ਨਥਾਣਾ, 16 ਅਕਤੂਬਰ:ਜਿਲ੍ਹਾ ਸਿਹਤ ਵਿਭਾਗ ਨਥਾਣਾ ਵੱਲੋਂ ਬਲਾਕ ਦੇ ਵੱਖ ਵੱਖ ਸਕੂਲਾਂ ਅਤੇ ਹੈਲਥ ਵੈਲਨੈਸ ਸੈਂਟਰਾਂ ਤੇ ਗਲੋਬਲ ਹੈਂਡ ਵਾਸ਼ਿੰਗ ਦਿਵਸ ਮਨਾਇਆ ਅਤੇ ਹੱਥ ਧੋਣ ਨਾਲ ਕਿਵੇਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਸੰਬੰਧੀ ਜਾਗਰੂਕ ਕੀਤਾ ਗਿਆ।ਉਕਤ ਦਿਵਸ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾਕਟਰ ਨਵਦੀਪ ਕੌਰ ਸਰਾਂ ਨੇ ਦੱਸਿਆ ਕਿ ਬਲਾਕ ਵਿੱਚ ਸਿਹਤ ਸਟਾਫ਼ ਵੱਲੋਂ ਵੱਖ ਵੱਖ ਥਾਵਾਂ ਤੇ ਹੱਥ ਧੋਣ ਦੀ ਪ੍ਰਕ੍ਰਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦਿਨ ਹੱਥ ਧੋਣ ਨੂੰ ਉਤਸ਼ਾਹਿਤ ਕਰਦਾ ਹੈ, ਜੋ ਸਮੁੱਚੇ ਸਿਹਤ ਨਤੀਜਿਆਂ ਨੁੰ ਬਿਹਤਰ ਬਨਾਉਣ ਅਤੇ ਬੋਲੋੜੀਆਂ ਮੌਤਾਂ ਨੂੰ ਘਟਾਉਣ ਵਿੱਚ ਮੱਦਦ ਕਰਦਾ ਹੈ।
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ: ਬਠਿੰਡਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ 3 ਮੁਕੱਦਮੇ ਦਰਜ
ਉਹਨਾਂ ਕਿਹਾ ਕਿ ਬਹੁਤੇ ਲੋਕ ਖਾਣਾ ਖਾਣ ਤੋਂ ਅਤੇ ਖਾਣਾ ਪਰੋਸਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ, ਜਿਸ ਕਰਕੇ ਸਾਡੇ ਅੰਦਰ ਬਹੁਤ ਸਾਰੇ ਜਰਮ ਚਲੇ ਜਾਂਦੇ ਹਨ ਅਤੇ ਅਸੀਂ ਬਿਮਾਰੀਆਂ ਦੀ ਗ੍ਰਹਿਸਤ ਵਿੱਚ ਆ ਜਾਂਦੇ ਹਾਂ, ਜਿਸ ਕਰਕੇ ਸਾਡਾ ਸਮੇਂ, ਸਿਹਤ ਅਤੇ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਦੱਸੇ ਅਨੁਸਾਰ 6 ਸਟੈਪਵਾਈਜ਼ 20 ਸੈਕਿੰਡ ਤੱਕ ਹੱਥ ਚੰਗੀ ਤਰ੍ਹਾ ਸਾਬੁਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਖਾਸ ਕਰਕੇ ਖਾਣਾ ਪਰੋਸਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ ਅਤੇ ਸ਼ੌਚ ਜਾਣ ਤੋਂ ਬਾਅਦ ਤਾਂ ਜ਼ੋ ਅਸੀਂ ਆਪਣੇ ਆਪ, ਪਰਿਵਾਰ ਨੂੰ ਅਤੇ ਸਮਾਜ ਨੂੰ ਬਿਮਾਰੀਆਂ ਤੋਂ ਬਚਾ ਸਕੀਏ।