ਫਤਿਹਗੜ੍ਹ ਸਾਹਿਬ, 12 ਦਸੰਬਰ: ਜੀਆਰਪੀ ਦੇ ਸਰਹਿੰਦ ਥਾਣੇ ਵਿਚ ਤੈਨਾਤ ਇਕ ਥਾਣੇਦਾਰ ਦੇ ਲਾਪਤਾ ਹੋਣ ਦੀ ਸੂਚਨਾ ਹੈ। ਹਾਲਾਂਕਿ ਏਐਸਆਈ ਸੁਖਵਿੰਦਰਪਾਲ ਸਿੰਘ ਦੀ ਕਾਰ ਭਾਖੜਾ ਨਹਿਰ ਦੇ ਕੰਢੇ ਤੋਂ ਬਰਾਮਦ ਹੋਈ ਹੈ, ਜਿਸ ਵਿਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਪ੍ਰੰਤੂ ਉਹ ਖੁਦ ਜਾ ਉਸਦੀ ਲਾਸ਼ ਬਰਾਮਦ ਨਹੀਂ ਹੋਈ ਹੈ। ਇਸ ਸੁਸਾਈਡ ਨੋਟ ਵਿੱਚ ਥਾਣੇਦਾਰ ਨੇ ਖੁਦਕੁਸ਼ੀ ਕਰਨ ਦੀ ਜਾਣਕਾਰੀ ਦਿੰਦਿਆਂ ਆਪਣੇ ਥਾਣੇ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਪਰ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
ਬਠਿੰਡਾ ’ਚ ਪੁਲਿਸ ਤੇ ਲੁਟੇਰਿਆਂ ਵਿਚਕਾਰ ਹੋਈ ਗੋਲੀਬਾਰੀ, ਇੱਕ ਲੁਟੇਰਾ ਜਖਮੀ
ਪਤਾ ਲੱਗਿਆ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਐਸ ਐਚ ਓ ਤੇ ਮੁਨਸ਼ੀ ਨੂੰ ਫਿਲਹਾਲ ਲਾਈਨ ਹਾਜ਼ਰ ਕਰ ਦਿੱਤਾ ਹੈ। ਫਤਿਹਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਖੜਾ ਨਹਿਰ ਵਿਚੋਂ ਥਾਣੇਦਾਰ ਦੀ ਭਾਲ ਲਈ ਗੋਤਾਖੋਰਾਂ ਦੀ ਮਦੱਦ ਲਈ ਜਾ ਰਹੀ ਹੈ ਤੇ ਬਰਾਮਦ ਸੁਸਾਈਡ ਨੋਟ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਬੀਤੀ ਸ਼ਾਮ ਥਾਣੇਦਾਰ ਸੁਖਵਿੰਦਰਪਾਲ ਸਿੰਘ ਥਾਣੇ ਤੋਂ ਡਿਊਟੀ ਮਗਰੋਂ ਘਰ ਨੂੰ ਆਪਣੇ ਪਿੰਡ ਚਨਾਰਥਲ ਵੱਲ ਨਿਕਲਿਆ ਸੀ ਪਰੰਤੂ ਘਰ ਨਾ ਪੁੱਜਣ ਤੇ ਪਰਵਾਰ ਵਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ੱਬਿਕਰਮ ਸਿੰਘ ਮਜੀਠੀਆ ਨੂੰ ਪੁਰਾਣੇ ਮਾਮਲੇ ’ਚ ਪੁਲਿਸ ਵਲੋਂ ਸੰਮਨ
ਇਸ ਦੌਰਾਨ ਕਾਰ ਤੇ ਸੁਸਾਈਡ ਨੋਟ ਬਰਾਮਦ ਹੋਇਆ।ਸੁਸਾਈਡ ਨੋਟ ਵਿੱਚ ਥਾਣੇਦਾਰ ਨੇ ਦੋਸ਼ ਲਗਾਇਆ ਹੈ ਕਿਸਾਲ 2022 ਵਿੱਚ ਦਰਜ ਐਫਆਈਆਰ ਨੰਬਰ 18 ਦੇ ਵਿੱਚ ਚਲਾਨ ਪੇਸ਼ ਕਰਨ ਨੂੰ ਲੈ ਕੇ ਉਸਨੂੰ ਐਸਐਚਓ ਤੇ ਮੁਨਸ਼ੀ ਵਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸਦੇ ਚਲਦੇ ਉਹ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ।
Share the post "ਥਾਣੇਦਾਰ ਲਾਪਤਾ: ਖੁਦਕੁਸ਼ੀ ਨੋਟ ਬਰਾਮਦ, ਐਸਐਚਓ ਤੇ ਮੁਨਸ਼ੀ ‘ਤੇ ਗੰਭੀਰ ਦੋਸ਼ "