ਦਮਦਮਾ ਸਾਹਿਬ, 13 ਅਪ੍ਰੈਲ: ਖ਼ਾਲਸਾ ਸਾਜਨਾ ਦਿਵਸ ਮੌਕੇ ਵਿਸਾਖੀ ਦੇ ਪਾਵਨ ਤਿਊਹਾਰ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਹਨ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸੰਗਤ ਗੁਰੂ ਘਰਾਂ ਵਿਚ ਨਤਸਮਤਕ ਹੋ ਕੇ ਅਸ਼ੀਰਵਾਦ ਲੈ ਰਹੀ ਹੈ। ਜਦੋਂਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹਜ਼ਾਰਾਂ ਦੀ ਤਾਦਾਦ ਵਿਚ ਸ਼ਰਧਾਂਲੂਆਂ ਦੀ ਆਮਦ ਹੋ ਰਹੀ ਹੈ। ਗੁਰੂ ਘਰਾਂ ਵਿਚ ਲੰਗਰ ਅਤੇ ਕੀਰਤਨ ਪ੍ਰਵਾਹ ਚੱਲ ਰਿਹਾ। ਸੰਗਤਾਂ ਗੁਰੂ ਘਰਾਂ ਵਿਚ ਮੱਥਾ ਟੇਕਣ ਤੋਂ ਇਲਾਵਾ ਸਰੋਵਰ ਵਿਚ ਡੁਬਕੀ ਲਗਾ ਰਹੀਆਂ ਹਨ। ਇਸਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਜਾਂਦੇ ਰਾਸਤਿਆਂ ਉਪਰ ਥਾਂ ਥਾਂ ਲੰਗਰ ਲਗਾਏ ਹੋਏ ਹਨ। ਇਸਤੋਂ ਇਲਾਵਾ ਤਖ਼ਤ ਸਾਹਿਬ ਨੂੰ ਲਾਈਟਾਂ ਅਤੇ ਹੋਰ ਵਧੀਆਂ ਤਰੀਕੇ ਨਾਲ ਸਜ਼ਾਇਆ ਗਿਆ ਹੈ, ਜਿਸਦੇ ਚੱਲਦੇ ਰਾਤ ਸਮੇਂ ਆਲੋਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ।
…ਤੇ ਜਦੋਂ ਅੱਧੀ ਰਾਤ ਨੂੰ ਐਮ.ਐਲ.ਏ ਸਾਹਿਬ ਨੇ ਖ਼ੁਦ ਗੰਨਮੈਨਾਂ ਦੀ ਮਦਦ ਨਾਲ ਫ਼ੜੇ ਲੁਟੇਰੇ
ਇਸ ਵਾਰ ਕਣਕਾਂ ਦੀ ਵਢਾਈ ਵੀ ਹਾਲੇ ਤੱਕ ਸ਼ੁਰੂ ਨਾ ਹੋਣ ਕਾਰਨ ਸੰਗਤਾਂ ਦਾ ਵੱਡਾ ਉਤਸ਼ਾਹ ਦੇਖਿਆ ਜਾ ਰਿਹਾ। ਇਸਤੋਂ ਇਲਾਵਾ ਵਿਸਾਖੀ ਮੌਕੇ ਕਿਸੇ ਵੀ ਸਿਆਸੀ ਧਿਰ ਵੱਲੋਂ ਕਾਨਫਰੰਸ ਵੀ ਨਹੀਂ ਕੀਤੀ ਜਾ ਰਹੀ, ਜਿਸਦੇ ਚੱਲਦੇ ਸ਼ਰਧਾਂਲੂ ਸਿਰਫ਼ ਧਾਰਮਿਕ ਤੌਰ ‘ਤੇ ਮੱਥਾ ਟੇਕਣ ਲਈ ਤਖ਼ਤ ਸਾਹਿਬ ਉਪਰ ਪੁੱਜ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸਾਖੀ ਦੇ ਪਵਿੱਤਰ ਤਿਊਹਾਰ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਦਮਦਮਾ ਸਾਹਿਬ ਵਿਖੇ ਭਲਕ ਤੱਕ ਮੇਲਾ ਪੂਰੀ ਤਰ੍ਹਾਂ ਭਰਿਆ ਰਹੇਗਾ, ਜਦਕਿ ਸੰਗਤਾਂ ਦੀ ਆਮਦ ਬਣੀ ਰਹੇਗੀ।
Share the post "ਵਿਸਾਖ਼ੀ ਦੀਆਂ ਰੌਣਕਾਂ ਸ਼ੁਰੂ, ਵੱਡੀ ਗਿਣਤੀ ’ਚ ਸਰਧਾਲੂ ਗੁਰੂ ਘਰਾਂ ’ਚ ਹੋ ਰਹੇ ਹਨ ਨਤਮਸਤਕ"