WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

Big News: ਬਠਿੰਡਾ ਦੀ ਕਾਰ ਪਾਰਕਿੰਗ ਦੀਆਂ ਟੋਹ ਵੈਨ ਨਗਰ ਨਿਗਮ ਨੇ ਆਪਣੇ ਹੱਥਾਂ ਵਿਚ ਲਈਆਂ

ਠੇਕੇਦਾਰ ਦੀ ਬਜਾਏ ਨਿਗਮ ਦੇ ਕਰਮਚਾਰੀ ਕੱਟਣਗੇ ਪਰਚੀ
ਬਠਿੰਡਾ, 23 ਅਗਸਤ: ਪਿਛਲੇ ਕਈ ਦਿਨਾਂ ਤੋਂ ਬਠਿੰਡਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਬਜ਼ਾਰ ਵਿਚੋਂ ਗੱਡੀਆਂ ਚੁੱਕਣ ਦੇ ਮਾਮਲੇ ਨੂੰ ਹੁਣ ਨਗਰ ਨਿਗਮ ਨੇ ਆਪਣੇ ਹੱਥ ਵਿਚ ਲੈ ਲਿਆ ਹੈ। ਕਰੀਬ 11 ਵਜੇਂ ਸ਼ੁਰੂ ਹੋਈ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਇਸ ਮੁੱਦੇ ਦੇ ਚੱਲਦਿਆਂ ਕਰੀਬ 6 ਘੰਟੇ ਤੱਕ ਚੱਲੀ। ਇਸ ਦੌਰਾਨ ਸ਼ਹਿਰ ਦੇ ਵਪਾਰੀ ਤੇ ਸਮਾਜ ਸੇਵੀ ਸੰਸਥਾਵਾਂ ਨਿਗਮ ਦਫ਼ਤਰ ਦੇ ਬਾਹਰ ਦਰੀ ਵਿਛਾ ਕੇ ਧਰਨਾ ਲਗਾਈ ਬੈਠੀਆਂ ਰਹੀਆਂ। ਵਪਾਰੀਆਂ ਅਤੇ ਸ਼ਹਿਰੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਮੱਦੇਨਜ਼ਰ ਹੀ ਅੱਜ ਇਹ ਮੁੱਦਾ ਵਿਸ਼ੇਸ ਤੌਰ ’ਤੇ ਨਿਗਮ ਦੇ ਹਾਊਸ ਦੀ ਮੀਟਿੰਗ ਵਿਚ ਲਿਆਂਦਾ ਗਿਆ ਸੀ। ਪੱਤਰਕਾਰਾਂ ਦੀ ਗੈਰਹਾਜ਼ਰੀ ਵਿਚ ਚੱਲੀ ਮੀਟਿੰਗ ਦੌਰਾਨ ਲਗਭਗ ਸਰਬਸੰਮਤੀ ਦੇ ਨਾਲ ਨਿਗਮ ਵਿਚ ਰੱਖੇ ਨਵੇਂ ਪ੍ਰਸਤਾਵ ’ਤੇ ਸਹਿਮਤੀ ਜਤਾਉਂਦਿਆਂ ਕੌਸਲਰਾਂ ਨੇ ਬਜਾਰਾਂ ਵਿਚੋਂ ਗਲਤ ਪਾਰਕਿੰਗ ਕੀਤੀਆਂ ਕਾਰਾਂ ਨੂੰ ਚੁੱਕਣ ਦਾ ਕੰਮ ਨਿਗਮ ਹਵਾਲੇ ਕਰ ਦਿੱਤਾ।

 

ਹਰਿਆਣਾ ’ਚ ਹੁਣ ‘ਚੋਟਾਲੇ’ ਦੇ ਦੂਜੇ ਪੁੱਤਰ ਦੀ ਪਾਰਟੀ ਦੇ MLA ਵੀ ਇੱਕ-ਇੱਕ ਕਰਕੇ ਸਾਥ ਛੱਡਣ ਲੱਗੇ

ਨਵੇਂ ਪ੍ਰਸਤਾਵ ਮੁਤਾਬਕ ਹੁਣ ਬਜ਼ਾਰਾਂ ਵਿਚ ਗਲਤ ਤਰੀਕੇ ਨਾਲ ਪਾਰਕ ਕੀਤੀਆਂ ਕਾਰਾਂ ਨੂੰ ਨਿਗਮ ਕਰਮਚਾਰੀਆਂ ਦੀ ਅਗਵਾਈ ਹੇਠ ਟੋਹ ਕੀਤਾ ਜਾਵੇਗਾ ਤੇ ਇਸਦੇ ਬਦਲੇ ਜੁਰਮਾਨੇ ਦੇ ਤੌਰ ’ਤੇ ਪਹਿਲਾਂ ਜਿੰਨ੍ਹੀਂ ਲਈ ਜਾਂਦੀ ਪਰਚੀ ਨਿਗਮ ਕਰਮਚਾਰੀ ਵੱਲੋਂ ਡਿਜੀਟਲ ਤਰੀਕੇ ਦੇ ਨਾਲ ਕੱਟੀ ਜਾਵੇਗੀ। ਇਸਤੋਂ ਇਲਾਵਾ ਬਜ਼ਾਰਾਂ ਵਿਚ ਗਲਤ ਪਾਰਕ ਕੀਤੀਆਂ ਗੱਡੀਆਂ ਨੂੰ ਹਟਾਉਣ ਦੇ ਲਈ ਲਗਾਤਾਰ ਅਨਾਉਂਸਮੈਂਟ ਕੀਤੀ ਜਾਵੇਗੀ ਤੇ ਅਨਾਉਸਮੈਂਟ ਵਾਲੀ ਗੱਡੀ ਉਪਰ 360 ਡਿਗਰੀ ਦਾ ਕੈਮਰਾ ਲੱਗਿਆ ਹੋਵੇਗਾ ਤਾਂ ਕਿ ਗਲਤ ਪਾਰਕਿੰਗ ਕਾਰ ਇਸ ਵਿਚ ਕੈਦ ਹੋ ਜਾਵੇ। ਇਸੇ ਤਰ੍ਹਾਂ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਦੀਆਂ ਇੰਟਰੀ ਪੁਆਇੰਟਾਂ ਉਪਰ ਨਿਗਮ ਕੈਮਰੇ ਲਗਾਏਗਾ, ਜਿਸਦਾ ਕੰਟਰੋਲ ਨਿਗਮ ਦਫ਼ਤਰ ਵਿਚ ਹੋਵੇਗਾ। ਬਜ਼ਾਰਾਂ ਵਿਚ ਗਲਤ ਸਾਈਡ ਕਾਰ ਪਾਰਕਿੰਗ ਨੂੰ ਰੋਕਣ ਦੇ ਲਈ ਥਾਂ-ਥਾਂ ਫਲੈਕਸਾਂ ਲੱਗਣੀਆਂ।

ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਮੁਕੰਮਲ ਕਰਨਾ ਬਣਾਇਆ ਜਾਵੇ ਯਕੀਨੀ: ਡਿਪਟੀ ਕਮਿਸ਼ਨਰ

ਇਸਦੇ ਨਾਲ ਹੀ ਕਾਰ ਮਾਲਕਾਂ ਨੂੰ ਰਾਹਤ ਦਿੰਦੇ ਹੋਏ ਗਲਤ ਸਾਈਡ ਪਾਰਕ ਕੀਤੀ ਗੱਡੀ ਨੂੰ ਹਟਾਉਣ ਦੇ ਲਈ ਪੰਜ ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਗੱਡੀ ਦੇ ਟਾਈਰਾਂ ਨੂੰ ਲਾਕ ਵੀ ਨਹੀਂ ਕੀਤਾ ਜਾਵੇਗਾ। ਇਸ ਸਾਰੀ ਪ੍ਰਕ੍ਰਿਆ ਦੌਰਾਨ ਠੇਕੇਦਾਰ ਦਾ ਨੁਮਾਇੰਦਾ ਮੌਜੂਦ ਰਹੇਗਾ ਤੇ ਨਿਗਮ ਠੇਕੇਦਾਰ ਦਾ ਟੋਹ ਵੈਨ ਕਰਕੇ ਮਿਲਦੀ ਰਾਸ਼ੀ ਵਿਚੋਂ ਬਣਦਾ ਹਿੱਸਾ ਠੇਕੇਦਾਰ ਨੂੰ ਹਰ ਮਹੀਨੇ ਅਦਾ ਕਰੇਗਾ।ਨਿਗਮ ਕਮਿਸ਼ਨਰ ਰਾਹੁਲ ਸਿੰਧੂ ਨੇ ਇਸਦੀ ਪੁਸ਼ਟੀ ਕਰਦਦਿਆਂ ਦਸਿਆ ਕਿ ਪਾਰਕਿੰਗ ਨੂੰ ਲੈ ਕੇ ਛੋਟੇ-ਮੋਟੇ ਹੋਣ ਵਾਲੇ ਵਿਵਾਦਾਂ ਦੇ ਹੱਲ ਲਈ ਕਂੌਸਲਰਾਂ ਦੀ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਜਰੂੁਰਤ ਪੈਣ ’ਤੇ ਆਪਣੇ ਨਾਲ ਵਪਾਰੀ ਵਰਗ ਦੇ ਦੋ ਨੁਮਾਇੰਦੇ ਵੀ ਜੋੜ ਸਕਦੀ ਹੈ।

ਬੱਸ ਹੇਠ ਆਉਣ ਕਾਰਨ ਐਕਟਿਵਾ ਸਵਾਰ ਨਾਬਾਲਿਗ ਦੀ ਹੋਈ ਮੌ+ਤ

ਨਿਗਮ ਦੇ ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਨੇ ਇਸ ਮੁੱਦੇ ’ਤੇ ਗੱਲ ਕਰਦਿਆਂ ਕਿਹਾ, ‘‘ ਲੋਕਾਂ ਦਾ ਜਿਆਦਾਤਰ ਗੁੱਸਾ ਠੇਕੇਦਾਰ ਦੇ ਕਰਮਚਾਰੀਆਂ ਦੁਆਰਾ ਗੱਡੀਆਂ ਚੂੱਕਣ ਕਾਰਨ ਸੀ, ਪ੍ਰੰਤੂ ਹੁਣ ਨਿਗਮ ਆਪਣੇ ਪੱਧਰ ’ਤੇ ਇਹ ਕਾਰਵਾਈ ਕਰੇਗਾ ਤੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ’’ ਉਧਰ, ਇਹ ਮੁੱਦਾ ਲਗਾਤਾਰ ਚੁੱਕਣ ਵਾਲੇ ਸੋਨੂੰ ਮਹੇਸ਼ਵਰੀ ਨੇ ਇਸ ਮੀਟਿੰਗ ਵਿਚ ਲਏ ਫੈਸਲਿਆਂ ’ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ, ‘‘ ਬੇਸ਼ੱਕ ਹਾਲੇ ਤੱਕ ਲਿਖ਼ਤੀ ਤੌਰ ‘ਤੇ ਕੁੱਝ ਵੀ ਸਾਹਮਣੇ ਨਹੀਂ ਆਇਆ, ਪ੍ਰੰਤੂ ਸੁਣਨ ਵਿਚ ਆ ਰਿਹਾ ਹੈ ਉਹ ਕਾਫ਼ੀ ਰਾਹਤ ਵਾਲਾ ਹੈ।’’ ਉਨ੍ਹਾਂ ਕਿਹਾ ਕਿ ਲਿਖ਼ਤੀ ਤੌਰ ‘ਤੇ ਹੱਥ ਵਿਚ ਆਉਣ ’ਤੇ ਹੀ ਇਸ ਉਪਰ ਵਿਸਥਾਰ ਨਾਲ ਟਿੱਪਣੀ ਕੀਤੀ ਜਾਵੇਗੀ।

 

Related posts

ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਸ਼ਹਿਰ ਵਿੱਚ ਕੀਤੀਆਂ ਮੀਟਿੰਗਾਂ

punjabusernewssite

ਐਸਵਾਈਐਲ ਦੇ ਮੁੱਦੇ ’ਤੇ ਕੇਂਦਰ ਹੁਣ ਪੰਜਾਬ ਅਤੇ ਹਰਿਆਣਾ ਵਿਚ ਨਹੀਂ ਕਰੇਗਾ ਹੋਰ ਵਿਚੋਲਗੀ: ਗਜੇਂਦਰ ਸੇਖਾਵਤ

punjabusernewssite

ਚੋਣ ਡਿਊਟੀ ਦੇ ਰਹੇ ਕੱਚੇ ਕਾਮੇ ਮਿਹਨਤਾਨੇ ਤੋਂ ਵਾਂਝੇ ਕਿਉਂ?: ਡੀਐਮਐਫ਼

punjabusernewssite