ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੀ ‘ਦਸਤਕ’; 27-28 ਨੂੰ ਆ ਰਹੀ ਚੋਣ ਕਮਿਸ਼ਨ ਦੀ ਟੀਮ

Date:

spot_img

Punjab News : ਪੰਜਾਬ ‘ਚ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ। ਮੁੱਖ ਚੋਣ ਕਮਿਸ਼ਨ ਦੀ ਅਗਵਾਈ ਹੇਠ ਚੋਣ ਕਮਿਸ਼ਨ ਦੀ ਟੀਮ 27-28 ਅਕਤੂਬਰ ਨੂੰ ਪੰਜਾਬ ਪੁੱਜ ਰਹੀ ਹੈ। ਇਸ ਦੌਰੇ ਦੌਰਾਨ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਚਰਚਾ ਮੁਤਾਬਕ ਚੋਣ ਕਮਿਸ਼ਨ ਇਸ ਦੌਰੇ ਤੋਂ ਬਾਅਦ ਇੱਕ ਵਾਰ ਹੋਰ ਪੰਜਾਬ ਆ ਸਕਦੀ ਹੈ, ਜਿਸਤੋਂ ਬਾਅਦ ਦੇਸ ਦੇ ਬਾਕੀ ਚਾਰ ਸੂਬਿਆਂ ਨਾਲ ਪੰਜਾਬ ਵਿਚ ਵੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ 👉Vigilance Bureau ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਜੇਕਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2017 ਵਿਚ 4 ਫ਼ਰਵਰੀ ਨੂੰ ਵੋਟਾਂ ਪਈਆਂ ਸਨ ਤੇ 11 ਮਾਰਚ ਨੁੰ ਚੋਣ ਨਤੀਜ਼ੇ ਐਲਾਨੇ ਗਏ ਸਨ। ਇਸੇ ਤਰ੍ਹਾਂ ਸਾਲ 2022 ਵਿਚ 20 ਫ਼ਰਵਰੀ ਵਾਲੇ ਦਿਨ ਵੋਟਾਂ ਪਈਆਂ ਸਨ ਤੇ ਚੋਣ ਨਤੀਜ਼ੇ 10 ਮਾਰਚ ਵਾਲੇ ਦਿਨ ਸਾਹਮਣੇ ਆਏ ਸਨ। ਜਿਸਦੇ ਚੱਲਦੇ ਇਸ ਵਾਰ ਵੀ ਸੰਭਾਵਿਤ ਤੌਰ ‘ਤੇ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੇ ਵਿਚ ਇਹ ਚੋਣਾਂ ਹੋਣ ਦੀ ਉਮੀਦ ਹੈ। ਹਾਲਾਂਕਿ ਲਗਭਗ ਸਾਰੀਆਂ ਸਿਆਸੀ ਧਿਰਾਂ ਵੱਲੋਂ ਪਹਿਲਾਂ ਹੀ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related