Amritsar News: ਸ਼ਨੀਵਾਰ ਦੁਪਿਹਰ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਚੰਨਣਕੇ ਦੇ ਨੌਜਵਾਨ ਜੁਗਰਾਜ ਸਿੰਘ (26 ਸਾਲ) ਦੇ ਦਿਨ-ਦਿਹਾੜੇ ਪਿੰਡ ਦੇ ਗੁਰਦੂਆਰਾ ਸਾਹਿਬ ਨਜ਼ਦੀਕ ਹੋਏ ਕਤਲ ਦੀ ਜਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਗੈਂਗਸਟਰ ਡੋਨੀ ਬੱਲ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ(ਇਸ ਪੋਸਟ ਦੇ ਸਹੀ ਹੋਣ ਦੀ ਪੁਸ਼ਟੀ ਅਦਾਰਾ ਪੰਜਾਬੀ ਖਬਰਸਾਰ ਨਹੀਂ ਕਰਦਾ)ਵਿੱਚ ਲਿਖਿਆ ਹੈ ਕਿ ਜੁਗਰਾਜ ਨੇ ਗੋਰਾ ਬਰਿਆਰ ਦੀ ਰੇਕੀ ਕਰਵਾਈ ਸੀ, ਜਿਸਦਾ ਕਤਲ ਹੋ ਗਿਆ ਸੀ।
ਇਹ ਵੀ ਪੜ੍ਹੋ ਸੁਖਬੀਰ ਸਿੰਘ ਬਾਦਲ ਮੁੜ ਤਨਖ਼ਾਹੀਆ ਕਰਾਰ, ਤਖੱਤ ਸ਼੍ਰੀ ਪਟਨਾ ਸਾਹਿਬ ਤੋਂ ਆਇਆ ਹੁਕਮਨਾਮਾ
ਇੱਥੇ ਦਸਣਾ ਬਣਦਾ ਹੈ ਕਿ ਜੁਗਰਾਜ ਸਿੱਧੂ ਮੂਸੇਵਾਲਾ ਦੇ ਕਾਤਲ ਜਗਰੂਪ ਰੂਪਾ ਦਾ ਭਰਾ ਸੀ, ਜਿਹੜਾ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਰੂਪੇ ਦਾ ਸਬੰਧ ਜੱਗੂ ਭਗਵਾਨਪੁਰੀਆ ਨਾਲ ਦਸਿਆ ਜਾਂਦਾ ਹੈ, ਜਿਸਦੇ ਇੱਕ ਸਾਥੀ ਕਰਨਵੀਰ ਦੀ ਬੰਬੀਹਾ ਗੈਂਗ ਨੇ ਕੁੱਝ ਦਿਨ ਪਹਿਲਾਂ ਗੋਰਾ ਬਰਿਆਰ ਦੇ ਕਤਲ ਦੇ ਸ਼ੱਕ ਵਿਚ ਬਟਾਲਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਇਸ ਹਮਲੇ ਵਿਚ ਜੱਗੂ ਭਗਵਾਨਪੁਰੀਏ ਦੀ ਮਾਂ ਵੀ ਮਾਰੀ ਗਈ ਸੀ। ਪਿਛਲੇ ਕੁੱਝ ਸਮੇਂ ਤੋਂ ਲਾਰੈਂਸ ਬਿਸ਼ਨੋਈ+ਜੱਗੂ ਭਗਵਾਨਪੁਰੀਆ ਗੈਂਗ ਤੇ ਬੰਬੀਹਾ ਗੈਂਗ ਦੀ ਆਪਸੀ ਦੁਸ਼ਮਣੀ ਚੱਲੀ ਆ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।