Bathinda News :ਆਪ ਦੇ ਸੂਬਾ ਆਗੂ ਤੇ ਸੂਗਰਫ਼ੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨਾਲ ਵੱਜੀ 30 ਲੱਖ ਦੀ ਠੱਗੀ

0
1363

Bathinda News: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਨਵਨਿਯੁਕਤ ਇੰਚਾਰਜ਼ ਅਤੇ ਸੂਗਰਫ਼ੈਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨਾਲ 30 ਲੱਖ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੀੜ੍ਹਤ ਚੇਅਰਮੈਨ ਦੀ ਸਿਕਾਇਤ ’ਤੇ ਮੁਕੱਦਮਾ ਦਰਜ਼ ਕਰ ਲਿਆ ਹੈ।

ਸੂਚਨਾ ਮੁਤਾਬਕ ਦੋ ਸਾਲ ਪਹਿਲਾਂ ਉਕਤ ਚੇਅਰਮੈਨ ਨੇ ਦਲਾਲਾਂ ਰਾਹੀਂ ਕਰੀਬ ਡੇਢ ਕਰੋੜ ਦੇ ਵਿਚ 6 ਏਕੜ ਜਮੀਨ ਦਾ ਸੌਦਾ ਕੀਤਾ ਸੀ ਪ੍ਰੰਤੂ ਜਮੀਨ ਦੇ ਮਾਲਕ ਨੇ ਕੀਤੇ ਬਿਆਨੇਂ ਮੁਤਾਬਕ ਸਾਰੀ ਜਮੀਨ ਦੀ ਰਜਿਸ਼ਟਰੀ ਨਹੀਂ ਕਰਵਾਈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ RC ਅਤੇ DL ਦੇ ਬੈਕਲਾਗ ਸਬੰਧੀ ਲਿਆ ਵੱਡਾ ਫੈਸਲਾ; ਰਜਿਸਟ੍ਰੇਸ਼ਨ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦਿੱਤੇ

ਮਿਲੀ ਸੂਚਨਾ ਦੇ ਮੁਤਾਬਕ ਚੇਅਰਮੈਨ ਜੀਦਾ ਨੇ ਆਪਣੇ ਪਿੰਡ ਜੀਦਾ ਵਿਖੇ ਕਰੀਬ 7 ਏਕੜ ਜਮੀਨ ਵੇਚੀ ਸੀ ਅਤੇ ਇੰਨ੍ਹਾਂ ਪੈਸਿਆਂ ਦੇ ਨਾਲ ਉਸਨੇ ਪਿੰਡ ਦੇ ਹੀ ਪ੍ਰੋਪਟੀ ਡੀਲਰਾਂ ਰਾਹੀਂ ਪਿੰਡ ਮਲੂਕਾ ਤੇ ਘਣੀਆ ਦੀ ਸਾਂਝੀ ਹੱਦ ’ਤੇ ਪੈਂਦੀ 6 ਏਕੜ ਜਮੀਨ ਦਾ ਸੌਦਾ 26,15, 000 ਵਿਚ ਸੁਖਜਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਜੱਸੀ ਪੌ ਵਾਲੀ ਨਾਂ ਦੇ ਵਿਅਕਤੀ ਨਾਲ ਕੀਤਾ ਸੀ।

ਇਸ ਜਮੀਨ ਦਾ ਬਿਆਨਾਂ 23 ਅਕਤੂਬਰ 2023 ਨੂੰ ਬਠਿੰਡਾ ਤਹਿਸੀਲ ਵਿਚ ਕੀਤਾ ਗਿਆ। ਜਿੱਥੇ ਮੁਲਜਮ ਨੇ ਸਾਜਸ਼ ਦੇ ਤਹਿਤ ਐਡਵੋਕੇਟ ਜੀਦਾ ਨੂੰ ਦਾਅਵਾ ਕੀਤਾ ਕਿ ਇਸ ਜਮੀਨ ਵਿਚ ਹਿੱਸੇਦਾਰ ਉਸਦੀ ਮਾਂ ਤੇ ਭੈਣ ਦੀ ਪਾਵਰ ਆਫ਼ ਅਟਾਰਨੀ ਉਸਦੇ ਕੋਲ ਹੈ ਤੇ ਉਸਦਾ ਭਤੀਜ਼ਾ ਮਾਈਨਰ ਹੈ, ਜਿਸਦੀ ਲੀਗਲ ਗਾਰਡੀਅਨ ਦੀ ਅਰਜੀ ਅਦਾਲਤ ਵਿਚ ਲਗਾਈ ਹੋਈ ਹੈ। ਜਿਸਦੇ ਚੱਲਦੇ ਮੁਦਈ ਨੇ ਭਰੋਸਾ ਕਰਕੇ ਉਸਨੂੰ ਬਿਆਨੇ ਵਜੋਂ 10 ਲੱਖ ਨਗਦ ਅਤੇ 20 ਲੱਖ ਦਾ ਇੱਕ ਚੈਕ ਦੇ ਦਿੱਤਾ।

ਇਹ ਵੀ ਪੜ੍ਹੋ ਨਗਰ ਕੌਂਸਲ ਦਾ ਇੰਸਪੈਕਟਰ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਕੀਤੇ ਇਕਰਾਰਨਾਮੇ ਤਹਿਤ ਇਸ ਜਮੀਨ ਵਿਚੋਂ 3 ਏਕੜ ਦੀ ਰਜਿਸਟਰੀ 30-04-2024 ਤੱਕ ਅਤੇ ਬਾਕੀ ਜਮੀਨ ਦੀ ਰਜਿਸਟਰੀ 30-10-2024 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸਤੋਂ ਬਾਅਦ ਉਕਤ ਵਿਅਕਤੀ ਵੱਲੋਂ ਕਰੀਬ 3 ਏਕੜ ਜਮੀਨ ਦੀ ਰਜਿਸਟਰੀ 5 ਅਤੇ 7 ਮਾਰਚ 2024 ਨੂੰ ਕਰਵਾ ਦਿੱਤੀ ਜਦਕਿ ਬਾਕੀ ਜਮੀਨ ਦੀ ਰਜਿਸਟਰੀ ਤੈਅ ਸਮੇਂ ’ਤੇ ਨਹੀਂ ਕਰਵਾਈ।

ਇਸਤੋਂ ਬਾਅਦ ਇਸ ਜਮੀਨ ਦੀ ਰਜਿਸਟਰੀ ਕਰਵਾਉਣ ਲਈ 26 ਅਪ੍ਰੈਲ 2025 ਤੱਕ ਵਧਾ ਲਈ। ਪ੍ਰੰਤੂ ਹੁਣ ਇਹ ਮਿਆਦ ਵੀ ਟੱਪ ਗਈ ਤੇ ਰਜਿਸਟਰੀ ਕਰਵਾਉਣ ਤੋਂ ਟਾਲਾ ਵੱਟ ਗਿਆ। ਜਿਸਦੇ ਚੱਲਦੇ ਚੇਅਰਮੈਨ ਜੀਦਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਇਸ ਸਿਕਾਇਤ ਤੋਂ ਬਾਅਦ ਜਾਂਚ ਪੜਤਾਲ ਦੇ ਆਧਾਰ ’ਤੇ ਸੁਖਜਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਜੱਸੀ ਪੌ ਵਾਲੀ ਵਿਰੁਧ ਧਾਰਾ 420 ਤਹਿਤ ਪਰਚਾ ਦਰਜ਼ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here