Tuesday, February 3, 2026

ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਦਾਅਵਾ; ਬਠਿੰਡਾ ਦਾ ਮੌਜੂਦਾ ਬੱਸ ਸਟੈਂਡ ‘ਬੰਦ’ ਨਹੀਂ ਹੋਵੇਗਾ

Date:

spot_img

Bathinda News:ਪਿਛਲੇ ਕਈ ਦਿਨਾਂ ਤੋਂ ਬਠਿੰਡਾ ਦੇ ਮੌਜੂਦਾ ਬੱਸ ਸਟੈਂਡ ਨੂੰ ਬੰਦ ਕਰਨ ਦੀਆਂ ਚੱਲ ਰਹੀਆਂ ਅਫ਼ਵਾਹਾਂ ’ਤੇ ਰੋਕ ਲਗਾਉਂਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਐਲਾਨ ਕੀਤਾ ਹੈ ਕਿ, ‘‘ਮੌਜੂਦਾ ਬੱਸ ਸਟੈਂਡ ਚੱਲਦਾ ਰਹੇਗਾ ਤੇ ਲੋਕਲ ਬੱਸਾਂ ਤੋਂ ਇਲਾਵਾ ਨੇੜਲੇ ਰੂਟਾਂ ਦੀਆਂ ਬੱਸਾਂ ਇਸੇ ਬੱਸ ਸਟੈਂਡ ਤੋਂ ਚੱਲਣਗੀਆਂ।’’ ਪੰਜਾਬੀ ਖ਼ਬਰਸਾਰ ਵੈਬਸਾਈਟ ’ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ, ‘‘ ਇਹ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਹਨ, ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਸ ਬੱਸ ਸਟੈਂਡ ਨੂੰ ਸਿਫ਼ਟ ਕਰਕੇ ਮਲੋਟ ਰੋਡ ’ਤੇ ਲਿਜਾਇਆ ਜਾ ਰਿਹਾ। ’’ ਉਨ੍ਹਾਂ ਦਸਿਆ ਕਿ ਮਲੋਟ ਰੋਡ ’ਤੇ ਬਣਨ ਵਾਲੇ ਨਵੇਂ ਬੱਸ ਸਟੈਂਡ ਵਿਚੋਂ ਸਿਰਫ਼ ਲੰਮੇਰੇ ਰੂਟਾਂ ਦੀਆਂ ਬੱਸਾਂ ਚੱਲਣਗੀਆਂ। ਸ਼੍ਰੀ ਪਰੇ ਨੇ ਮਲੋਟ ਰੋਡ ’ਤੇ ਨਵੇਂ ਬਣਨ ਵਾਲੇ ਬੱਸ ਅੱਡੇ ਤੋਂ ਬਾਅਦ ਇੱਥੇ ਵਪਾਰ ਖ਼ਤਮ ਹੋਣ ਦੀਆਂ ਗੱਲਾਂ ਨੂੰ ਵੀ ਗਲਤ ਦਸਦਿਆਂ ਕਿਹਾ ਕਿ ਇਸਤੋਂ ਪਹਿਲਾਂ ਵੀ ਬਠਿੰਡਾ ਦਾ ਬੱਸ ਅੱਡਾ ਆਪਣੀ ਜਗ੍ਹਾਂ ਤੋਂ ਦੋ ਵਾਰ ਤਬਦੀਲ ਹੋਇਆ ਹੈ, ਕੀ ਉਹਨਾਂ ਥਾਵਾਂ ’ਤੇ ਵਪਾਰ ਬੰਦ ਹੋ ਗਏ?

ਇਹ ਵੀ ਪੜ੍ਹੋ  ਵੱਡੀ ਕਾਰਵਾਈ; ਐਸ ਐਸ ਪੀ ਵੱਲੋਂ ਦੋ ਥਾਣੇਦਾਰ ਤੇ ਇੱਕ ਹੌਲਦਾਰ ਨੌਕਰੀਓ ਬਰਖਾਸਤ

ਬੱਸ ਸਟੈਂਡ ਦੀ ਬਜਾਏ ਪੀਆਰਟੀਸੀ ਦੀ ਵਰਕਸ਼ਾਪ ਨੂੰ ਬਾਹਰ ਤਬਦੀਲ ਕਰਨ ਦੀਆਂ ਗੱਲਾਂ ਨੂੰ ਵੀ ਉਨ੍ਹਾਂ ਗੈਰ-ਵਿਵਹਾਰਕ ਦਸਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਹਿਰ ਵਿਚ ਬੱਸਾਂ ਦਾ ਟਰੈਫ਼ਿਕ ਹੋਰ ਵਧ ਜਾਵੇਗਾ, ਕਿਉਂਕਿ ਪਹਿਲਾਂ ਬੱਸ ਸਵਾਰੀਆਂ ਨੂੰ ਉਤਾਰਨ ਦੇ ਲਈ ਬੱਸ ਸਟੈਂਡ ਆਵੇਗੀ ਤੇ ਉਸਤੋਂ ਬਾਅਦ ਵਰਕਸ਼ਾਪ ਜਾਵੇਗੀ ਤੇ ਮੁੜ ਸਵਾਰੀਆਂ ਚੁੱਕਣ ਦੇ ਲਈ ਬੱਸ ਸਟੈਂਡ ਆਵੇਗੀ। ਬੱਸ ਸਟੈਂਡ ਨੂੰ ਬਣਾਉਣ ਤੋਂ ਪਹਿਲਾਂ ਆਮ ਲੋਕਾਂ ਨਾਲ ਮਸ਼ਵਰੇ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਸਲਾਹਾਂ ’ਤੇ ਟਿੱਪਣੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ , ‘‘ ਜਦ ਇਸ ਸਬੰਧ ਵਿਚ ਮੀਟਿੰਗਾਂ ਹੋਈਆਂ ਸਨ ਤਾਂ ਉਸਦੇ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਟਰੇਡ ਐਸੋਸੀਏਸ਼ਨਾਂ, ਟਰਾਂਸਪੋਰਟ ਐਸੋਸੀਏਸ਼ਨ, ਟੂਰਜ ਐਂਡ ਟਰੈਵਲ, ਐਡਵੋਕੇਟਸ ਆਦਿ ਨੂੰ ਬੁਲਾਇਆ ਗਿਆ ਸੀ, ਉਸਦੇ ਵਿਚ ਬਹੁਤ ਸਾਰਿਆਂ ਨੇ ਨਵੇਂ ਬੱਸ ਸਟੈਂਡ ਵਾਲੀ ਜਗ੍ਹਾਂ ’ਤੇ ਆਪੋ-ਆਪਣੀਆਂ ਐਸੋਸੀਏਸ਼ਨ ਲਈ ਰਿਜ਼ਰਵ ਕੀਮਤ ’ਤੇ ਦਫ਼ਤਰ ਮੁਹੱਈਆਂ ਕਰਵਾਉਣ ਦੀ ਮੰਗ ਵੀ ਰੱਖੀ ਸੀ। ’’

ਇਹ ਵੀ ਪੜ੍ਹੋ  ਸਰਹੱਦ `ਤੇ ਚੌਕਸੀ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਪੰਜਾਬ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਕਰੇਗਾ: ਮੁੱਖ ਮੰਤਰੀ

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪਿਛਲੇ ਸਮਿਆਂ ਦੌਰਾਨ ਬੱਸ ਸਟੈਂਡ ਨੂੰ ਪਟੇਲ ਨਗਰ ਵਿਚ ਬਣਾਏ ਜਾਣ ਸਬੰਧੀ ਨੀਂਹ ਪੱਥਰ ਵੀ ਰੱਖਿਆ ਗਿਆ ਸੀ , ਜਿਹੜਾ ਮੌਜੂਦਾ ਬੱਸ ਸਟੈਂਡ ਤੋਂ ਚਾਰ ਕਿਲੋਮੀਟਰ ਦੂਰ ਸੀ ਜਦਕਿ ਮਲੋਟ ਰੋਡ ਕਰੀਬ ਪੰਜ ਕਿਲੋਮੀਟਰ ਦੀ ਦੂਰੀ ’ਤੇ ਹੈ। ਉਨ੍ਹਾਂ ਤੰਜ਼ ਕਸਦਿਆਂ ਕਿਹਾ ਕਿ, ‘‘ ਹੁਣ ਬੱਸ ਸਟੈਂਡ ਦਾ ਵਿਰੋਧ ਕਰਨ ਵਾਲਿਆਂ ਵਿਚੋਂ ਬਹੁਤ ਸਾਰੇ ਆਗੂਆਂ ਦੀਆਂ ਫ਼ੋਟੋਆਂ ਉਸ ਸਮੇਂ ਨਵੇਂ ਬੱਸ ਅੱਡੇ ਦੇ ਰੱਖੇ ਨੀਂਹ ਪੱਥਰ ਵਿਚ ਮੌਜੂਦ ਹਨ। ’’ ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਸ਼ਹਿਰ ਦੀ ਕਰੀਬ ਚਾਰ ਲੱਖ ਆਬਾਦੀ ਹੈ ਤੇ 100 ਬੰਦਿਆਂ ਨੂੰ ਪੂਰੇ ਸ਼ਹਿਰ ਦੇ ਲੋਕਾਂ ਵੱਲੋਂ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਅਖ਼ੀਰ ਵਿਚ ਦਾਅਵਾ ਕੀਤਾ ਕਿ, ‘‘ਜਿਹੜੇ ਲੋਕ ਹੁਣ ਨਵੇਂ ਬੱਸ ਸਟੈਂਡ ਦਾ ਵਿਰੋਧ ਕਰਨ ਲਈ ਆਪਣੇ ਆਪ ਨੂੰ ਹੁਣ ਆਗੂ ਕਹਿੰਦੇ ਹਨ ਤੇ ਇੰਨ੍ਹਾਂ ਵਿਚੋਂ ਬਹੁਤਿਆਂ ਨੇ ਖੁਦ ਪਹਿਲਾਂ ਇਸਨੂੰ ਸਹਿਮਤੀ ਦਿੱਤੀ ਸੀ ਪਰ ਹੁਣ ਉਹ ਹੀ ਲੋਕਾਂ ਨੂੰ ਉਕਸਾ ਰਹੇ ਹਨ, ਜੋਕਿ ਚੰਗੀ ਗੱਲ ਨਹੀਂ । ’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda Police ‘ਚ ਵੱਡੀ ਰੱਦੋਬਦਲ; ਡੇਢ ਦਰਜ਼ਨ SHO ਅਤੇ ਚੌਂਕੀ ਇੰਚਾਰਜ਼ ਬਦਲੇ, ਦੇਖੋ ਲਿਸਟ

Bathinda News: Bathinda Police;ਪਿਛਲੇ ਦਿਨੀਂ ਬਠਿੰਡਾ 'ਚ ਬਦਲ ਕੇ...

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...