👉ਫੈਸਲੇ ਨਾਲ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ; ਨਿਰਧਾਰਤ ਪ੍ਰਕਿਰਿਆ ਅਪਣਾ ਕੇ ਨਾਗਰਿਕ ਲੈ ਸਕਣਗੇ ਲਾਭ: ਲਾਲਜੀਤ ਭੁੱਲਰ
Punjab News: ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਰਜਿਸਟ੍ਰੇਸ਼ਨ ਸਰਟੀਫਿਕੇਟਾਂ (ਆਰ.ਸੀ.) ਅਤੇ ਡਰਾਈਵਿੰਗ ਲਾਇਸੰਸਾਂ (ਡੀ.ਐਲ.) ਦੀ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ ਤਾਂ ਜੋ ਆਰ.ਸੀ. ਅਤੇ ਡੀ.ਐਲ. ਦੀ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਸਬੰਧੀ ਪਿਛਲੇ ਕਈ ਸਾਲਾਂ ਦੇ ਬੈਕਲਾਗ ਦਾ ਕੰਮ ਪੂਰਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਨਾਗਰਿਕ ਇੱਕ ਨਿਰਧਾਰਿਤ ਪ੍ਰਕਿਰਿਆ ਅਪਣਾ ਕੇ ਆਪਣੇ ਪੁਰਾਣੇ ਵਹੀਕਲ ਅਤੇ ਡਰਾਈਵਿੰਗ ਲਾਇਸੰਸ ਨੂੰ ਆਨਲਾਈਨ ਕਰਵਾ ਸਕਦੇ ਹਨ ਅਤੇ ਸਬੰਧਤ ਦਸਤਾਵੇਜਾਂ ਨੂੰ ਰੀਨਿਊ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣੇ ਆਰ.ਸੀ. ਅਤੇ ਡੀ.ਐਲ. ਨੂੰ ਰੀਨਿਊ ਕਰਨ ਸਬੰਧੀ ਦਸਤਾਵੇਜਾਂ ਦੀਆਂ ਪ੍ਰਵਾਨਗੀਆਂ ਅਤੇ ਆਨਲਾਈਨ ਨਾ ਹੋਣਾ ਵੱਡੀ ਰੁਕਾਵਟ ਬਣਿਆ ਹੋਇਆ ਸੀ।ਮੰਤਰੀ ਨੇ ਦੱਸਿਆ ਕਿ ਇੱਕ ਲਿਖਤੀ ਪੱਤਰ ਰਾਹੀਂ ਪੰਜਾਬ ਦੀਆਂ ਸਮੂਹ ਰਜਿਸਟ੍ਰਿੰਗ ਅਥਾਰਟੀਜ ਅਤੇ ਸਮੂਹ ਲਾਈਸੰਸਿੰਗ ਅਥਾਰਟੀਜ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬੈਕਲਾਗ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ ਨਗਰ ਕੌਂਸਲ ਦਾ ਇੰਸਪੈਕਟਰ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਉਨ੍ਹਾਂ ਦੱਸਿਆ ਕਿ ਜੋ ਦਸਤਾਵੇਜ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਦੀਆਂ ਸ਼ਰਤਾਂ ਦੀ ਪੂਰਤੀ ਨਾ ਕਰਦੇ ਹੋਣ, ਉਨ੍ਹਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵੱਲੋਂ 24 ਮਈ, 2024 ਨੂੰ ਜਾਰੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਜਿੱਠਣ ਲਈ ਲਿਖਿਆ ਗਿਆ ਹੈ।ਸ. ਭੁੱਲਰ ਨੇ ਦੱਸਿਆ ਕਿ ਆਰ.ਸੀ. ਅਤੇ ਡੀ.ਐਲ. ਦੇ ਬੈਕਲਾਗ ਸਬੰਧੀ ਕਾਰਜਕਾਰੀ ਮੈਜਿਸਟ੍ਰੇਟ ਤੋਂ ਤਸਦੀਕ ਸ਼ੁਦਾ ਹਲਫੀਆ ਬਿਆਨ ਲਿਆ ਜਾਵੇਗਾ, ਜਿਸ ਵਿੱਚ ਬੈਕਲਾਗ ਰਾਹੀਂ ਆਨਲਾਈਨ ਕਰਵਾਉਣ ਸਬੰਧੀ, ਮਿਆਦ, ਕੈਟਾਗਿਰੀ, ਮੈਨੂਅਲ ਜਾਰੀ ਕਰਨ ਵਾਲੀ ਅਥਾਰਟੀ, ਟੈਕਸ ਭਰੇ ਹੋਣ ਤੇ ਕੋਈ ਬਕਾਇਆ ਨਾ ਹੋਣ ਸਬੰਧੀ ਅਤੇ ਸਮੁੱਚੀ ਜਾਣਕਾਰੀ ਸਹੀ ਹੋਣ ਸਬੰਧੀ ਇੰਦਰਾਜ ਕਰਨਾ ਹੋਵੇਗਾ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਆਰ.ਸੀ. ਦੇ ਬੈਕਲਾਗ ਆਨਲਾਈਨ ਸਬੰਧੀ ਸਮੁੱਚੀਆਂ ਜਾਣਕਾਰੀਆਂ ਆਨਲਾਈਨ ਅਪਲੋਡ ਕੀਤੇ ਜਾਣ ਸਮੇਂ, ਰਜਿਸਟ੍ਰੇਸ਼ਨ ਨੰਬਰ ਜਿਸ ਵਾਹਨ ‘ਤੇ ਲੱਗਾ ਹੈ, ਦੀ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਚੈਸੀ ਅਤੇ ਇੰਜਣ ਨੰਬਰ ਦੇ ਪੂਰੇ ਵੇਰਵੇ ਦਰਜ ਕੀਤੀ ਭੌਤਿਕ ਚੈਕਿੰਗ ਰਿਪੋਰਟ ਵੀ ਅਪਲੋਡ ਕੀਤੀ ਜਾਣੀ ਜ਼ਰੂਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰ.ਸੀ. ਬੈਕਲਾਗ ਕਰਨ ਸਮੇਂ ਵੱਖ-ਵੱਖ ਵਿਅਕਤੀਆਂ ਦਾ ਵਹੀਕਲ ਟਰਾਂਸਫਰ ਰਿਕਾਰਡ ਵੀ ਅਪਲੋਡ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪਹਿਲੇ ਮਾਲਕਾਂ ਦਾ ਰਿਕਾਰਡ ਵੀ ਸਾਂਭਿਆ ਜਾ ਸਕੇ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆ ਵਿਰੁਧ’; ਬਠਿੰਡਾ ’ਚ ਦੋ ਮਹਿਲਾਂ ਨਸ਼ਾ ਤਸਕਰਾਂ ਦੇ ਮਕਾਨਾਂ ’ਤੇ ਚੱਲਿਆ ‘ਬੁਲਡੋਜ਼ਰ’
ਸ. ਭੁੱਲਰ ਨੇ ਦੱਸਿਆ ਕਿ ਬੈਕਲਾਗ ਸਬੰਧੀ ਡਰਾਈਵਿੰਗ ਲਾਇਸੰਸ ਅਸਲ ਅਥਾਰਟੀ ਰਾਹੀਂ ਅਪਲਾਈ ਕੀਤਾ ਜਾ ਸਕੇਗਾ ਅਤੇ ਡੀਲਿੰਗ ਸਟਾਫ ਵੱਲੋਂ ਦਫਤਰੀ ਰਿਕਾਰਡ ਵਿੱਚ ਪਹਿਲਾਂ ਅਤੇ ਬਾਅਦ ਵਿੱਚ ਜਾਰੀ ਹੋਏ ਲਾਇਸੰਸ ਦੀ ਪ੍ਰਮਾਣਿਕ / ਤਸਦੀਕ ਸ਼ੁਦਾ ਕਾਪੀ ਸਾਰਥੀ ਸਾਫਟਵੇਅਰ ਵਿੱਚ ਅਪਲੋਡ ਕਰਨ ਉਪਰੰਤ ਲਾਈਸੰਸਿੰਗ ਅਥਾਰਟੀ ਵੱਲੋਂ ਪ੍ਰਵਾਨਗੀ ਕੀਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਲਾਈਸੰਸ ਦੀ ਅਸਲ ਕਾਪੀ ਅਤੇ ਜਨਮ/ਪਤੇ ਦੇ ਸਬੂਤ ਵੀ ਅਪਲੋਡ ਕੀਤੇ ਜਾਣੇ ਜ਼ਰੂਰੀ ਕੀਤੇ ਗਏ ਹਨ।ਮੰਤਰੀ ਨੇ ਦੱਸਿਆ ਕਿ ਬੈਕਲਾਗ ਦੇ ਕਾਰਜ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਭਾਗ ਦਾ ਪੱਕਾ ਕਰਮਚਾਰੀ ਬਿਨੈਕਾਰ ਵੱਲੋਂ ਡਰਾਈਵਿੰਗ ਲਾਇਸੰਸ/ਆਰ.ਸੀ. ਨਾਲ ਸਬੰਧਤ ਬੈਕਲਾਗ ਦੀ ਐਂਟਰੀ ਦਫਤਰ ਵਿੱਚ ਦਰਜ ਕਰਕੇ, ਉਸਨੂੰ ਪਰਿਵਾਹਨ ਪੋਰਟਲ ‘ਤੇ ਵੈਰੀਫਾਈ ਕਰਨਗੇ ਅਤੇ ਇਸਦੇ ਉਪਰੰਤ ਸਬੰਧਤ ਅਥਾਰਟੀ ਵੱਲੋਂ ਉਸਦੀ ਅਪਰੂਵਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸ ਵੀ ਗਲਤ ਐਂਟਰੀ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਰਜਿਸਟ੍ਰੇਸ਼ਨ ਅਤੇ ਲਾਈਸੰਸਿੰਗ ਅਥਾਰਟੀ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਬੰਧਤ ਅਥਾਰਟੀਜ਼ ਆਰ.ਸੀ. ਅਤੇ ਡੀ.ਐਲ. ਦੇ ਬੈਕਲਾਗ ਅਪਰੂਵਲ ਦੀ ਰੋਜ਼ਾਨਾ ਰਿਪੋਰਟ ਮੁੱਖ ਦਫਤਰ ਨੂੰ ਨਿਰਧਾਰਤ ਪ੍ਰੋਫਾਰਮੇ ‘ਚ ਭੇਜਣਾ ਯਕੀਨੀ ਬਣਾਉਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।