Punjabi Khabarsaar
ਫ਼ਤਹਿਗੜ੍ਹ ਸਾਹਿਬ

ਪੰਜਾਬੀ ਗਾਇਕ ਸਤਵਿੰਦਰ ਬੁੱਗੇ ਵਿਰੁੱਧ ਭਰਜਾਈ ਦੇ ਕਤਲ ਦੇ ਦੋਸ਼ਾਂ ਹੇਠ ਪਰਚਾ ਦਰਜ਼

ਫ਼ਤਿਹਗੜ੍ਹ ਸਾਹਿਬ, 13 ਜਨਵਰੀ: ਪਿਛਲੇ ਕਈ ਦਿਨਾਂ ਤੋਂ ਅਪਣੇ ਸਕੇ ਭਰਾ ਨਾਲ ਜਮੀਨੀ ਵਿਵਾਦ ਦੇ ਕਾਰਨ ਸੋਸਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੇ ਹੋਏ ਉੱਘੇ ਪੰਜਾਬੀ ਗਾਇਕ ਸਤਵਿੰਦਰ ਬੁੱਗੇ ਦੇ ਵਿਰੁਧ ਜ਼ਿਲ੍ਹੇ ਦੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਦੋ ਹੋਰ ਸਾਥੀਆਂ ਸਹਿਤ ਗੈਰ-ਜਮਾਨਤੀ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਹੈ। ਇਸ ਮਾਮਲੇ ਵਿਚ ਲੰਘੀ 23 ਦਸੰਬਰ ਨੂੰ ਇਸੇ ਵਿਵਾਦ ਕਾਰਨ ਹੀ ਗਾਇਕ ਬੁੱਗੇ ਦੀ ਭਰਜਾਈ ਅਮਰਜੀਤ ਕੌਰ ਦੀ ਇੱਕ ਝਗੜੇ ਵਿਚ ਡਿੱਗਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਈ ਸੀ ਤੇ ਹਸਪਤਾਲ ਵਿਚ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ਸੀ।

ਕਾਨੂੰਨ ਦਾ ਡੰਡਾ: ਲੋਹੜੀ ਵਾਲੇ ਦਿਨ ਬਠਿੰਡਾ ਪੁਲਿਸ ਵਲੋਂ ਦੋ ਚਿੱਟਾ ਤਸਕਰਾਂ ਦੀਆਂ ਕਾਰਾਂ ਜਬਤ

ਅਪਣੀ ਪਤਨੀ ਦੀ ਮੌਤ ਤੋਂ ਬਾਅਦ ਲਗਾਤਾਰ ਬੁੱਗੇ ਦੇ ਭਰਾ ਦਵਿੰਦਰ ਸਿੰਘ ਮਕਾਰੋਪੁਰ ਵਲੋਂ ਕਤਲ ਦਾ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਅਪਣੀ ਪਤਨੀ ਦਾ ਹਾਲੇ ਤੱਕ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਸੀ। ਹਾਲਾਂਕਿ 23 ਦਸੰਬਰ ਨੂੰ ਹੀ ਪੁਲਿਸ ਨੇ ਮੁਕੱਦਮਾ ਨੰਬਰ 7 ਦਰਜ਼ ਕਰਕੇ ਧਾਰਾ 174 ਦੀ ਕਾਰਵਾਈ ਕੀਤੀ ਸੀ ਪ੍ਰੰਤੂ ਸ਼ਨੀਵਾਰ ਬਾਅਦ ਦੁਪਿਹਰ ਪੁਲਿਸ ਨੇ ਇਸੇ ਮੁਕੱਦਮੇ ਦੇ ਵਿਚ ਡਾਕਟਰੀ ਰੀਪੋਰਟ ਦੇ ਆਧਾਰ ’ਤੇ ਹੁਣ ਉਸਦੇ ਭਰਾ ਦਵਿੰਦਰ ਸਿੰਘ ਦੇ ਬਿਆਨਾਂ ਉਪਰ ਗਾਇਕ ਸਤਵਿੰਦਰ ਸਿੰਘ ਬੁੱਗਾ, ਹਜ਼ਾਰਾ ਸਿੰਘ ਤੇ ਹਰਵਿੰਦਰ ਸਿੰਘ ਵਿਰੁਧ ਧਾਰਾ 304, 323,341,506 ਅਤੇ 34 ਆਈ.ਪੀ.ਸੀ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਜਿਸਤੋਂ ਬਾਅਦ ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੁਲਿਸ ਗਾਇਕ ਬੁੱਗੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

 

Related posts

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

punjabusernewssite

ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

punjabusernewssite

ਲੋਕਾਂ ਨੂੰ 10 ਦਸੰਬਰ ਤੋਂ ਘਰੇ ਬੈਠਿਆਂ ਮਿਲਣਗੀਆਂ 43 ਨਾਗਰਿਕ ਸੇਵਾਵਾਂ: ਮੁੱਖ ਮੰਤਰੀ

punjabusernewssite