ਬਠਿੰਡਾ ’ਚ ਟੋਹ ਵੈਨਾਂ ਦੀ ਧੱਕੇਸ਼ਾਹੀ ਖ਼ਿਲਾਫ਼ ਸੜਕਾਂ ’ਤੇ ਉਤਰੇ ਵਪਾਰੀ ਤੇ ਦੁਕਾਨਦਾਰ

Date:

spot_img

Bathinda News: ਪਿਛਲੇ ਕਰੀਬ ਇੱਕ ਸਾਲ ਤੋਂ ਹੀ ਸ਼ਹਿਰ ’ਚ ਵਿਵਾਦਾਂ ਦੇ ਘੇਰੇ ਵਿਚ ਚੱਲ ਰਹੀਆਂ ਟੋਹ ਵੈਨਾਂ ਦੇ ਵਿਰੁਧ ਹੁਣ ਬਠਿੰਡਾ ਦੇ ਦੁਕਾਨਦਾਰਾਂ ਤੇ ਵਪਾਰੀਆਂ ਤੋਂ ਆਮ ਲੋਕਾਂ ਵਿਚ ਲਗਾਤਾਰ ਗੁੱਸਾ ਭੜਕਦਾ ਜਾ ਰਿਹਾ। ਨਗਰ ਨਿਗਮ ਅਤੇ ਪ੍ਰਾਈਵੇਟ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਟੋਹ ਵੈਨਾਂ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਬੈਂਕ ਬਾਜ਼ਾਰ ’ਚ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨਗਰ ਨਿਗਮ ਵੱਲੋਂ ਟੋਹ ਵੈਨਾਂ ਰਾਹੀਂ ਲੋਕਾਂ ਦੀਆਂ ਕਾਰਾਂ ਟੋਹਣ ’ਤੇ ਚਿੰਤਾ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਤੋਂ ਇਹ ਟੋਹ ਵੈਨਾਂ ਚਲ ਰਹੀਆਂ ਹਨ ਅਤੇ ਇਨ੍ਹਾਂ ਦੇ ਕਾਰਨ ਸ਼ਹਿਰ ’ਚ ਅਸ਼ਾਂਤੀ ਦਾ ਮਾਹੌਲ ਬਣ ਚੁੱਕਾ ਹੈ। ਵਪਾਰੀਆਂ ਨੇ ਕਿਹਾ ਕਿ ਹੁਣ ਤਾਂ ਮੱਛੀ ਮਾਰਕਿਟ ਦੇ ਟੈਕਸੀ ਸਟੈਂਡ ਅਤੇ ‘ਆਈ ਲਵ ਮਾਈ ਬਠਿੰਡਾ’ ਸੁਭਾਸ਼ ਮਾਰਕਿਟ ਦੀ ਪਾਰਕਿੰਗ ਵਿੱਚ ਖੜੀਆਂ ਕਾਰਾਂ ਵੀ ਟੋਹ ਕਰ ਲਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ  ਪੈਸੇ ਬਦਲੇ ਨਸ਼ਾ ਤਸਕਰ ਨੂੰ ਫ਼ਰਾਰ ਕਰਨ ਵਾਲੇ CIA ਦੇ ਇੰਚਾਰਜ ਸਹਿਤ ਚਾਰ ਪੁਲਿਸ ਮੁਲਾਜ਼ਮ ਗ੍ਰਿਫਤਾਰ

ਇਸ ਕਾਰਨ ਕੁਝ ਦਿਨ ਪਹਿਲਾਂ ਕਾਰ ਟੋਹਣ ਸਮੇਂ ਟੋਹ ਵੈਨ ਦੇ ਕਰਮਚਾਰੀਆਂ ਅਤੇ ਗਾਹਕਾਂ ਵਿਚਕਾਰ ਝਗੜਾ ਹੋਇਆ ਸੀ ਜਿਸ ’ਚ ਨਗਰ ਨਿਗਮ ਦੀ ਸ਼ਿਕਾਇਤ ’ਤੇ ਕੁਝ ਦੁਕਾਨਦਾਰਾਂ ਉੱਤੇ ਕੇਸ ਦਰਜ ਕੀਤਾ ਗਿਆ, ਜਿਸਦਾ ਵਿਰੋਧ ਕੀਤਾ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਟੋਹ ਵੈਨਾਂ ਦੇ ਖੌਫ਼ ਨਾਲ ਉਨ੍ਹਾਂ ਦੇ ਵਪਾਰ ’ਤੇ ਵੀ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਤੁਰੰਤ ਟੋਹ ਵੈਨਾਂ ਨੂੰ ਬੰਦ ਕਰੇ। ਉਨ੍ਹਾਂ ਨੇ ਕਿਹਾ ਕਿ ਟਰੈਫਿਕ ਵਿਵਸਥਾ ਵਿਗੜਨ ਦੇ ਮੁੱਖ ਕਾਰਨ ਮੂਲ ਬਾਜ਼ਾਰਾਂ ਵਿੱਚ ਲੱਗੀਆਂ ਸੈਂਕੜਿਆਂ ਰੇਹੜੀਆਂ ਅਤੇ ਆਟੋ ਰਿਕਸ਼ਾ ਹਨ । ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੇ ਅਰਵਿੰਦ ਕੇਜਰੀਵਾਲ ਜਾਂ ਮੁੱਖ ਮੰਤਰੀ ਪੰਜਾਬ ਬਠਿੰਡਾ ਆਉਣਗੇ ਤਾਂ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਦੁਕਾਨਦਾਰਾਂ ਨੇ ਬਠਿੰਡਾ ਬੱਸ ਸਟੈਂਡ ਨੂੰ ਮਲੋਟ ਰੋਡ ’ਤੇ ਬਣਾਉਣ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਬੱਸ ਸਟੈਂਡ ਜਿੱਥੇ ਹੈ ਓਥੇ ਹੀ ਰਹਿਣਾ ਚਾਹੀਦਾ ਹੈ ।

ਇਹ ਵੀ ਪੜ੍ਹੋ  MLA Raman Arora ਦੇ ਘਰ Raid, ਵਿਜੀਲੈਂਸ ਨੇ ਮੰਗਵਾਈ ‘ਨੋਟ’ ਗਿਣਨ ਵਾਲੀ ਮਸ਼ੀਨ!

ਇਸ ਮੌਕੇ ਅੰਕੁਸ਼ ਗੋਇਲ, ਮਨੀਸ਼ ਮਿੱਤਲ, ਅਨੀਸ਼ ਜੈਨ, ਗੌਰਵ ਗਰਗ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਸੰਦੀਪ ਅਗਰਵਾਲ, ਮਨੀਤ ਕੁਮਾਰ, ਬਲਵਿੰਦਰ ਸਿੰਘ, ਸੁਖਵੀਰ ਸਿੰਘ, ਅਰੁਣ ਕੁਮਾਰ, ਸੰਜੀਵ ਗੋਇਲ, ਵਿਕਾਸ ਜੈਨ, ਸੰਜੀਵ ਸਿੰਗਲਾ, ਬਲਤੇਜ ਸਿੰਘ, ਬਲਜਿੰਦਰ ਸਰਾਂ, ਜਤਿੰਦਰ ਕੁਮਾਰ, ਸੋਨੂ ਮਹੇਸ਼ਵਰੀ, ਸੰਦੀਪ ਗਰਗ, ਸੁਮਿਤ ਮਹੇਸ਼ਵਰੀ, ਜੈ ਪ੍ਰਕਾਸ਼, ਨੀਤੀਸ਼ ਜੈਨ, ਸੁਰੇਸ਼ ਕੁਮਾਰ, ਦੇਵੀ ਦਯਾਲ, ਰਣਜੀਵ ਕੁਮਾਰ, ਪੰਕਜ ਗਰਗ, ਰਾਮ ਕੁਮਾਰ ਸਿੰਗਲਾ, ਜੀਵਨ ਕੁਮਾਰ ਗੋਇਲ, ਪ੍ਰੇਮ ਕੁਮਾਰ, ਸਾਹਿਲ ਜੈਨ, ਦਵਰਜੀਤ ਠਾਕੁਰ, ਵਨੀਤ ਸਿੰਗਲਾ, ਰਵਿੰਦਰ ਕੁਮਾਰ, ਸ਼ਿਵ ਕੁਮਾਰ, ਰਾਜ ਕੁਮਾਰ, ਸ਼ਿਸ਼ਨ ਕੁਮਾਰ, ਲੋਕੇਸ਼ ਕਾਂਸਲ, ਰਤਨ ਲਾਲ, ਸੰਜੀਵ ਸੈਣੀ, ਗੌਰਾ ਲਾਲ ਬਾਂਸਲ, ਮਨੋਜ ਕੁਮਾਰ, ਦੀਪਕ ਬਾਂਸਲ, ਰਾਜੀਵ ਕੁਮਾਰ, ਹੇਮੰਤ ਕੁਮਾਰ, ਸੋਹਣ ਲਾਲ, ਗਿਰਧਾਰੀ ਲਾਲ, ਕ੍ਰਿਸ਼ਨ ਕੁਮਾਰ, ਭੂਸ਼ਣ ਕੁਮਾਰ, ਸੰਦੀਪ ਬੌਬੀ, ਰਿਸ਼ਵ ਗੋਇਲ, ਮੋਨੂ ਗਰਗ, ਰਾਕੇਸ਼ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਦੁਕਾਨਦਾਰਇਸ ਮੌਕੇ ’ਤੇ ਹਾਜ਼ਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...