Bathinda News: ਬਠਿੰਡਾ ਨਗਰ ਨਿਗਮ ਦੇ ਚਰਚਿਤ ਅਧਿਕਾਰੀ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਦੀ ਜਮਾਨਤ ਅਰਜੀ ਅੱਜ ਰੱਦ ਹੋ ਗਈ ਹੈ। ਉਨ੍ਹਾਂ ਦੀ ਅਰਜੀ ਉਪਰ ਅੱਜ ਬੁੱਧਵਾਰ ਨੂੰ ਵਧੀਕ ਸੈਸ਼ਨ ਜੱਜ ਸ਼੍ਰੀ ਰਾਜੀਵ ਕਾਲੜਾ ਦੀ ਵਿਸੇਸ ਕੋਰਟ ਸੁਣਵਾਈ ਹੋਈ ਸੀ। ਇਸ ਐਕਸੀਅਨ ਵਿਰੁੱਧ ਕੁੱਝ ਦਿਨ ਪਹਿਲਾਂ ਵਿਜੀਲੈਂਸ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਹਾਲਾਂਕਿ ਵਿਜੀਲੈਂਸ ਵੱਲੋਂ ਪਰਚਾ ਦਰਜ਼ ਹੋਣ ਤੋਂ ਬਾਅਦ ਇਸ ਚਰਚਿਤ ਅਧਿਕਾਰੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਸੀ ਪ੍ਰੰਤੂ ਇਹ ਰਹੱਸਮਈ ਹਾਲਾਤਾਂ ’ਚ ਵਿਜੀਲੈਂਸ ਦੀਆਂ ਨਜ਼ਰਾਂ ਤੋਂ ਦੂਰ ਹੋ ਗਿਆ ਹੈ।
ਇਹ ਵੀ ਪੜ੍ਹੋ ਮੋਗਾ ਦੇ CIA Satff ਅਤੇ AGTF ਦੇ ਸਾਂਝੇ ਅਪਰੇਸ਼ਨ ਦੌਰਾਨ ਗੈਂਗਸ਼ਟਰ ਕਾਬੂ, ਹੋਇਆ ਜਖ਼ਮੀ
ਇਸ ਮਾਮਲੇ ਵਿਚ ਵਿਜੀਲੈਂਸ ’ਤੇ ਵੀ ਇਸ ਅਧਿਕਾਰੀ ਪ੍ਰਤੀ ‘ਨਰਮਗੋਸ਼ਾ’ ਰੱਖਣ ਦੀਆਂ ਉਂਗਲਾਂ ਉੱਠ ਰਹੀਆਂ ਹਨ ਤੇ ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਗ੍ਰਿਫਤਾਰੀ ਲਈ ਭੱਜਦੋੜ ਕਰ ਰਹੇ ਹਨ। ਸੂਚਨਾ ਮੁਤਾਬਕ ਇਸ ਕੇਸ ਸਬੰਧੀ ਕੁੱਝ ਤੱਥ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਵਿਜੀਲੈਂਸ ਦੇ ਨਵੇਂ ਡੀਜੀਪੀ ਨੂੰ ਇੱਕ ‘ਪੱਤਰ’ ਦੇ ਰੂਪ ਵਿਚ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਪਰਚਾ ਦਰਜ਼ ਹੋਣ ਤੋਂ ਪਹਿਲਾਂ ਹੀ ਇਸਦੀ ਕੰਨਸੋਅ ਐਕਸੀਅਨ ਬੁੱਟਰ ਨੂੰ ਲੱਗ ਗਈ ਸੀ, ਜਿਸਦੇ ਚੱਲਦੇ ਉਸਨੇ ਵਿਜੀਲੈਂਸ ਦੀ ਛਾਪਾਮਾਰੀ ਤੋਂ ਪਹਿਲਾਂ ਹੀ ਫ਼ੋਨ ਬੰਦ ਕਰਕੇ ਇੱਥੋਂ ਨਿਕਲ ਗਿਆ ਸੀ। ਦਸਣਾ ਬਣਦਾ ਹੈ ਕਿ ਵਿਜੀਲੈਂਸ ਵੱਲੋਂ ਕਾਫ਼ੀ ਲੰਮੀ ਜਾਂਚ ਪੜਤਾਲ ਦੌਰਾਨ ਐਕਸੀਅਨ ਬੁੱਟਰ ਵਿਰੁਧ ਆਮਦਨ ਤੋਂ ਕਈ ਗੁਣਾ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ ਕਾਂਗਰਸ ਨੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਵੀਂ ਵੋਟਰ ਸੂਚੀ ਦੀ ਮੰਗ ਕੀਤੀ
ਇਸ ਅਧਿਕਾਰੀ ਦੇ ਸ਼ਹਿਰ ਵਿਚ ਕੁੱਝ ਕਲੌਨੀਆਂ ’ਚ ਵੀ ਗੁਪਤ ਹਿੱਸਾਪੱਤੀ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ, ਜਿਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਕਰਤਾ ਧਰਤਾ ਰਹੇ ਉਕਤ ਅਧਿਕਾਰੀ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੇ ਵਿੱਚ ਨਜਾਇਜ਼ ਕਲੋਨੀਆਂ ਅਤੇ ਨਜਾਇਜ਼ ਉਸਾਰੀਆਂ ਆਦਿ ਦੇ ਮਾਮਲੇ ਵਿੱਚ ਵੱਡੀਆਂ ਉਗਲਾਂ ਉਠਦੀਆਂ ਰਹੀਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਫ਼ਸੇ ਨਗਰ ਨਿਗਮ ਦੇ Xen ਗੁਰਪ੍ਰੀਤ ਬੁੱਟਰ ਦੀ ਜਮਾਨਤ ਅਰਜ਼ੀ ਰੱਦ"