗਿਆ ਕਿ ਹੋਟਲ ਦੀ ਉਪਰਲੀ ਮੰਜ਼ਿਲ ’ਤੇ ਇੱਕ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ, ਜਿੱਥੇ ਥਾਈਲੈਂਡ ਤੋਂ ਲੜਕੀਆਂ ਮੰਗਵਾਈਆਂ ਹੋਈਆਂ ਸਨ। ਉਨ੍ਹਾਂ ਦੋ ਵਿਦੇਸ਼ੀ ਲੜਕੀਆਂ ਦੇ ਜਖ਼ਮੀ ਹੋਣ ਬਾਰੇ ਦਸਿਆ ਕਿ ‘‘ ਹੋਟਲ ਮਾਲਕਾਂ ਵੱਲੋਂ ਸਪਾ ਵਾਲੀ ਮੰਜਿਲ਼ ਨੂੰ ਜਿੰਦਰਾ ਲਗਾਇਆ ਹੋਇਆ ਸੀ ਅਤੇ ਸਿਰਫ਼ ਉਪਰ ਚੁਣਵੇਂ ਗਾਹਕਾਂ ਨੂੰ ਹੀ ਭੇਜਿਆ ਜਾਂਦਾ ਸੀ ਤੇ ਇਹ ਲੜਕੀਆਂ ਭੱਜਣ ਦੀ ਕਾਹਲੀ ਵਿਚ ਹੇਠਾਂ ਡਿੱਗ ਪਈਆਂ। ’’ ਉਨ੍ਹਾਂ ਦਸਿਆ ਕਿ ਇੱਥੇ ਗੈਰ-ਕਾਨੂੰਨੀ ਧੰਦਾ ਚਲਾਉਣ ਦੇ ਦੋਸ਼ਾਂ ਹੇਠ ਹੋਟਲ ਦੇ ਮਾਲਕਾਂ ਤੋਂ ਇਲਾਵਾ ਮੈਨੇਜ਼ਰ, ਇਹ ਵਿਦੇਸ਼ੀ ਲੜਕੀਆਂ ਤੇ ਕੁੱਝ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਹੋਟਲ ਵਿਚੋਂ ਡੀਵੀਆਰ ਤੇ ਹੋਰ ਕੁੱਝ ਸਮਾਨ ਵੀ ਲਿਆ ਗਿਆ ਹੈ।

 

LEAVE A REPLY

Please enter your comment!
Please enter your name here