ਬਹਿਰੀਨ ਵਾਲੀ ਬੀਬੀ ਦਾ ਮਾਮਲਾ; ਪ੍ਰਧਾਨ ਧਾਮੀ ਨੇ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣਾ ਕਬੂਲਿਆ, ਲਗਾਤਾਰ 6 ਮਹੀਨੇ ਸਰਾਵਾਂ ‘ਚ ਰੱਖਣ ਨੂੰ ਨਕਾਰਿਆ !

Date:

spot_img

Amritsar News: bahrain wali bibi case; ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਕੌਮ ਲਈ ਨਮੌਸ਼ੀ ਦਾ ਸਬੱਬ ਬਣੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ‘ਚ ਬਹਿਰੀਨ ਤੋਂ ਆਈ ਇੱਕ ਬੀਬੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਕਮੇਟੀ ਦੀ ਅੱਜ ਮੁਢਲੀ ਰੀਪੋਰਟ ਜਨਤਕ ਕੀਤੀ ਗਈ। ਇਸ ਰੀਪੋਰਟ ਨੂੰ ਮੀਡੀਆ ਦੇ ਸਨਮੁੱਖ ਰੱਖਦਿਆਂ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਉਕਤ ਬੀਬੀ ਨੂੰ ਲਗਾਤਾਰ 6 ਮਹੀਨੇ ਸਰਾਵਾਂ ਵਿਚ ਰੱਖਣ ਅਤੇ ਵੀਆਈਪੀ ਟ੍ਰੀਟਮੈਂਟ ਦੇਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ, ਉਥੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਨੂੰ ਕਬੂਲ ਲਿਆ।

ਇਹ ਵੀ ਪੜ੍ਹੋ 👉High Court ਵੱਲੋਂ CBI ਨੂੰ ਜਾਂਚ ਦੇਣ ਦੇ ਫੈਸਲੇ ਵਿਰੁਧ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ

ਇਸਦੇ ਲਈ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ। ਹਾਲਾਂਕਿ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿੱਤੀ ਸਹਾਇਤਾ ਬੀਬੀ ਵੱਲੋਂ ਆਪਣਾ ਇਲਾਜ਼ ਕਰਵਾਉਣ ਲਈ ਦਿੱਤੀ ਅਰਜ਼ੀ ਨੂੰ ਅੰਤ੍ਰਿਗ ਕਮੇਟੀ ਵੱਲੋਂ ਮੰਨਜੂਰੀ ਦੇਣ ਤੋਂ ਬਾਅਦ ਦਿੱਤੀ ਗਈ।ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਇਹ ਬੀਬੀ ਵੱਖ-ਵੱਖ ਸਮੇਂ ਦੌਰਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ 7 ਵਾਰ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਰਜਨ ਦੇਵ ਨਿਵਾਸ ਵਿਚ 8 ਵਾਰ ਅਤੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ 3 ਵਾਰ ਰਹੇ। ਪ੍ਰਧਾਨ ਧਾਮੀ ਮੁਤਾਬਕ ਜਿੰਨ੍ਹੀਂ ਵਾਰ ਵੀ ਇਹ ਬੀਬੀ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿਚ ਰਹੀ, ਉਸਦੇ ਵੱਲੋਂ ਹਰ ਵਾਰ ਅਦਾਇਗੀ ਕੀਤੀ ਜਾਂਦੀ ਰਹੀ।

ਇਹ ਵੀ ਪੜ੍ਹੋ 👉ਤੜਕਸਾਰ PRTC ਦੀ ਬੱਸ ਨੂੰ ਭਿਆਨਕ ਅੱ.ਗ ਲੱਗੀ; ਇਸ ਕਾਰਨ ਵਾਪਰੀ ਇਹ ਘਟਨਾ

ਇਸ ਦੌਰਾਨ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਾਂਚ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ਼ ਅਮਰੀਕ ਸਿੰਘ ਵੱਲੋਂ ਕਥਿਤ ਤੌਰ ‘ਤੇ ਇੰਟਰੀ ਰਜਿਸਟਰ ਵਿਚ ਤੋੜ-ਮਰੋੜ ਕਰਕੇ 6 ਮਹੀਨੇ ਦੀ ਲਗਾਤਾਰ ਸਟੇਅ ਦਿਖਾਈ ਗਈ। ਜਿਸਦੇ ਚੱਲਦੇ ਉਸਦੇ ਖਿਲਾਫ਼ ਵੱਡੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਉਨ੍ਹਾਂ ਖੁਦ ਨੂੰ ਇਸ ਸਾਰੇ ਮਾਮਲੇ ਪਾਕ-ਪਵਿੱਤਰ ਦਸਦਿਆਂ ਮੁੜ ਦਾਅਵਾ ਕੀਤਾ ਕਿ ਬੀਬੀ ਦੇ ਇੱਥੇ ਰਹਿਣ ਜਾਂ ਉਸਦੇ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਵੀ ਮੁੜ ਦੁਹਾਰਾਇਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਪੰਜਾਬ ਦੇ ਦੁਕਾਨਦਾਰਾਂ ਲਈ ਵੱਡੀ ਖ਼ਬਰ!

ਵੈਬ ਡੈਸਕ: ਜੇਕਰ ਤੁਸੀਂ ਪੰਜਾਬ ਵਿੱਚ ਦੁਕਾਨ ਜਾਂ ਕੋਈ...

DA ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਵੱਡੀ ਮੁਸ਼ਕਲ!

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ...

‘3 ਸਾਲ ਦਾ ਪੈਸਾ ਬਚਾ ਕੇ ਰੱਖੋ, ਆਉਣ ਵਾਲੈ ਵੱਡਾ ਸੰਕਟ’…

ਨਿਊਜ਼ ਡੈਸਕ: ਕੀ ਆਉਣ ਵਾਲਾ ਸਮਾਂ ਤੁਹਾਡੀ ਜੇਬ 'ਤੇ...

High Court ਵੱਲੋਂ CBI ਨੂੰ ਜਾਂਚ ਦੇਣ ਦੇ ਫੈਸਲੇ ਵਿਰੁਧ ਪੰਜਾਬ ਸਰਕਾਰ ਸੁਪਰੀਮ ਕੋਰਟ ਪੁੱਜੀ

Chandigarh News : ED (ਐਨਫ਼ੌਰਸਮੈਂਟ ਡਾਇਰੈਕਟੋਰੇਟ) ਵੱਲੋਂ ਮੁੱਖ ਦਫ਼ਤਰ...