ਬਠਿੰਡਾ, 5 ਫਰਵਰੀ: ਭੁੱਲਰ ਭਾਈਚਾਰੇ ਦਾ ਚੋਣ ਇਜਲਾਸ ਬੀਤੇ ਦਿਨ ਸਮਾਧਾਂ ਬਾਬਾ ਭੁੱਲਰ ਵਿਖੇ ਹੋਇਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਇਸ ਮੌਕੇ ਚੋਣ ਇਚਾਰਜ ਕਾਕਾ ਸਿੰਘ ਕੋਰੜਾ ਕੌੜਿਆਂ ਵਾਲਾ ਦੀ ਦੇਖ ਰੇਖ ਹੇਠ ਹੋਈ ਸਰਬਸੰਮਤੀ ਨਾਲ ਬਲਦੇਵ ਸਿੰਘ ਨੂੰ ਭੁੱਲਰ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ ਜਦ ਕਿ ਨਾਇਬ ਸਿੰਘ ਨੂੰ ਇੰਤਜਾਮੀਆ ਕਮੇਟੀ ਸਮਾਧਾਂ ਬਾਬਾ ਭੁੱਲਰ ਦਾ ਪ੍ਰਧਾਨ ਚੁਣਿਆ ਗਿਆ। ਇਹ ਅਸਥਾਨ ਸਮਾਧਾਂ ਬਾਬਾ ਭੁੱਲਰ ਦੁਨੀਆਂ ਭਰ ਵਿੱਚ ਬੈਠੇ ਭੁੱਲਰ ਗੋਤ ਦਾ ਕੇਂਦਰ ਮੰਨਿਆਂ ਜਾਂਦਾ ਹੈ। ਜਿੱਥੇ ਸਾਲ ਵਿੱਚ ਦੋ ਵਾਰ ਮੇਲਾ ਲਗਦਾ ਹੈ ਅਤੇ ਦੁਨੀਆਂ ਭਰ ਚੋਂ ਭੁੱਲਰ ਗੋਤ ਨਾਲ ਸਬੰਧਤ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ।
ਖਿਡਾਰੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ: 7 ਨੂੰ ਪੀਪੀਐਸ ਤੇ 4 ਨੂੰ ਪੀਸੀਐਸ ਬਣਾਇਆ
ਚੋਣ ਉਪਰੰਤ ਬਲਦੇਵ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਅਸਥਾਨ ਦੇ ਵਿਕਾਸ ਵਿੱਚ ਇੱਕ ਅਦਾਲਤੀ ਕੇਸ ਚਲਦਾ ਹੋਣ ਸਦਕਾ ਰੁਕਾਵਟ ਬਣੀ ਰਹੀ ਹੈ, ਹੁਣ ਅਦਾਲਤੀ ਫੈਸਲੇ ਤੋਂ ਬਾਅਦ ਭਾਈਚਾਰੇ ਵੱਲੋਂ ਸੁਚੱਜੇ ਢੰਗ ਨਾਲ ਪ੍ਰਬੰਧ ਚਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਸਭਾ ਅਤੇ ਇੰਤਜਾਮੀਆ ਕਮੇਟੀ ਦੀ ਚੋਣ ਕਰਕੇ ਸਰਗਰਮੀਆਂ ਤੇਜ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਸਭਾ ਅਤੇ ਕਮੇਟੀ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ, ਬਾਕੀ ਅਹੁਦੇਦਾਰਾਂ ਦੀ ਚੋਣ 19 ਫਰਵਰੀ ਨੂੰ ਇਸੇ ਅਸਥਾਨ ਤੇ ਹੋਵੇਗੀ।