Haryana News:ਹਰਿਆਣਾ ਸਰਕਾਰ ਨੇ ਸੂਬੇ ਵਿਚ ਆਉਣ ਵਾਲੀ 2 ਅਤੇ 9 ਮਾਰਚ ਨੂੰ ਹੋਣ ਵਾਲੇ ਨਗਰ ਨਿਗਮ ਚੋਣਾਂ ਦੇ ਮੱਦੇਨਜਰ ਇੰਨ੍ਹਾਂ ਚੋਣਾਂ ਦੀ ਸੰਚਾਲਨ ਪ੍ਰਕ੍ਰਿਆ ਨਾਲ ਜੁੜੇ ਸੂਬੇ ਸਰਕਾਰ ਦੇ ਅਧਿਕਾਰੀ-ਕਰਮਚਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ‘ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਰੋਕ ਚੋਣ ਨਤੀਜਿਆਂ ਦੇ ਐਲਾਨ ਤੱਕ ਜਾਰੀ ਰਹੇਗੀ। ਹਾਲਾਂਕਿ, ਜੇਕਰ ਚੋਣ ਨਾਲ ਜੁੜੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਟ੍ਰਾਂਸਫਰ ਕਰਨਾ ਜਰੂਰੀ ਸਮਇਆ ਜਾਂਦਾ ਹੈ, ਤਾਂ ਇਸ ਦੇ ਲਈ ਰਾਜ ਚੋਣ ਕਮਿਸ਼ਨਰ ਦੀ ਪਹਿਲਾਂ ਲਿਖਤ ਮੰਜੂਰੀ ਲੈਣੀ ਜਰੂਰੀ ਹੋਵੇਗੀ।
ਇਹ ਵੀ ਪੜ੍ਹੋ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਸੂਰਜਕੁੰਡ ਮੇਲੇ ਦਾ ਦੌਰਾ
ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਅੱਜ ਇਸ ਸਬੰਧ ਦੇ ਆਦੇਸ਼ ਜਾਰੀ ਕੀਤੇ ਹਨ।ਵਰਨਣਯੋਗ ਹੈ ਕਿ ਸੂਬੇ ਵਿਚ 8 ਨਗਰ ਨਿਗਮਾਂ ਦੇ ਮੇਅਰ ਅਤੇ ਸਾਰੇ ਬੋਰਡਾਂ ਦੇ ਪਾਰਸ਼ਦਾਂ, 4 ਨਗਰ ਪਰਿਸ਼ਦਾਂ ਅਤੇ 21 ਨਗਰ ਪਾਲਿਕਾਵਾਂ ਦੇ ਚੇਅਰਮੈਨਾਂ ਅਤੇ ਸਾਰੇ ਬੋਰਡਾਂ ਦੇ ਪਾਰਸ਼ਦਾਂ ਦੇ ਆਮ ਚੋਣਾਂ ਅਤੇ ਨਗਰ ਨਿਗਮ ਅੰਬਾਲਾ ਤੇ ਸੋਨੀਪਤ ਦੇ ਮੇਅਰ, ਨਗਰ ਪਰਿਸ਼ਦ ਸੋਹਨਾ (ਗੁਰੂਗ੍ਰਾਮ) ਅਤੇ ਨਗਰ ਪਾਲਿਕਾ ਅਸੰਧ (ਕਰਨਾਲ) ਅਤੇ ਇਸਮਾਈਲਾਬਾਦ (ਕੁਰੂਕਸ਼ੇਤਰ) ਦੇ ਚੇਅਰਮੈਨ ਅਹੁਦੇ ਲਈ ਚੋਣ ਹੋਣਾ ਹੈ।
ਇਹ ਵੀ ਪੜ੍ਹੋ ਫਾਜ਼ਿਲਕਾ ਪੁਲਿਸ ਦਾ ਅਸਲਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ–02 ਪਿਸਟਲ, 04 ਕਾਰਤੂਸ ਸਮੇਤ ਇੱਕ ਗ੍ਰਿਫ਼ਤਾਰ
ਇਸ ਤੋਂ ਇਲਾਵਾ, ਨਗਰ ਪਾਲਿਕਾ, ਲਾਡਵਾ (ਕੁਰੂਕਸ਼ੇਤਰ) ਦੇ ਵਾਰਡ ਨੰਬਰ 11, ਨਗਰ ਪਾਲਿਕਾ, ਸਫੀਦੋ (ਜੀਂਦ) ਦੇ ਵਾਰਡ ਨੰਬਰ 14 ਅਤੇ ਨਗਰ ਪਾਲਿਕਾ, ਤਰਾਵੜੀ (ਕਰਨਾਲ) ਦੇ ਵਾਰਡ ਨੰਬਰ 5 ਦੇ ਪਾਰਸ਼ਦਾਂ ਲਈ ਚੋਣ ਹੋਣਾ ਹੈ। ਨਗਰ ਨਿਗਮ ਪਾਣੀਪਤ ਨੂੰ ਛੱਡ ਕੇ, ਸਾਰੀ ਨਗਰ ਨਿਗਮਾਂ ਵਿਚ ਚੋਣ 2 ਮਾਰਚ ਨੂੰ ਹੋਵੇਗਾ ਜਦੋਂ ਕਿ ਨਗਰ ਨਿਗਮ ਪਾਣੀਪਤ ਦੇ ਲਈ ਚੋਣ 9 ਮਾਰਚ ਨੂੰ ਹੋਵੇਗਾ।ਨਗਰ ਨਿਗਮ, ਪਾਣੀਪਤ ਨੂੰ ਛੱਡ ਕੇ, ਨਾਮਜਦਗੀ ਪੱਤਰ 11 ਫਰਵਰੀ ਤੋਂ 17 ਫਰਵਰੀ ਤੱਕ ਭਰੇ ਜਾਣਗੇ। ਇਸ ਵਿਚ, 12 ਫਰਵਰੀ ਅਤੇ 16 ਫਰਵਰੀ ਨੂੰ ਛੁੱਟੀ ਰਹੇਗੀ। ਨਗਰ ਨਿਗਮ, ਪਾਣੀਪਤ ਲਈ ਨਾਮਜਦੀ ਪੱਤਰ 21 ਫਰਵਰੀ ਤੋਂ 27 ਫਰਵਰੀ ਤੱਕ ਭਰੇ ਜਾਣਗੇ। ਇਸ ਦੌਰਾਨ, 23 ਤੇ 26 ਫਰਵਰੀ ਨੂੰ ਛੁੱਟੀ ਰਹੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਹਰਿਆਣਾ ਵਿਚ ਨਗਰ ਨਿਗਮ ਚੋਣਾਂ ਨਾਲ ਜੁੜੇ ਅਧਿਕਾਰੀ-ਕਰਮਚਾਰੀ ਦੇ ਤਬਾਦਲੇ ਤੇ ਨਿਯੁਕਤੀਆਂ ‘ਤੇ ਰੋਕ"