Punjab News: ਬੈਂਕਾਂ ‘ਚ ਕੰਮਕਾਜ਼ ਲਈ ਜਾਣ ਵਾਲਿਆਂ ਵਾਸਤੇ ਇਹ ਵੱਡੀ ਖਬਰ ਹੈ। ਪਿਛਲੇ ਕਈ ਦਿਨਾਂ ਤੋਂ ਕੀਤੇ ਐਲਾਨ ਦੇ ਉਲਟ ਅੱਜ ਸੋਮਵਾਰ ਨੂੰ ਬੈਂਕ ਕੰਮਕਾਜ਼ ਲਈ ਆਮ ਵਾਂਗ ਖੁੱਲੇ ਰਹਿਣਗੇ। ਅਜਿਹਾ ਮੁਲਾਜਮ ਜਥੇਬੰਦੀਆਂ ਵੱਲੋਂ ਅੱਜ ਭਾਵ 28,29 ਅਤੇ 30 ਸਤੰਬਰ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ ਮੁਲਤਵੀਂ ਕਰਨ ਦੇ ਚੱਲਦੇ ਹੋਇਆ ਹੈ। ਇਸ ਤਿੰਨਾਂ ਹੜਤਾਲ ਦੇ ਚੱਲਦੇ ਹੀ ਬੀਤੇ ਕੱਲ ਐਤਵਾਰ ਵਾਲੇ ਦਿਨ ਬੈਂਕਾਂ ਨੂੰ ਖੁੱਲੇ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ 👉LPU ਵਿਵਾਦ; ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਸਖ਼ਤ ਨੋਟਿਸ, DGP ਜਾਣਗੇ ਯੂਨੀਵਰਸਿਟੀ, ਮੈਨੇਜਮੈਂਟ ਵੱਲੋਂ 10 ਦਿਨਾਂ ਦੀ ਛੁੱਟੀ ਦਾ ਐਲਾਨ
ਸੂਚਨਾ ਮੁਤਾਬਕ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਐਤਵਾਰ ਦੇਰ ਰਾਤ ਨੂੰ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵਿਚਕਾਰ ਹੋਈ ਮੀਟਿੰਗ ਵਿੱਚ ਲਿਆ ਗਿਆ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਮੁਲਾਜਮਾਂ ਵੱਲੋਂ ਬੈਕਾਂ ਦਾ ਕੰਮਕਾਜ਼ ਹਫ਼ਤੇ ਵਿਚ ਪੰਜ ਦਿਨ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕੀਤੀ ਜਾਣ ਵਾਲੇ ਇਸ ਹੜਤਾਲ ਨੂੰ ਧਿਆਨ ਵਿਚ ਰੱਖਦਿਆਂ ਇੱਕ ਕਮੇਟੀ ਬਣਾਈ ਗਈ ਹੈ, ਜਿਹੜੀ ਇੰਨ੍ਹਾਂ ਸਾਰੇ ਮਸਲਿਆਂ ਦਾ ਹੱਲ ਕੱਢੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



