spot_img

LPU ਵਿਵਾਦ; ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਸਖ਼ਤ ਨੋਟਿਸ, DGP ਜਾਣਗੇ ਯੂਨੀਵਰਸਿਟੀ, ਮੈਨੇਜਮੈਂਟ ਵੱਲੋਂ 10 ਦਿਨਾਂ ਦੀ ਛੁੱਟੀ ਦਾ ਐਲਾਨ

Date:

spot_img

Phagwara News: LPU controversy; ਪਿਛਲੇ ਦੋ ਦਿਨਾਂ ਤੋਂ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿੱਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਏ ਹੰਗਾਮੇ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਜ਼ਮੀਨ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸਤੋਂ ਬਾਅਦ ਡੀਜੀਪੀ ਅੱਜ ਇੱਥੇ ਪੁੱਜ ਰਹੇ ਹਨ। ਇਸਦੇ ਨਾਲ ਹੀ ਯੂਨੀਵਰਸਿਟੀ ਦੀ ਮੈਨੇਜਮੈਂਟ ਨੇ ਸਥਿਤੀ ਨੂੰ ਦੇਖਦਿਆਂ ਸੰਸਥਾ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਅਤੇ ਮਿਡ ਟਰਮ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਹੋਸਟਲ ਛੱਡ ਕੇ ਘਰਾਂ ਨੂੰ ਜਾਣ ਤੇ ਇੱਥੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਬਿਨ੍ਹਾਂ ਕੰਮ ਤੋਂ ਹੋਸਟਲ ਛੱਡਣ ਦੀ ਮਨਾਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ 👉LPU ‘ਚ ਜ਼ਬਰਦਸਤ ਹੰਗਾਮਾ; ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਲਾਠੀਚਾਰਜ਼, ਪੁਲਿਸ ਅਫ਼ਸਰਾਂ ਦੀਆਂ ਕਾਰਾਂ ਨੂੰ ਲਾਈ ਅੱ/ਗ

ਉਧਰ, ਬੀਤੀ ਰਾਤ ਹੋਈ ਹਿੰਸਾਂ ਤੋਂ ਬਾਅਦ ਪੁਲਿਸ ਨੇ ਨਾਂ ਸਿਰਫ਼ 17 ਘੰਟਿਆਂ ਤੋਂ ਬੰਦ ਅੰਮ੍ਰਿਤਸਰ-ਦਿੱਲੀ ਮਾਰਗ ਨੂੰ ਖੁਲਵਾ ਦਿੱਤਾ ਹੈ, ਬਲਕਿ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਗਰਲਜ਼ ਹੋਸਟਲਾਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ, ਜਿੰਨ੍ਹਾਂ ਦੇ ਕੋਲੋਂ ਤੇਜਧਾਰ ਹਥਿਆਰ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਦੋ ਦਿਨਾਂ ‘ਚ ਕੀਤੀ ਹੁੱਲੜਬਾਜ਼ੀ ਦੌਰਾਨ ਯੂਨੀਵਰਸਿਟੀ ਦਾ ਪੂਰੀ ਤਰ੍ਹਾਂ ਨੁਕਸਾਨ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਯੂਨੀਵਰਸਿਟੀ ‘ਚ ਵਿਦਿਆਰਥਣ ਨਾਲ ਬਲਾਤਕਾਰ ਦਾ ਮੈਸੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 1 ਵਜੇਂ ਹੰਗਾਮਾ ਸ਼ੁਰੂ ਹੋਇਆ ਸੀ, ਜੋ 24 ਘੰਟਿਆਂ ਬਾਅਦ ਐਤਵਾਰ ਅੱਧੀ ਰਾਤ ਨੂੰ ਪੁਲਿਸ ਦੀ ਸਖ਼ਤੀ ਨਾਲ ਰੁਕਿਆ।

ਇਹ ਵੀ ਪੜ੍ਹੋ 👉ਚਿਤਕਾਰਾ ਤੋਂ ਬਾਅਦ LPU ‘ਚ ਹਿੰਸਕ ਪ੍ਰਦਰਸ਼ਨ, ਕੀਤੀ ਭੰਨਤੋੜ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਸੰਭਾਲੀ ਸਥਿਤੀ, ਦੇਖੋ ਵੀਡੀਓ

ਮਾਹੌਲ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।ਦੂਜੇ ਪਾਸੇ ਵਿਦਿਆਰਥੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਸਾੜਿਆ ਅਤੇ ਪਥਰਾਅ ਵੀ ਕੀਤਾ। ਜਿਸ ਕਾਰਨ ਸਥਿਤੀ ਤਨਾਅਪੂਰਨ ਬਣ ਗਈ ਸੀ। ਯੂਨੀਵਰਸਿਟੀ ਵਿੱਚ ਹੁਣ ਵੀ ਭਾਰੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਹੈ। ਇਸਤੋਂ ਪਹਿਲਾਂ ਵਿਦਿਆਰਥੀਆਂ ਦੀ ਮੰਗ ‘ਤੇ ਪੁਲਿਸ ਨੇ ਯੂਨੀਵਰਸਿਟੀ ‘ਚ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ। ਬਲਾਤਕਾਰ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਵੀ ਬਣਾਈ ਗਈ ਹੈ, ਜਿਸ ਵਿੱਚ 5 ਵਿਦਿਆਰਥੀ ਸ਼ਾਮਲ ਹਨ। ਡੀਆਈਜੀ ਨਵੀਨ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਹੌਲ ਸ਼ਾਂਤ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਅੱਜ ਆਮ ਵਾਂਗ ਖੁੱਲੇ ਰਹਿਣਗੇ ਬੈਂਕ; ਮੁਲਾਜ਼ਮਾਂ ਦੀ ਹੜਤਾਲ ਹੋਈ ਮੁਲਤਵੀ!

Punjab News: ਬੈਂਕਾਂ 'ਚ ਕੰਮਕਾਜ਼ ਲਈ ਜਾਣ ਵਾਲਿਆਂ ਵਾਸਤੇ...

CEC ਗਿਆਨੇਸ਼ ਕੁਮਾਰ ਖ਼ਿਲਾਫ਼ ਪੰਜਾਬ ਕਾਂਗਰਸ ਦਾ ਹੱਲਾ ਬੋਲ ਕੱਲ੍ਹ

Punjab News:ਭਲਕੇ ਪੰਜਾਬ ਕਾਂਗਰਸ ਵੱਲੋਂ ਸੂਬੇ ਦੇ ਹਰ ਜ਼ਿਲ੍ਹੇ...