ਨਿਊਜ਼ ਡੈਸਕ : Bank Holidays; ਕੀ ਤੁਸੀਂ ਵੀ ਨਵੰਬਰ ਮਹੀਨੇ ਵਿੱਚ ਬੈਂਕ ਜਾਣ ਦੀ ਤਿਆਰੀ ਕਰ ਰਹੇ ਹੋ? ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣਾ ਜ਼ਰੂਰੀ ਕੰਮ ਛੱਡ ਕੇ ਬੈਂਕ ਤਾਂ ਪਹੁੰਚ ਜਾਓ, ਪਰ ਉੱਥੇ ਤਾਲਾ ਲੱਗਿਆ ਮਿਲੇ! ਜੀ ਹਾਂ, ਨਵੰਬਰ ਮਹੀਨੇ ਵਿੱਚ ਦੀਵਾਲੀ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਕਈ ਵੱਡੇ ਤਿਉਹਾਰ ਆ ਰਹੇ ਹਨ। ਇਨ੍ਹਾਂ ਤਿਉਹਾਰਾਂ ਅਤੇ ਹਫ਼ਤਾਵਾਰੀ ਛੁੱਟੀਆਂ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਬੈਂਕ ਕਈ ਦਿਨ ਬੰਦ ਰਹਿਣਗੇ। ਕੁੱਲ ਮਿਲਾ ਕੇ ਵੱਖ-ਵੱਖ ਥਾਵਾਂ ‘ਤੇ ਕਰੀਬ 16 ਦਿਨ ਬੈਂਕਾਂ ਦੀਆਂ ਛੁੱਟੀਆਂ ਹੋ ਸਕਦੀਆਂ ਹਨ। ਅਜਿਹੇ ਵਿੱਚ ਜੇਕਰ ਤੁਹਾਡਾ ਵੀ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ।
ਇਹ ਵੀ ਪੜ੍ਹੋ 👉Punjab Police ਦੇ DSP ਦੀਆਂ ਹੋਈਆਂ ਬਦਲੀਆਂ, ਦੇਖੋ list…
ਦਰਅਸਲ, ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਮੁਤਾਬਕ ਨਵੰਬਰ ਮਹੀਨੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਤਿਉਹਾਰਾਂ ਦੇ ਹਿਸਾਬ ਨਾਲ ਬੈਂਕਾਂ ਦੀਆਂ ਛੁੱਟੀਆਂ ਤੈਅ ਕੀਤੀਆਂ ਗਈਆਂ ਹਨ। ਹਾਲਾਂਕਿ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸਾਰੀਆਂ ਛੁੱਟੀਆਂ ਦੇਸ਼ ਦੇ ਹਰ ਸੂਬੇ ਵਿੱਚ ਲਾਗੂ ਨਹੀਂ ਹੋਣਗੀਆਂ। ਜੇਕਰ ਨਵੰਬਰ ਦੀਆਂ ਤਰੀਕਾਂ ਦੀ ਗੱਲ ਕਰੀਏ ਤਾਂ 1 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 8 ਨਵੰਬਰ ਨੂੰ ਐਤਵਾਰ ਅਤੇ ਦੀਵਾਲੀ ਦਾ ਤਿਉਹਾਰ ਹੈ। 9 ਨਵੰਬਰ ਨੂੰ ਗੋਵਰਧਨ ਪੂਜਾ, 10 ਨਵੰਬਰ ਨੂੰ ਬਲੀ ਪ੍ਰਤਿਪਦਾ ਅਤੇ ਨਵੇਂ ਸਾਲ ਦੇ ਤਿਉਹਾਰ ਕਾਰਨ ਕੁਝ ਸੂਬਿਆਂ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ। 11 ਨਵੰਬਰ ਨੂੰ ਭਾਈ ਦੂਜ ਅਤੇ ਲਕਸ਼ਮੀ ਪੂਜਾ ਮੌਕੇ ਵੀ ਕੁਝ ਥਾਵਾਂ ‘ਤੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 13 ਨਵੰਬਰ ਨੂੰ ਮੇਘਾਲਿਆ ਵਿੱਚ ਵਾਂਗਲਾ ਤਿਉਹਾਰ ਕਾਰਨ ਛੁੱਟੀ ਰਹੇਗੀ।
ਅੱਗੇ ਵਧੀਏ ਤਾਂ 14 ਨਵੰਬਰ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਅਤੇ 15 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। 16 ਨਵੰਬਰ ਨੂੰ ਛੱਠ ਪੂਜਾ ਕਾਰਨ ਬਿਹਾਰ ਅਤੇ ਝਾਰਖੰਡ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ। 20 ਨਵੰਬਰ ਨੂੰ ਉੱਤਰਾਖੰਡ ਵਿੱਚ ਇਗਾਸ-ਬਗਵਾਲ ਮੌਕੇ ਬੈਂਕ ਬੰਦ ਰਹਿਣਗੇ। 22 ਨਵੰਬਰ ਨੂੰ ਐਤਵਾਰ ਅਤੇ 23 ਨਵੰਬਰ ਨੂੰ ਮੇਘਾਲਿਆ ਵਿੱਚ ਸੇਂਗ ਕੁਟ ਸਨੇਮ ਤਿਉਹਾਰ ਕਾਰਨ ਛੁੱਟੀ ਰਹੇਗੀ। ਇਸ ਤੋਂ ਬਾਅਦ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਕਾਰਤਿਕ ਪੂਰਨਿਮਾ ਮੌਕੇ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ।27 ਨਵੰਬਰ ਨੂੰ ਕਰਨਾਟਕ ਵਿੱਚ ਕਨਕਦਾਸ ਜਯੰਤੀ ਕਾਰਨ ਛੁੱਟੀ ਹੋਵੇਗੀ। ਉੱਥੇ ਹੀ 28 ਨਵੰਬਰ ਨੂੰ ਚੌਥਾ ਸ਼ਨੀਵਾਰ ਅਤੇ 29 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਵਿੱਚ ਨਵੰਬਰ ਮਹੀਨੇ ਦੌਰਾਨ ਐਤਵਾਰ ਅਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਨਿਯਮਤ ਛੁੱਟੀਆਂ ਤੋਂ ਇਲਾਵਾ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੈਂਕ ਬੰਦ ਰਹਿਣਗੇ। ਇਸ ਲਈ ਪੰਜਾਬ ਦੇ ਬੈਂਕ ਗਾਹਕਾਂ ਨੂੰ ਵੀ ਆਪਣੇ ਜ਼ਰੂਰੀ ਕੰਮਾਂ ਦੀ ਯੋਜਨਾ ਪਹਿਲਾਂ ਹੀ ਬਣਾ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ 👉PSPCL ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ
ਪਰ ਹੁਣ ਤੁਹਾਡੇ ਮਨ ਵਿੱਚ ਸਵਾਲ ਹੋਵੇਗਾ ਕਿ ਜੇਕਰ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ ਤਾਂ ਪੈਸਿਆਂ ਦਾ ਲੈਣ-ਦੇਣ ਕਿਵੇਂ ਹੋਵੇਗਾ? ਤਾਂ ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਹੋਣ ਦੇ ਬਾਵਜੂਦ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਅਤੇ ਯੂਪੀਆਈ ਵਰਗੀਆਂ ਆਨਲਾਈਨ ਸੇਵਾਵਾਂ ਆਮ ਤੌਰ ‘ਤੇ ਜਾਰੀ ਰਹਿਣਗੀਆਂ। ਯਾਨੀ ਤੁਸੀਂ ਘਰ ਬੈਠੇ ਹੀ ਪੈਸੇ ਟ੍ਰਾਂਸਫਰ ਕਰਨ ਅਤੇ ਆਨਲਾਈਨ ਭੁਗਤਾਨ ਵਰਗੇ ਕੰਮ ਕਰ ਸਕੋਗੇ।ਹਾਲਾਂਕਿ ਲਗਾਤਾਰ ਛੁੱਟੀਆਂ ਹੋਣ ਕਾਰਨ ਚੈੱਕ ਕਲੀਅਰ ਹੋਣ ਅਤੇ ਬ੍ਰਾਂਚ ਨਾਲ ਸਬੰਧਤ ਕੁਝ ਹੋਰ ਕੰਮਾਂ ਵਿੱਚ ਦੇਰੀ ਹੋ ਸਕਦੀ ਹੈ।ਇਸ ਲਈ ਜੇਕਰ ਤੁਸੀਂ ਨਕਦੀ ਕਢਵਾਉਣੀ ਹੈ, ਚੈੱਕ ਜਮ੍ਹਾਂ ਕਰਵਾਉਣਾ ਹੈ ਜਾਂ ਬੈਂਕ ਵਿੱਚ ਜਾ ਕੇ ਕੋਈ ਜ਼ਰੂਰੀ ਕੰਮ ਕਰਵਾਉਣਾ ਹੈ ਤਾਂ ਆਖਰੀ ਸਮੇਂ ਦੀ ਉਡੀਕ ਨਾ ਕਰੋ। ਪਹਿਲਾਂ ਹੀ ਆਪਣਾ ਕੰਮ ਨਿਪਟਾ ਲਓ ਅਤੇ ਬੈਂਕ ਜਾਣ ਤੋਂ ਪਹਿਲਾਂ ਆਪਣੇ ਸੂਬੇ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲਓ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




