ਬਠਿੰਡਾ/ਮਾਨਸਾ, 19 ਮਾਰਚ : ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਰੀਬ ਪੌਣੇ ਦੋ ਸਾਲਾਂ ਪਹਿਲਾਂ ਹੋਏ ਬੇਰਹਿਮੀ ਨਾਲ ਕਤਲ ਤੋਂ ਬਾਅਦ ਪ੍ਰਵਾਰ ਦੇ ਵਿਚ ਮੁੜ ਆਈਆਂ ਖ਼ੁਸੀਆਂ ਤੋਂ ਬਾਅਦ ਸਿੱਧੂ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਬਠਿੰਡਾ ਦੇ ਪਾਵਰ ਹਾਊਸ ਰੋਡ ’ਤੇ ਸਥਿਤ ਜਿੰਦਲ ਹਾਰਟ ਹਸਪਤਾਲ ਵਿਚ ਦਾਖ਼ਲ ਮਾਤਾ ਚਰਨ ਕੌਰ ਤੇ ਨਵਜੰਮੇ ਬੱਚਾ ਪੂਰੀ ਤਰ੍ਹਾਂ ਸਿਹਤਯਾਬ ਹੈ ਅਤੇ ਵੱਡੀਆਂ ਹਸਤੀਆਂ ਤੋਂ ਲੈ ਕੇ ਆਮ ਲੋਕ ਤੱਕ ਉਨ੍ਹਾਂ ਨੂੰ ਮਿਲਣ ਅਤੇ ਵਧਾਈਆਂ ਦੇਣ ਲਈ ਆ ਰਹੇ ਹਨ।
ਐਤਵਾਰ ਨੂੰ ਫ਼ੂਲ ਤੋਂ ਗੁੰਮ ਹੋਇਆ ‘ਬੱਚਾ’ ਸੋਮਵਾਰ ਨੂੰ ਮਲੇਰਕੋਟਲਾ ਤੋਂ ਮਿਲਿਆ
ਹਾਲਾਂਕਿ ਕੁੱਝ ਵਿਸੇਸ ਹਾਲਾਤਾਂ ਨੂੰ ਛੱਡ ਮਾਂ ਅਤੇ ਬੱਚੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪ੍ਰੰਤੂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਹਰੇਕ ਦੀਆਂ ਵਧਾਈਆਂ ਕਬੂਲੀਆਂ ਜਾ ਰਹੀਆਂ ਹਨ। ਹੁਣ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ, ਪੰਜਾਬੀ ਦੇ ਨਾਮਵਾਰ ਗਾਇਕ ਗੁਰਦਾਸ ਮਾਨ, ਐਕਟਰ ਹੌਬੀ ਧਾਲੀਵਾਲ, ਜਸਵਿੰਦਰ ਕੌਰ ਬਰਾੜ ਸਹਿਤ ਵੱਡੇ ਚੇਹਰੇ ਵਧਾਈ ਦੇਣ ਲਈ ਪੁੱਜ ਚੁੱਕੇ ਹਨ। ਹਸਪਤਾਲ ਦੇ ਡਾਕਟਰਾਂ ਮੁਤਾਬਕ ਇਹ ਪੂਰਾ ਹਫ਼ਤਾ ਮਾ ਤੇ ਬੱਚੇ ਨੂੰ ਇੱਥੇ ਹੀ ਰੱਖਿਆ ਜਾਵੇਗਾ, ਉਸਤੋਂ ਬਾਅਦ ਛੁੱਟੀ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ।
10 ਸਾਲਾਂ ਬਾਅਦ ਬਠਿੰਡਾ ਲੋਕ ਸਭਾ ਹਲਕੇ ‘ਚ ਮੁੜ ਆਹਮੋ-ਸਾਹਮਣੇ ਹੋ ਸਕਦਾ ਹੈ ਬਾਦਲ ਪ੍ਰਵਾਰ!
ਦੂਜੇ ਪਾਸੇ ਬੇਸ਼ੱਕ ਪੂਰਾ ਪ੍ਰਵਾਰ ਇੱਥੇ ਹਸਪਤਾਲ ਵਿਚ ਹੀ ਮੌਜੂਦ ਹੈ ਪ੍ਰੰਤੂ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਹਵੇਲੀ ਵਿਚ ਬੱਚੇ ਦੇ ਜਨਮ ਤੋਂ ਬਾਅਦ ਵਿਆਹ ਵਰਗਾ ਮਾਹੌਲ ਹੈ। ਵੱਡੀ ਗਿਣਤੀ ਵਿਚ ਦੂਰ-ਦੂਰ ਤੋਂ ਸਿੱਧੂ ਦੇ ਪ੍ਰਸੰਸਕ ਇਸ ਹਵੇਲੀ ਅਤੇ ਉਸਦੀ ਯਾਦਗਾਰ ’ਤੇ ਆ ਰਹੇ ਹਨ। ਇਸ ਮੌਕੇ ਮਿਠਾਈਆਂ ਵੰਡਣ ਤੋਂ ਇਲਾਵਾ ਦਿਨ ਵੇਲੇ ਹੌਲੀ ਅਤੇ ਰਾਤ ਸਮੇਂ ਆਤਿਸ਼ਬਾਜੀ ਚਲਾਈ ਜਾ ਰਹੀ ਹੈ। ਪਿੰਡ ਦੇ ਲੋਕਾਂ ਵਿਚ ਵੀ ਖ਼ੁਸੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਵੱਲੋਂ ਚਾਵਾਂ ਨਾਲ ਬਣਾਈ ਗਈ ਇਸ ਹਵੇਲੀ ਵਿਚ ਮੁੜ ਰੌਣਕ ਪਰਤੀ ਹੈ।
Share the post "ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ"