Punjab Election; ਟਿਕਟਾਂ ਦੀ ਵੰਡ ਨੂੰ ਲੈ ਕੇ AAP ਦੀ Delhi ‘ਚ ਅਹਿਮ ਮੀਟਿੰਗ ਅੱਜ

Date:

spot_img

Punjab News: Punjab Election; ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰਾ ਗਰਮ ਹੁੰਦਾ ਨਜ਼ਰ ਆ ਰਿਹਾ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਵੱਲੋਂ ਇੰਨ੍ਹਾਂ ਚੋਣਾਂ ਦੀ ਰਣਨੀਤੀ ਤੇ ਸੰਭਾਵੀਂ ਉਮੀਦਵਾਰਾਂ ਦੀ ਖੋਜ਼ ਲਈ ਅੱਜ ਸ਼ੁੱਕਰਵਾਰ ਨੂੰ ਦਿੱਲੀ(Delhi) ਵਿਚ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਇਸ ਮੀਟਿੰਗ ਵਿਚ ਪੰਜਾਬ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਸ਼ਾਮਲ ਹੋਣਗੇ, ਜਿੰਨ੍ਹਾਂ ਨੂੰ ਪਿਛਲੇ ਦਿਨਾਂ ਵਿਚ ਕੌਮੀ ਕਾਰਜ਼ਕਾਰਨੀ ਦਾ ਮੈਂਬਰ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ 👉ਨਵੰਬਰ ‘ਚ ਕਈ ਦਿਨ ਬੰਦ ਰਹਿਣਗੀਆਂ ਬੈਂਕਾਂ ਦੀਆਂ ਬ੍ਰਾਂਚਾਂ, ਪੰਜਾਬ ਦੇ ਬੈਂਕ ਗਾਹਕ ਵੀ ਕਰ ਲੈਣ ਤਰੀਕਾਂ ਨੋਟ

ਸਿਆਸੀ ਗਲਿਆਰਿਆਂ ਵਿਚ ਚੱਲ ਰਹੀਆਂ ਚਰਚਾਵਾਂ ਮੁਤਾਬਕ ਹਰੇਕ ਚੋਣਾਂ ਵਿਚ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਪਹਿਲਕਦਮੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਇਸ ਵਿਧਾਨ ਸਭਾ ਚੋਣਾਂ ਵਿਚ ਵੀ ਨਵੰਬਰ ਦੇ ਸ਼ੁਰੂਆਤ ਵਿਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸਦੇ ਲਈ ਸੰਭਾਵਿਤ ਤੌਰ ‘ਤੇ ਇਸ ਮੀਟਿੰਗ ਵਿਚ ਮੌਜੂਦਾ ਵਿਧਾਇਕਾਂ ਜਾਂ ਹੋਰਨਾਂ ਹਲਕਿਆਂ ਤੋਂ ਨਿਰਵਿਰੋਧ ਉਮੀਦਵਾਰਾਂ ਦੇ ਨਾਵਾਂ ਉੱਪਰ ਮੋਹਰ ਲਗਾਈ ਜਾ ਸਕਦੀ ਹੈ। ਚਰਚਾ ਮੁਤਾਬਕ ‘ਆਪ’ ਘੱਟੋ-ਘੱਟ ਤਿੰਨ ਜਾਂ ਚਾਰ ਵਾਰ ਵਿਚ 117 ਵਿਧਾਨ ਸਭਾ ਹਲਕਿਆ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।

ਇਹ ਵੀ ਪੜ੍ਹੋ 👉ਮਾਵਾਂ ਭੈਣਾਂ ਹੋ ਜਾਣ ਖੁਸ਼ 1 ਨਵੰਬਰ ਨੂੰ ਮੁੜ੍ਹ ਹੋਵੇਗੀ ਟੂੰ-ਟੂੰ, ਖ਼ਾਤੇ ‘ਚ ਆਉਣਗੇ 3 ਹਜ਼ਾਰ ਤੇ 4500 ਰੁਪਏ

ਚਰਚਾ ਮੁਤਾਬਕ ਜਿੰਨ੍ਹਾਂ ਹਲਕਿਆਂ ਵਿਚ ਟਿਕਟ ਦੇ ਕਈ-ਕਈ ਦਾਅਵੇਦਾਰ ਹਨ, ਉਨ੍ਹਾਂ ਦੀ ਸੂਚੀ ਆਖਰ ਵਿਚ ਜਾਰੀ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ 600 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ 1000-1500 ਰੁਪਏ, ਮੁਫ਼ਤ ਫ਼ੂਡ ਕਿੱਟ, ਬਿਨ੍ਹਾਂ ਰਿਸ਼ਵਤ ਤੇ ਸਿਫ਼ਾਰਿਸ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਮੁਹੱਈਆ ਕਰਵਾਉਣ, ਨਹਿਰੀ ਪਾਣੀ ਤੇ ਕਿਸਾਨਾਂ ਨੂੰ ਦਿਨ ਸਮੇਂ ਬਿਜਲੀ ਸਪਲਾਈ ਦੇਣ ਆਦਿ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਵੱਡਾ ਯਕੀਨ ਹੈ ਕਿ ਵੋਟਰ ਮੁੜ ਆਪ ਨੂੰ ਮੌਕਾ ਦੇਣਗੇ। ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਨਸ਼ਿਆਂ ਸਮੇਤ ਕੁੱਝ ਹੋਰਨਾਂ ਮੁੱਦਿਆਂ ‘ਤੇ ਘੇਰਨ ਦਾ ਯਤਨ ਕੀਤਾ ਜਾ ਰਿਹਾ। ਗੌਰਤਲਬ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਟੀਮ ਵੀ ਪੰਜਾਬ ਦੌਰਾ ਮੁਕੰਮਲ ਕਰ ਚੁੱਕੀ ਹੈ ਤੇ ਚੋਣਾਂ ਸਬੰਧੀ ਤਿਆਰੀਆਂ ਵਿੱਢ ਦਿੱਤੀਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related