ਬਠਿੰਡਾ ਸ਼ਹਿਰ ਵਾਸੀਆਂ ਨੂੰ ਹੁਣ ਜਲਦੀ ਮਿਲੇਗੀ ਬਿਜਲੀ ਕੱਟਾਂ ਤੋਂ ਰਾਹਤ, ਸਰਕਾਰ ਵੱਲੋਂ ਖ਼ਰਾਬ ਟ੍ਰਾਂਸਫਾਰਮਰਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ:ਮੇਅਰ ਮਹਿਤਾ

Date:

spot_img

👉25 ਮਈ ਦੀ ਦੁਪਹਿਰ 3 ਵਜੇ ਨਗਰ ਨਿਗਮ ਵਿੱਚ ਲਗਾਇਆ ਜਾ ਰਿਹਾ ‘ਨਕਸ਼ਾ ਮੇਲਾ’
Bathinda News:ਬਠਿੰਡਾ ਸ਼ਹਿਰ ਵਾਸੀਆਂ ਨੂੰ ਬਿਜਲੀ ਕੱਟਾਂ ਅਤੇ ਅਚਾਨਕ ਬਿਜਲੀ ਘਟਣ-ਵਧਣ ਦੀ ਸਮੱਸਿਆ ਤੋਂ ਜਲਦ ਹੀ ਨਿਜ਼ਾਤ ਮਿਲ ਸਕਦੀ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਬਠਿੰਡਾ ਨਗਰ ਨਿਗਮ ਦੀ ਤਜਵੀਜ਼ ਨੂੰ ਮੰਨਜੂਰੀ ਦੇ ਦਿੱਤੀ ਗਈ ਹੈ, ਜਿਸਦੇ ਤਹਿਤ ਸ਼ਹਿਰ ਵਿਚ ਖ਼ਰਾਬ ਅਤੇ ਘੱਟ ਸਮਰੱਥਾ ਵਾਲੇ ਟ੍ਰਾਂਸਫ਼ਾਰਮਰਾਂ ਨੂੰ ਜਲਦੀ ਹੀ ਬਦਲਿਆਂ ਜਾਵੇਗਾ। ਇਹ ਖ਼ੁਲਾਸਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸ਼ੁੱਕਰਵਾਰ ਨੂੰ ਨਿਗਮ ਦਫ਼ਤਰ ’ਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਕੀਤਾ ਗਿਆ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ AAP MLA ਦੀ ਗ੍ਰਿਫਤਾਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਇਹ ਗੱਲ, ਦੇਖੋ ਵੀਡੀਓ

ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਕਈ ਵਾਰ ਅਪੀਲ ਕੀਤੀ ਸੀ ਅਤੇ ਮਾਨ ਸਰਕਾਰ ਵੱਲੋਂ ਪਾਸ ਕੀਤੇ ਗਏ ਪ੍ਰਸਤਾਵ ਤਹਿਤ, ਹੁਣ ਸਾਰੇ ਟਰਾਂਸਫਾਰਮਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਜਿੱਥੇ ਨਵੇਂ ਟਰਾਂਸਫਾਰਮਰਾਂ ਦੀ ਲੋੜ ਹੋਵੇਗੀ, ਉੱਥੇ ਜਲਦੀ ਹੀ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ। ਸ਼੍ਰੀ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਰੋਜ਼ ਗਾਰਡਨ ਵਿੱਚ ਹਾਈ-ਟੈਕ ਕੰਟੀਨ ਦੇ ਕੰਮ ਦਾ ਉਦਘਾਟਨ ਕੀਤਾ ਸੀ ਅਤੇ ਇਹ ਕੰਟੀਨ ਅਗਲੇ 3 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ ਤੇ ਆਮ ਲੋਕਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸਤੋਂਂ ਇਲਾਵਾ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦੇਣ ਲਈ ਨਗਰ ਨਿਗਮ ਬਠਿੰਡਾ ਦਫ਼ਤਰ ਵਿੱਚ 25 ਮਈ ਨੂੰ ਦੁਪਹਿਰ 3 ਵਜੇ ਤੋਂ ‘ਨਕਸ਼ਾ ਮੇਲਾ’ ਲਗਾਇਆ ਜਾ ਰਿਹਾ ਹੈ, ਜੋ ਕਿ 1 ਮਹੀਨਾ ਜਾਰੀ ਰਹੇਗਾ।

ਇਹ ਵੀ ਪੜ੍ਹੋ  ਪੈਸੇ ਬਦਲੇ ਨਸ਼ਾ ਤਸਕਰ ਨੂੰ ਫ਼ਰਾਰ ਕਰਨ ਵਾਲੇ CIA ਦੇ ਇੰਚਾਰਜ ਸਹਿਤ ਚਾਰ ਪੁਲਿਸ ਮੁਲਾਜ਼ਮ ਗ੍ਰਿਫਤਾਰ

ਮੇਅਰ ਸ਼੍ਰੀ ਮਹਿਤਾ ਨੇ ਦੱਸਿਆ ਕਿ ਨਕਸ਼ਾ ਮੇਲੇ ਦੌਰਾਨ ਬਿਲਡਿੰਗ ਬ੍ਰਾਂਚ ਦਾ ਸਾਰਾ ਸਟਾਫ਼ ਇੱਕ ਥਾਂ ’ਤੇ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਲਈ, ਹਰੇਕ ਵਿਅਕਤੀ ਨੂੰ ਆਪਣੀਆਂ ਸਬੰਧਤ ਇਮਾਰਤਾਂ ਦੇ ਪਲਾਨ ਅਤੇ ਦਸਤਾਵੇਜ਼ ਨਾਲ ਲੈ ਕੇ ਆਉਣੇ ਪੈਣਗੇ, ਜਿਨ੍ਹਾਂ ਦੇ ਕਾਗਜ਼ਾਤ ਮੌਕੇ ’ਤੇ ਹੀ ਚੈੱਕ ਕੀਤੇ ਜਾਣਗੇ ਅਤੇ ਕਿਸੇ ਵੀ ਕਮੀ ਦੀ ਸੂਰਤ ਵਿੱਚ ਤੁਰੰਤ ਜਾਣਕਾਰੀ ਦੇ ਕੇ ਕਮੀ ਨੂੰ ਦੂਰ ਕੀਤਾ ਜਾਵੇਗਾ। ਇਸ ਤੋਂ ਬਾਅਦ, ਸਬੰਧਤ ਵਿਅਕਤੀ ਆਪਣੇ ਆਰਕੀਟੈਕਟ ਨੂੰ ਮਿਲ ਕੇ ਰਿਹਾਇਸ਼ੀ ਨਕਸ਼ੇ ਅਪਲੋਡ ਕਰੇਗਾ ਅਤੇ ਨਕਸ਼ੇ ਅਪਲੋਡ ਕਰਨ ਦੇ 72 ਘੰਟਿਆਂ ਦੇ ਅੰਦਰ ਪਾਸ ਕਰ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੀ 27 ਮਈ ਨੂੰ ‘ਨਕਸ਼ਾ ਮੇਲੇ’ ਵਿੱਚ ਪਹੁੰਚ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਏਟੀਪੀ ਮਨੋਜ ਕੁਮਾਰ, ਏਟੀਪੀ ਦਵਿੰਦਰ ਪਾਲ ਸ਼ਰਮਾ, ਹੈੱਡ ਡਰਾਫਟਸਮੈਨ ਸਤੀਸ਼ ਮਲਹੋਤਰਾ ਅਤੇ ਪੀਏ ਸੁਰੇਸ਼ ਸੇਤੀਆ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने स्वीडन में एरिक्सन और Truecaller हेडक्वॉर्टर का किया दौरा

👉संचार की नवीनतम तकनीकों, आपातकालीन रोबोटिक्स एवं स्पैम कॉल...

CM Nayab Singh Saini के स्वीडन दौरे में 4000 करोड़ रुपये के एलओआई साइन

👉गुरुग्राम-स्टॉकहोम सिटी-टू-सिटी सहयोग; सशक्त एवं आत्मनिर्भर भारत के क्षेत्र...

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

👉ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਲਈ ਸ੍ਰੀ...