WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
Featured

ਇਨਕਲਾਬੀ ਆਗੂ ਤੇ ਸਾਹਿਤਕਾਰ ਮਾਸਟਰ ਬਾਰੂ ਸਤਵਰਗ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ

ਮਹਿਰਾਜ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਜੁੜੇ ਇਨਕਲਾਬੀ ਜਮਹੂਰੀ ਲਹਿਰ ਦੇ ਹਜ਼ਾਰਾਂ ਕਾਰਕੁਨ
ਮਹਿਰਾਜ, 1 ਸਤੰਬਰ: ਅੱਜ ਅਨਾਜ ਮੰਡੀ ਮਹਿਰਾਜ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਇਨਕਲਾਬੀ ਜਮਹੂਰੀ ਲਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਇਨਕਲਾਬੀ ਆਗੂ ਤੇ ਸਾਹਿਤਕਾਰ ਮਾਸਟਰ ਬਾਰੂ ਸਤਵਰਗ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆ ਗਈਆ।

‘ਵਨ ਨੇਸ਼ਨ, ਵਨ ਇਲੈਕਸ਼ਨ’ ਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸੁਖਬੀਰ ਬਾਦਲ ਨੇ ਠਹਿਰਾਇਆ ਸਹੀ

ਇਸ ਮੌਕੇ ਵੱਡੀ ਗਿਣਤੀ ਵਿੱਚ ਬਾਰੂ ਸਤਵਰਗ ਦੇ ਸਮਕਾਲੀ ਲੇਖਕ,ਕਿਸਾਨ,ਮਜਦੂਰ ਆਗੂ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਬਾਰੂ ਸਤਵਰਗ ਨੇ ਕ੍ਰਾਂਤੀਕਾਰੀ ਸਾਹਿਤ ਸਭਾ ਦੀ ਸਥਾਪਨਾ ਨਾਲ ਲੇਖਕਾਂ,ਕਲਾਕਾਰਾਂ ਨੂੰ ਇਕੱਤਰ ਕੀਤਾ ਤੇ ਕਿਰਤੀ ਮਜਦੂਰ ਯੂਨੀਅਨ ਦੀ ਅਗਵਾਈ ਕਰਦਿਆਂ ਮਜਦੂਰਾਂ ਨੂੰ ਉਹਨਾਂ ਦੇ ਹੱਕਾਂ ਲਈ ਲਾਮਬੰਦ ਕੀਤਾ।ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸਨ।

ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੁਆਰਾ ਹੜਤਾਲੀ ਮੁਲਾਜ਼ਮਾਂ ਉੱਤੇ ਐਸਮਾ ਲਾਗੂ ਕਰਨ ਦੀ ਕੀਤੀ ਨਿੰਦਾ

ਉਨਾਂ ਕਿਹਾ ਕਿ ਬਾਰੂ ਸਤਵਰਗ ਨੇ ਕਲਾ ਅਤੇ ਸੰਘਰਸ਼ ਦੋਹਾਂ ਮੋਰਚਿਆਂ ਉੱਪਰ ਲੜਾਈ ਲੜੀ ਅਤੇ ਮਿਸਾਲ ਕਾਇਮ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਚੇਅਰਮੈਨ ਸੁਰਜੀਤ ਫੂਲ ਨੇ ਕਿਹਾ ਕਿ ਬਾਰੂ ਸਤਵਰਗ ਨੇ ਆਪਣੇ ਨਾਵਲਾਂ ਰਾਹੀਂ ਨਕਸਲਵਾੜੀ ਲਹਿਰ ਦਾ ਸਿਰਮੌਰ ਇਤਿਹਾਸ ਕਲਮਬੰਦ ਕੀਤਾ ਹੈ।ਉਹਨਾਂ ਦਾ ਨਾਵਲ ‘ਨਿੱਘੀ ਬੁੱਕਲ’ ਅਤੇ ‘ਪੰਨਾ ਇਕ ਇਤਿਹਾਸ ਦਾ’ ਇਨਕਲਾਬੀ ਲਹਿਰ ਦੇ ਅਹਿਮ ਦਸਤਾਵੇਜ਼ ਹਨ।

ਬਠਿੰਡਾ ਸ਼ਹਿਰ ਚ ਬਣੀਆਂ ਨਜਾਇਜ਼ ਇਮਾਰਤਾਂ ’ਤੇ ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ

ਇਸ ਮੌਕੇ ਸੰਬੋਧਨ ਕਰਦਿਆਂ ਉੱਘੇ ਚਿੰਤਕ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਉਹ ਨਕਸਲਵਾੜੀ ਲਹਿਰ ਸਮੇਂ ਨਿਕਲਦੇ ਰਹੇ ਮੈਗਜ਼ੀਨ ਕਿਰਤੀ ਯੁੱਗ,ਕਿਰਤੀ ਕਿੱਸਾ,ਸਮਕਾਲੀ ਦਿਸ਼ਾ ਦੇ ਸੰਪਾਦਕ ਰਹੇ ਅਤੇ ਉਨ੍ਹਾਂ ਸੁਲਗਦੇ ਪਿੰਡ,ਲੋਕ ਕਾਫਲਾ ਮੈਗਜੀਨ ਦੇ ਸੰਪਾਦਕੀ ਬੋਰਡ ਵਿੱਚ ਅਹਿਮ ਯੋਗਦਾਨ ਪਾਇਆ ਹੈ।ਉਹਨਾਂ ਨੇ ਹਰ ਜਬਰ ਵਿਰੁੱਧ ਡੱਟ ਕੇ ਆਵਾਜ਼ ਉਠਾਈ ਅਤੇ ਦਲਿਤ ਸਮਾਜ ਨੂੰ ਚੇਤਨਾ ਦੇਣ ਲਈ ਮਜ਼ਦੂਰ ਵਿਹੜਿਆਂ ਵਿਚ ਜਾ ਕੇ ਕੰਮ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਹੋਏ ਨਤਮਸਤਕ

ਇਸ ਮੌਕੇ ਸੰਬੋਧਨ ਕਰਦਿਆਂ ਸੁਰਖ ਲੀਹ ਦੇ ਸੰਪਾਦਕ ਪਾਵੇਲ ਕੁੱਸਾ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ,ਸੀਪੀਆਈ ਐਮਐਲ (ਲਿਬਰੇਸ਼ਨ) ਦੇ ਆਗੂ ਸੁਖਦਰਸ਼ਨ ਨੱਤ,ਅਜਾਇਬ ਸਿੰਘ ਟਿਵਾਣਾ,ਬੰਤ ਸਿੰਘ ਮਹਿਰਾਜ ਨੇ ਕਿਹਾ ਕਿ ਉਹਨਾਂ ਲੋਕ ਪੱਖੀ ਸਾਹਿਤ ਦੀ ਸਿਰਜਣਾ ਕੀਤੀ।

ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼, CM ਮਾਨ ਨੂੰ ਮਿਲੀ ਧਮਕੀ

ਲੋਕ ਸੰਗਰਾਮ ਮੋਰਚਾ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ, ਪੰਜਾਬ ਜਮਹੂਰੀ ਮੋਰਚਾ ਦੇ ਕਨਵੀਨਰ ਜਗਰਾਜ ਸਿੰਘ ਟੱਲੇਵਾਲ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਬੀਰ ਸਿੰਘ ਲੌਂਗੋਵਾਲ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਬਾਰੂ ਸਤਵਰਗ ਨੇ 1967-68 ਵਿੱਚ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਸੀਪੀਆਈ (ਐਮਐਲ) ਜੁਆਇਨ ਕੀਤੀ ਤੇ ਫਿਰ ਸਾਰੀ ਉਮਰ ਮਾਰਕਸਵਾਦੀ, ਲੈਨਿਨਵਾਦੀ, ਮਾਓਵਾਦੀ ਵਿਚਾਰਧਾਰਾ ਦਾ ਪ੍ਰਚਾਰ,ਪ੍ਰਸਾਰ ਕਰਦੇ ਰਹੇ।1975 ਦੀ ਐਮਰਜੈਂਸੀ ਦੌਰਾਨ ਉਨ੍ਹਾਂ ਕਰੀਬ ਡੇਢ ਸਾਲ ਜੇਲ੍ਹ ਵਿੱਚ ਗੁਜਾਰਿਆ।

ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼, CM ਮਾਨ ਨੂੰ ਮਿਲੀ ਧਮਕੀ

ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਵਰਨ ਸਿੰਘ, ਸ਼ਿੰਦਰ ਕੌਰ,ਪ੍ਰਕਾਸ਼ ਚੰਡੀਗੜ੍ਹ,ਬਹਾਲ ਬੇਨੜਾ ਨੇ ਕਿਹਾ ਕਿ ਬਾਰੂ ਜੀ ਸਾਦਗੀ ਨਾਲ ਜਿੰਦਗੀ ਬਤੀਤ ਕਰਨ ਵਾਲੇ ਸ਼ਾਂਤ ਸੁਭਾਅ ਦੇ ਸਾਹਿਤਕਾਰ ਸਨ।ਜਿਨ੍ਹਾਂ ਆਪਣੀਆਂ ਲਿਖਤਾਂ ਰਾਹੀਂ ਕਿਰਤੀ ਲੋਕਾਂ ਦੀ ਜਿੰਦਗੀ ਨੂੰ ਬਿਆਨ ਕਰਦਿਆਂ ਸੰਘਰਸ਼ ਦਾ ਸੱਦਾ ਦਿੱਤਾ ਹੈ।

ਹੜਤਾਲ ਵਿਚਾਲੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

ਇਸ ਮੌਕੇ ਬਲਵੰਤ ਮਖੂ, ਮੇਘ ਰਾਜ ਮਿੱਤਰ, ਕੁਲਜੀਤ ਕੌਰ, ਗੁਰਮੀਤ ਜੱਜ,ਬੱਗਾ ਸਿੰਘ,ਇਕਵਾਲ ਕੌਰ ਉਦਾਸੀ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਕਹਾਣੀਕਾਰ ਅਤਰਜੀਤ, ਸਾਹਿਤਕਾਰ ਜਸਪਾਲ ਮਾਨਖੇੜਾ, ਡਾਕਟਰ ਅਜੀਤਪਾਲ, ਸੁਖਦੇਵ ਪਾਂਧੀ ਸਮੇਤ ਬਹੁਤ ਸਾਰੀਆਂ ਇਨਕਲਾਬੀ ਜਮਹੂਰੀ ਸ਼ਖ਼ਸੀਅਤਾਂ ਹਾਜਰ ਸਨ।

 

Related posts

ਦਸਮੇਸ਼ ਸਕੂਲ ਦੇ ਐਮ.ਡੀ ਰਵਿੰਦਰ ਸਿੰਘ ਮਾਨ ਦੇ ਮਾਤਾ ਜੰਗੀਰ ਕੌਰ ਨੂੰ ਸੈਕੜੇ ਲੋਕਾਂ ਨੇ ਭੇਂਟ ਕੀਤੀਆਂ ਸ਼ਰਧਾਂਜਲੀਆਂ

punjabusernewssite

ਬਠਿੰਡਾ ਵਿਕਾਸ ਮੰਚ ਵੱਲੋਂ ਓਟਸ ਮਿਲਕ ਦਾ ਲੰਗਰ, ਕਰਤਾਰ ਸਿੰਘ ਜੌੜਾ ਪੁੱਜੇ ਮੁੱਖ ਮਹਿਮਾਨ ਦੇ ਤੌਰ ‘ਤੇ

punjabusernewssite

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਵੰਡੇ

punjabusernewssite